ਚੌਪਈ ॥

ਚੌਪਈ:

ਕੇਤੇ ਪ੍ਰਬਲ ਨਿਬਲ ਤਹ ਕੀਨੇ ॥

ਕਿਤਨੇ ਹੀ ਬਲਵਾਨ ਸੂਰਮਿਆਂ ਨੂੰ ਨਿਰਬਲ ਕਰ ਦਿੱਤਾ

ਜੀਤਿ ਜੀਤਿ ਕੇਤੇ ਰਿਪੁ ਲੀਨੇ ॥

ਅਤੇ ਕਿਤਨਿਆਂ ਹੀ ਸੂਰਮਿਆਂ ਨੂੰ ਜਿਤ ਲਿਆ।

ਕੇਤੇ ਬਿਨੁ ਪ੍ਰਾਨਨ ਭਟ ਭਏ ॥

ਕਿਤਨੇ ਹੀ ਸੂਰਮੇ ਪ੍ਰਾਣਾਂ ਤੋਂ ਬਿਨਾ ਹੋ ਗਏ।

ਰਹਿ ਰਹਿ ਸਸਤ੍ਰ ਸਾਥ ਹੀ ਗਏ ॥੪੫॥

ਅਤੇ ਸ਼ਸਤ੍ਰਾਂ ਨੂੰ ਹੱਥਾਂ ਵਿਚ ਪਕੜੇ ਹੋਇਆਂ ਹੀ (ਯਮਲੋਕ ਵਲ) ਚਲੇ ਗਏ ॥੪੫॥