ਫਰੀਦਾ ਪਿਛਲ ਰਾਤਿ ਜਾਗਿਓਹਿ ਜੀਵਦੜੋ ਮੁਇਓਹਿ

Fareed, if you do not awaken in the early hours before dawn, you are dead while yet alive.

ਹੇ ਫਰੀਦ! ਜੇ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਿਆ ਤਾਂ (ਇਹ ਕੋਝਾ ਜੀਵਨ) ਜਿਊਂਦਾ ਹੀ ਤੂੰ ਮਰਿਆ ਹੋਇਆ ਹੈਂ। ਪਿਛਲਿ ਰਾਤਿ = ਪਿਛਲੀ ਰਾਤੇ, ਅੰਮ੍ਰਿਤ ਵੇਲੇ। ਨ ਜਾਗਿਓਹਿ = ਤੂੰ ਨਾਹ ਜਾਗਿਆ। ਮੁਇਓਹਿ = ਤੂੰ ਮੋਇਆ।

ਜੇ ਤੈ ਰਬੁ ਵਿਸਾਰਿਆ ਰਬਿ ਵਿਸਰਿਓਹਿ ॥੧੦੭॥

Although you have forgotten God, God has not forgotten you. ||107||

ਜੇ ਤੂੰ ਰੱਬ ਨੂੰ ਭੁਲਾ ਦਿੱਤਾ ਹੈ, ਤਾਂ ਰੱਬ ਨੇ ਤੈਨੂੰ ਨਹੀਂ ਭੁਲਾਇਆ (ਭਾਵ, ਪਰਮਾਤਮਾ ਹਰ ਵੇਲੇ ਤੇਰੇ ਅਮਲਾਂ ਨੂੰ ਵੇਖ ਰਿਹਾ ਹੈ) ॥੧੦੭॥ ਤੈ = ਤੂੰ। ਰਬਿ = ਰੱਬ ਨੇ ॥੧੦੭॥