ਆਸਾ

Aasaa:

ਆਸਾ।

ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸੁ ਮਨਿ ਭਾਵੈ

I am Your humble servant, Lord; Your Praises are pleasing to my mind.

(ਹੇ ਕਾਜ਼ੀ!) ਅਸੀਂ ਤਾਂ ਆਜਜ਼ ਲੋਕ ਹਾਂ, ਪਰ ਹਾਂ (ਅਸੀਂ ਭੀ) ਰੱਬ ਦੇ ਪੈਦਾ ਕੀਤੇ ਹੋਏ। ਤੁਹਾਨੂੰ ਆਪਣੇ ਮਨ ਵਿਚ ਹਕੂਮਤ ਚੰਗੀ ਲੱਗਦੀ ਹੈ (ਭਾਵ, ਤੁਹਾਨੂੰ ਹਕੂਮਤ ਦਾ ਮਾਣ ਹੈ)। ਮਸਕੀਨ = ਆਜਜ਼, ਨਿਮਾਣੇ। ਖੁਦਾਈ ਬੰਦੇ = ਰੱਬ ਦੇ ਪੈਦਾ ਕੀਤੇ ਬੰਦੇ। ਰਾਜਸੁ = ਹਕੂਮਤ। ਤੁਮ = ਤੁਹਾਨੂੰ।

ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ ॥੧॥

The Lord, the Primal Being, the Master of the poor, does not ordain that they should be oppressed. ||1||

ਮਜ਼ਹਬ ਦਾ ਸਭ ਤੋਂ ਵੱਡਾ ਮਾਲਕ ਤਾਂ ਰੱਬ ਹੈ, ਉਹ (ਕਿਸੇ ਉਤੇ) ਧੱਕਾ ਕਰਨ ਦੀ ਆਗਿਆ ਨਹੀਂ ਦੇਂਦਾ ॥੧॥ ਅਲਹ = ਰੱਬ। ਅਵਲਿ = ਪਹਿਲਾ, (ਭਾਵ, ਸਭ ਤੋਂ ਵੱਡਾ)। ਦੀਨ = ਧਰਮ, ਮਜ਼ਹਬ। (ਨੋਟ: ਸਾਰੇ ਮੁਸਲਮਾਨੀ ਲਫ਼ਜ਼ ਹਨ) ਜੋਰੁ = ਧੱਕਾ ॥੧॥

ਕਾਜੀ ਬੋਲਿਆ ਬਨਿ ਨਹੀ ਆਵੈ ॥੧॥ ਰਹਾਉ

O Qazi, it is not right to speak before Him. ||1||Pause||

ਹੇ ਕਾਜ਼ੀ! ਤੇਰੀਆਂ (ਜ਼ਬਾਨੀ) ਗੱਲਾਂ ਫਬਦੀਆਂ ਨਹੀਂ ॥੧॥ ਰਹਾਉ ॥ ਕਾਜੀ = ਹੇ ਕਾਜ਼ੀ! ॥੧॥ ਰਹਾਉ ॥

ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਭਿਸਤਿ ਹੋਈ

Keeping your fasts, reciting your prayers, and reading the Kalma, the Islamic creed, shall not take you to paradise.

(ਨਿਰਾ) ਰੋਜ਼ਾ ਰੱਖਿਆਂ, ਨਿਮਾਜ਼ ਪੜ੍ਹਿਆਂ ਤੇ ਕਲਮਾ ਆਖਿਆਂ ਭਿਸ਼ਤ ਨਹੀਂ ਮਿਲ ਜਾਂਦਾ। ਰੋਜਾ ਧਰੈ = ਰੋਜ਼ਾ ਰੱਖਦਾ ਹੈ।

ਸਤਰਿ ਕਾਬਾ ਘਟ ਹੀ ਭੀਤਰਿ ਜੇ ਕਰਿ ਜਾਨੈ ਕੋਈ ॥੨॥

The Temple of Mecca is hidden within your mind, if you only knew it. ||2||

ਰੱਬ ਦਾ ਗੁਪਤ ਘਰ ਤਾਂ ਮਨੁੱਖ ਦੇ ਦਿਲ ਵਿਚ ਹੀ ਹੈ, (ਪਰ ਲੱਭਦਾ ਤਾਂ ਹੀ ਹੈ) ਜੇ ਕੋਈ ਸਮਝ ਲਏ ॥੨॥ ਸਤਰਿ = ਗੁਪਤ। ਕਾਬਾ = ਰੱਬ ਦਾ ਘਰ। ਘਟ ਹੀ ਭੀਤਰਿ = ਦਿਲ ਦੇ ਅੰਦਰ ਹੀ ॥੨॥

ਨਿਵਾਜ ਸੋਈ ਜੋ ਨਿਆਉ ਬਿਚਾਰੈ ਕਲਮਾ ਅਕਲਹਿ ਜਾਨੈ

That should be your prayer, to administer justice. Let your Kalma be the knowledge of the unknowable Lord.

ਜੋ ਮਨੁੱਖ ਨਿਆਂ ਕਰਦਾ ਹੈ ਉਹ (ਮਾਨੋ) ਨਿਮਾਜ਼ ਪੜ੍ਹ ਰਿਹਾ ਹੈ, ਤੇ ਜੇ ਰੱਬ ਨੂੰ ਅਕਲ ਨਾਲ ਪਛਾਣਦਾ ਹੈ ਤਾਂ ਕਲਮਾ ਆਖ ਰਿਹਾ ਹੈ; ਅਕਲਹਿ = ਅਕਲ ਨਾਲ।

ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨੁ ਪਛਾਨੈ ॥੩॥

Spread your prayer mat by conquering your five desires, and you shall recognize the true religion. ||3||

ਕਾਮਾਦਿਕ ਪੰਜ (ਬਲੀ ਵਿਕਾਰਾਂ) ਨੂੰ ਜੇ ਆਪਣੇ ਵੱਸ ਵਿਚ ਕਰਦਾ ਹੈ ਤਾਂ (ਮਾਨੋ) ਮੁਸੱਲਾ ਵਿਛਾਂਦਾ ਹੈ, ਤੇ ਮਜ਼ਹਬ ਨੂੰ ਪਛਾਣਦਾ ਹੈ ॥੩॥ ਮੁਸਿ = ਠੱਗ ਕੇ, ਵੱਸ ਵਿਚ ਕਰ ਕੇ। ਪਾਚਹੁ = ਕਾਮਾਦਿਕ ਪੰਜਾਂ ਨੂੰ ॥੩॥

ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ

Recognize Your Lord and Master, and fear Him within your heart; conquer your egotism, and make it worthless.

ਹੇ ਕਾਜ਼ੀ! ਮਾਲਕ ਪ੍ਰਭੂ ਨੂੰ ਪਛਾਣ, ਆਪਣੇ ਹਿਰਦੇ ਵਿਚ ਪਿਆਰ ਵਸਾ, ਮਣੀ ਨੂੰ ਫਿੱਕੀ ਜਾਣ ਕੇ ਮਾਰ ਦੇਹ (ਭਾਵ, ਹੰਕਾਰ ਨੂੰ ਮਾੜਾ ਜਾਣ ਕੇ ਦੂਰ ਕਰ)। ਜੀਅ ਮਹਿ = ਆਪਣੇ ਹਿਰਦੇ ਵਿਚ। ਮਣੀ = ਅਹੰਕਾਰ।

ਆਪੁ ਜਨਾਇ ਅਵਰ ਕਉ ਜਾਨੈ ਤਬ ਹੋਇ ਭਿਸਤ ਸਰੀਕੀ ॥੪॥

As you see yourself, see others as well; only then will you become a partner in heaven. ||4||

ਜਦੋਂ ਮਨੁੱਖ ਆਪਣੇ ਆਪ ਨੂੰ ਸਮਝਾ ਕੇ ਦੂਜਿਆਂ ਨੂੰ (ਆਪਣੇ ਵਰਗਾ) ਸਮਝਦਾ ਹੈ, ਤਦ ਭਿਸ਼ਤ ਦਾ ਭਾਈਵਾਲ ਬਣਦਾ ਹੈ ॥੪॥ ਆਪੁ = ਆਪਣੇ ਆਪ ਨੂੰ। ਜਨਾਇ = ਸਮਝਾ ਕੇ। ਸਰੀਕੀ = ਭਾਈਵਾਲ, ਸਾਂਝੀਵਾਲ ॥੪॥

ਮਾਟੀ ਏਕ ਭੇਖ ਧਰਿ ਨਾਨਾ ਤਾ ਮਹਿ ਬ੍ਰਹਮੁ ਪਛਾਨਾ

The clay is one, but it has taken many forms; I recognize the One Lord within them all.

ਮਿੱਟੀ ਇਕੋ ਹੀ ਹੈ, (ਪ੍ਰਭੂ ਨੇ ਇਸ ਦੇ) ਅਨੇਕਾਂ ਵੇਸ ਧਾਰੇ ਹੋਏ ਹਨ। (ਅਸਲ ਮੋਮਨ ਨੇ) ਇਹਨਾਂ (ਵੇਸਾਂ) ਵਿਚ ਰੱਬ ਨੂੰ ਪਛਾਣਿਆ ਹੈ (ਤੇ ਇਹੀ ਹੈ ਭਿਸ਼ਤ ਦਾ ਰਾਹ); ਪਛਾਨਾ = ਪਛਾਣਦਾ ਹੈ। ਨਾਨਾ = ਅਨੇਕ। ਤਾ ਮਹਿ = ਇਹਨਾਂ (ਵੇਸਾਂ) ਵਿਚ।

ਕਹੈ ਕਬੀਰਾ ਭਿਸਤ ਛੋਡਿ ਕਰਿ ਦੋਜਕ ਸਿਉ ਮਨੁ ਮਾਨਾ ॥੫॥੪॥੧੭॥

Says Kabeer, I have abandoned paradise, and reconciled my mind to hell. ||5||4||17||

ਪਰ, ਕਬੀਰ ਆਖਦਾ ਹੈ, (ਹੇ ਕਾਜ਼ੀ!) ਤੁਸੀ ਤਾਂ (ਦੂਜਿਆਂ ਉੱਤੇ ਜੋਰ-ਧੱਕਾ ਕਰ ਕੇ) ਭਿਸ਼ਤ (ਦਾ ਰਸਤਾ) ਛੱਡ ਕੇ ਦੋਜ਼ਕ ਨਾਲ ਮਨ ਜੋੜੀ ਬੈਠੇ ਹੋ ॥੫॥੪॥੧੭॥