ਪਉੜੀ

Pauree:

ਪਉੜੀ

ਖਸਟਮਿ ਖਟ ਸਾਸਤ੍ਰ ਕਹਹਿ ਸਿੰਮ੍ਰਿਤਿ ਕਥਹਿ ਅਨੇਕ

The sixth day of the lunar cycle: The six Shaastras say, and countless Simritees assert,

ਛੇ ਸ਼ਾਸਤ੍ਰ (ਪਰਮਾਤਮਾ ਦਾ ਸਰੂਪ) ਬਿਆਨ ਕਰਦੇ ਹਨ, ਅਨੇਕਾਂ ਸਿਮ੍ਰਿਤੀਆਂ (ਭੀ) ਬਿਆਨ ਕਰਦੀਆਂ ਹਨ, ਖਸਟਮਿ = ਛੇਵੀਂ ਥਿਤਿ। ਕਥਹਿ = ਬਿਆਨ ਕਰਦੀਆਂ ਹਨ।

ਊਤਮੁ ਊਚੌ ਪਾਰਬ੍ਰਹਮੁ ਗੁਣ ਅੰਤੁ ਜਾਣਹਿ ਸੇਖ

that the Supreme Lord God is the most sublime and lofty. Even the thousand-tongued serpent does not know the limits of His Glories.

(ਪਰ ਕੋਈ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ)। ਪਰਮਾਤਮਾ (ਸਭ ਤੋਂ) ਸ੍ਰੇਸ਼ਟ ਤੇ (ਸਭ ਤੋਂ) ਉੱਚਾ ਹੈ (ਕਿਸੇ ਦੀ ਉਸ ਤਕ ਪਹੁੰਚ ਨਹੀਂ)। ਸੇਖ = ਸ਼ੇਸ਼ਨਾਗ = ਸ਼ੇਸ਼ਨਾਗ ਆਪਣੇ ਹਜ਼ਾਰ ਮੂੰਹਾਂ ਦੀ ਰਾਹੀਂ ਪਰਮਾਤਮਾ ਦਾ ਨਿੱਤ ਨਵਾਂ ਨਾਮ ਉਚਾਰਦਾ ਦੱਸਿਆ ਗਿਆ ਹੈ। ਗੁਣ ਅੰਤੁ = ਗੁਣਾਂ ਦਾ ਅੰਤ।

ਨਾਰਦ ਮੁਨਿ ਜਨ ਸੁਕ ਬਿਆਸ ਜਸੁ ਗਾਵਤ ਗੋਬਿੰਦ

Naarad, the humble beings, Suk and Vyaasa sing the Praises of the Lord of the Universe.

ਅਨੇਕਾਂ ਸ਼ੇਸ਼ਨਾਗ ਭੀ ਉਸ ਦੇ ਗੁਣਾਂ ਦਾ ਅੰਤ ਨਹੀਂ ਜਾਣ ਸਕਦੇ। ਨਾਰਦ ਰਿਸ਼ੀ, ਅਨੇਕਾਂ ਮੁਨੀ ਲੋਕ, ਸੁਖਦੇਵ ਅਤੇ ਬਿਆਸ (ਆਦਿਕ ਰਿਸ਼ੀ) ਗੋਬਿੰਦ ਦੀ ਸਿਫ਼ਤ-ਸਾਲਾਹ ਗਾਂਦੇ ਹਨ। ਨਾਰਦ = {ਬ੍ਰਹਮਾ ਦੇ ਦਸ ਪੁੱਤ੍ਰਾਂ ਵਿਚੋਂ ਇਕ; ਉਸ ਦੇ ਪੱਟ ਵਿਚੋਂ ਜੰਮਿਆ। ਮਨੁੱਖਾਂ ਤੇ ਦੇਵਤਿਆਂ ਦੇ ਵਿਚਕਾਰ ਵਿਚੋਲਾ। ਇਹਨਾਂ ਵਿਚ ਝਗੜਾ ਪਾਣ ਵਿਚ ਖ਼ੁਸ਼ ਰਹਿੰਦਾ ਹੈ। 'ਵੀਣਾ' ਇਸੇ ਬਣਾਈ ਸੀ। ਇਕ ਸਿਮ੍ਰਿਤੀ ਦਾ ਭੀ ਕਰਤਾ ਹੈ}। ਸੁਕ = ਬਿਆਸ ਦਾ ਪੁੱਤਰ {ਜੰਮਦਾ ਹੀ ਗਿਆਨਵਾਨ ਸੀ, ਅਪੱਛਰਾ ਰੰਭਾ ਨੇ ਬਥੇਰਾ ਭਰਮਾਇਆ, ਪਰ ਡੋਲਿਆ ਨਹੀਂ। ਰਾਜਾ ਪਰੀਛਤ ਨੂੰ ਭਾਗਵਤ ਪੁਰਾਣ ਇਸ ਨੇ ਸੁਣਾਇਆ ਸੀ}।

ਰਸ ਗੀਧੇ ਹਰਿ ਸਿਉ ਬੀਧੇ ਭਗਤ ਰਚੇ ਭਗਵੰਤ

They are imbued with the Lord's essence; united with Him; they are absorbed in devotional worship of the Lord God.

ਭਗਵਾਨ ਦੇ ਭਗਤ ਉਸ ਦੇ ਨਾਮ-ਰਸ ਵਿਚ ਭਿੱਜੇ ਰਹਿੰਦੇ ਹਨ, ਉਸ ਦੀ ਯਾਦ ਵਿਚ ਪ੍ਰੋਤੇ ਰਹਿੰਦੇ ਹਨ ਤੇ ਭਗਤੀ ਵਿਚ ਮਸਤ ਰਹਿੰਦੇ ਹਨ। ਗੀਧੇ = ਭਿੱਜੇ ਹੋਏ। ਬੀਧੇ = ਵਿੱਝੇ ਹੋਏ। ਭਗਵੰਤ = ਭਗਵਾਨ (ਦੀ ਭਗਤੀ ਵਿਚ)।

ਮੋਹ ਮਾਨ ਭ੍ਰਮੁ ਬਿਨਸਿਓ ਪਾਈ ਸਰਨਿ ਦਇਆਲ

Emotional attachment, pride and doubt are eliminated, when one takes to the Sanctuary of the Merciful Lord.

ਜਿਨ੍ਹਾਂ ਮਨੁੱਖਾਂ ਨੇ ਦਇਆ ਦੇ ਘਰ ਪ੍ਰਭੂ ਦਾ ਆਸਰਾ ਲੈ ਲਿਆ (ਉਹਨਾਂ ਦੇ ਅੰਦਰੋਂ ਮਾਇਆ ਦਾ) ਮੋਹ, ਅਹੰਕਾਰ ਤੇ ਭਟਕਣਾ ਸਭ ਕੁਝ ਨਾਸ ਹੋ ਗਿਆ।

ਚਰਨ ਕਮਲ ਮਨਿ ਤਨਿ ਬਸੇ ਦਰਸਨੁ ਦੇਖਿ ਨਿਹਾਲ

His Lotus Feet abide within my mind and body and I am enraptured, beholding the Blessed Vision of His Darshan.

ਜਿਨ੍ਹਾਂ ਦੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਚਰਨ ਵੱਸ ਪਏ, ਪਰਮਾਤਮਾ ਦਾ ਦਰਸਨ ਕਰ ਕੇ ਉਹਨਾਂ ਦਾ ਮਨ ਤਨ ਖਿੜ ਪਿਆ। ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਦੇਖਿ = ਦੇਖ ਕੇ।

ਲਾਭੁ ਮਿਲੈ ਤੋਟਾ ਹਿਰੈ ਸਾਧਸੰਗਿ ਲਿਵ ਲਾਇ

People reap their profits, and suffer no loss, when they embrace love for the Saadh Sangat, the Company of the Holy.

ਸਾਧ ਸੰਗਤਿ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ (ਉੱਚਾ ਆਤਮਕ ਜੀਵਨ-ਰੂਪ) ਲਾਭ ਖੱਟ ਲਈਦਾ ਹੈ (ਵਿਕਾਰਾਂ ਵਾਲੇ ਪਾਸੇ ਪਿਆਂ ਜੋ ਆਤਮਕ ਜੀਵਨ ਵਿਚ ਘਾਟ ਪੈਂਦੀ ਜਾਂਦੀ ਹੈ, ਉਹ) ਘਾਟ ਦੂਰ ਹੋ ਜਾਂਦੀ ਹੈ। ਹਿਰੈ = ਦੂਰ ਹੋ ਜਾਂਦਾ ਹੈ। ਲਿਵ ਲਾਇ = ਲਿਵ ਲਾ ਕੇ, ਸੁਰਤਿ ਜੋੜ ਕੇ।

ਖਾਟਿ ਖਜਾਨਾ ਗੁਣ ਨਿਧਿ ਹਰੇ ਨਾਨਕ ਨਾਮੁ ਧਿਆਇ ॥੬॥

They gather in the treasure of the Lord, the Ocean of Excellence, O Nanak, by meditating on the Naam. ||6||

ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ, ਤੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਇਕੱਠਾ ਕਰ ॥੬॥ ਖਾਟਿ = ਖੱਟ ਕੇ। ਗੁਣ ਨਿਧਿ = ਗੁਣਾਂ ਦਾ ਭੰਡਾਰ ॥੬॥