ਮਃ

Fifth Mehl:

ਪੰਜਵੀਂ ਪਾਤਿਸ਼ਾਹੀ।

ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ

Fareed, look upon pleasure and pain as the same; eradicate corruption from your heart.

ਹੇ ਫਰੀਦ! (ਅੰਮ੍ਰਿਤ ਵੇਲੇ ਉੱਠ ਕੇ ਰੱਬੀ ਯਾਦ ਦੇ ਅੱਭਿਆਸ ਨਾਲ ਜੀਵਨ ਵਿਚ ਵਾਪਰਦੇ) ਦੁੱਖ ਤੇ ਸੁੱਖ ਨੂੰ ਇੱਕੋ ਜੇਹਾ ਜਾਣ, ਦਿਲ ਤੋਂ ਪਾਪ ਕੱਢ ਦੇਹ, ਇਕੁ ਕਰਿ = ਇਕ ਸਮਾਨ ਕਰ, ਇਕੋ ਜਿਹੇ ਜਾਣ। ਵਿਕਾਰੁ = ਪਾਪ। ਤੇ = ਤੋਂ।

ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥

Whatever pleases the Lord God is good; understand this, and you will reach His Court. ||109||

ਜੋ ਰੱਬ ਦੀ ਰਜ਼ਾ ਵਿਚ ਵਰਤੇ ਉਸ ਨੂੰ ਉਸ ਨੂੰ ਚੰਗਾ ਜਾਣ, ਤਾਂ ਤੈਨੂੰ (ਪਰਮਾਤਮਾ ਦੀ) ਦਰਗਾਹ ਦੀ ਪ੍ਰਾਪਤੀ ਹੋਵੇਗੀ ॥੧੦੯॥ ਅਲਹ ਭਾਵੈ = (ਜੋ) ਰੱਬ ਨੂੰ ਚੰਗਾ ਲੱਗੇ। ਦਰਬਾਰੁ = ਰੱਬ ਦੀ ਦਰਗਾਹ ॥੧੦੯॥