ਸਲੋਕੁ ॥

Salok:

ਸਲੋਕੁ

ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ਸਤਿ ਸੁਭਾਇ ॥

In the gathering of the Saints, chant the Praises of the Lord, and speak the Truth with love.

ਸੰਤ ਜਨ (ਸਦਾ) ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਦੇ ਹਨ, ਪ੍ਰੇਮ ਵਿਚ ਟਿਕ ਕੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਗੁਣ ਬਿਆਨ ਕਰਦੇ ਹਨ, ਮੰਡ = ਮੰਡਲੀਆਂ, ਸਮੂਹ। ਜਸੁ = ਸਿਫ਼ਤਿ-ਸਾਲਾਹ। ਸਤਿ = ਸਦਾ-ਥਿਰ ਪ੍ਰਭੂ (ਦੇ ਗੁਣ)। ਸੁਭਾਇ = ਪ੍ਰੇਮ ਵਿਚ। ਭਾਉ = ਪ੍ਰੇਮ।

ਨਾਨਕ ਮਨੁ ਸੰਤੋਖੀਐ ਏਕਸੁ ਸਿਉ ਲਿਵ ਲਾਇ ॥੭॥

O Nanak, the mind becomes contented, enshrining love for the One Lord. ||7||

(ਕਿਉਂਕਿ) ਹੇ ਨਾਨਕ! ਇਕ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜੀ ਰੱਖਿਆਂ ਮਨ ਸ਼ਾਂਤ ਰਹਿੰਦਾ ਹੈ ॥੭॥ ਲਿਵ = ਲਗਨ ॥੭॥