ਅਥ ਸਿਰਗਾਲ ਕੋ ਦੂਤ ਭੇਜਬੋ ਜੁ ਹਉ ਕ੍ਰਿਸਨ ਹੌ ਕਥਨੰ ॥
Now begins the description of this message sent by Shragaal: “I am Krishna”
ਹੁਣ ਸ੍ਰਿਗਾਲ ਦਾ ਦੂਤ ਭੇਜਣਾ ਕਿ 'ਮੈਂ ਕ੍ਰਿਸ਼ਨ ਹਾਂ' ਦਾ ਕਥਨ
ਦੋਹਰਾ ॥
DOHRA
ਦੋਹਰਾ:
ਦੋਊ ਭ੍ਰਾਤ ਅਤਿ ਸੁਖੁ ਕਰਤ ਨਿਜ ਗ੍ਰਿਹਿ ਪਹੁਚੇ ਆਇ ॥
ਦੋਵੇਂ ਭਰਾ ਬਹੁਤ ਸੁਖ ਮੰਨਾਉਂਦੇ ਹੋਏ ਆਪਣੇ ਘਰ ਆ ਪਹੁੰਚੇ।
ਪਉਡਰੀਕ ਕੀ ਇਕ ਕਥਾ ਸੋ ਮੈ ਕਹਤ ਸੁਨਾਇ ॥੨੨੬੧॥
Both the brothers reached their home happily and now I describe the story of Pundrik,2261
ਹੁਣ ਪੌਂਡ੍ਰਕ (ਸ੍ਰਿਗਾਲ) ਦੀ ਇਕ ਕਥਾ ਮੈਂ ਕਹਿ ਕੇ ਸੁਣਾਉਂਦਾ ਹਾਂ ॥੨੨੬੧॥