ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥
Fareed, my Husband Lord is full of joy; He is Great and Self-sufficient.
ਹੇ ਫਰੀਦ! ਖਸਮ (ਪਰਮਾਤਮਾ) ਸੋਹਣਾ ਹੈ ਤੇ ਬੜਾ ਬੇ-ਮੁਥਾਜ ਹੈ। ਕੰਤੁ = ਖਸਮ, ਪਰਮਾਤਮਾ। ਰੰਗਾਵਲਾ = (ਵੇਖੋ ਸ਼ਲੋਕ ਨੰ: ੮੨ ਵਿਚ 'ਰੰਗਾਵਲੀ') ਸੋਹਜ-ਮਈ, ਸੋਹਣਾ।
ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥੧੦੮॥
To be imbued with the Lord God - this is the most beautiful decoration. ||108||
(ਅੰਮ੍ਰਿਤ ਵੇਲੇ ਉੱਠ ਕੇ) ਜੇ ਰੱਬ ਨਾਲ ਰੰਗੇ ਜਾਈਏ ਤਾਂ (ਮਨੁੱਖ ਨੂੰ ਭੀ) ਰੱਬ ਵਾਲਾ ਇਹ (ਸੋਹਣਾ ਤੇ ਬੇ-ਮੁਥਾਜੀ ਵਾਲਾ) ਰੂਪ ਮਿਲ ਜਾਂਦਾ ਹੈ (ਭਾਵ, ਮਨੁੱਖ ਦਾ ਮਨ ਸੁੰਦਰ ਹੋ ਜਾਂਦਾ ਹੈ, ਤੇ ਇਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ) ॥੧੦੮॥ ਅਲਹ ਸੇਤੀ = ਰੱਬ ਨਾਲ। ਸਾਜੁ = ਬਣਤਰ, ਰੂਪ। ਸਚਾਵਾਂ = ਸੱਚ ਵਾਲਾ, ਪਰਮਾਤਮਾ ਵਾਲਾ। ਏਹੁ ਸਾਜੁ = ਇਹ ਰੂਪ, (ਭਾਵ,) 'ਰੰਗਾਵਲਾ' ਤੇ 'ਵੇਮੁਹਤਾਜੁ' ਰੂਪ ॥੧੦੮॥