ਭੁਜੰਦ ਛੰਦ ॥
ਭੁਜੰਗ ਛੰਦ:
ਪਰਿਯੋ ਲੋਹ ਗਾੜੋ ਮਹਾ ਜੁਧ ਮਚਿਯੋ ॥
ਬਹੁਤ ਹਥਿਆਰ ਖੜਕੇ ਅਤੇ ਘਮਸਾਨ ਯੁੱਧ ਮਚਿਆ।
ਲਏ ਪਾਰਬਤੀ ਪਾਰਬਤੀ ਨਾਥ ਨਚਿਯੋ ॥
ਪਾਰਬਤੀ ਨੂੰ ਲੈ ਕੇ ਸ਼ਿਵ ਨਚ ਉਠਿਆ।
ਗਹੇ ਸੂਲ ਸੈਥੀ ਸਭੈ ਸੂਰ ਧਾਏ ॥
ਸਾਰੇ ਸੂਰਮੇ ਤ੍ਰਿਸ਼ੂਲ ਅਤੇ ਸੈਹਥੀਆਂ ਲੈ ਕੇ ਦੌੜੇ।
ਮਹਾਕੋਪ ਕੈ ਤੁੰਦ ਬਾਜੀ ਨਚਾਏ ॥੪੪॥
ਬਹੁਤ ਕ੍ਰੋਧਵਾਨ ਹੋ ਕੇ ਤੇਜ਼ ਘੋੜਿਆਂ ਨੂੰ ਨਚਾਇਆ ॥੪੪॥