ਸਵੈਯਾ

SWAYYA

ਸਵੈਯਾ:

ਦੂਤ ਸ੍ਰਿਗਾਲ ਪਠਿਯੋ ਹਰਿ ਕੋ ਕਹਿ ਹਉ ਹਰਿ ਹਉ ਤੁਹਿ ਕਿਉ ਕਹਵਾਯੋ

(ਰਾਜਾ) ਸ੍ਰਿਗਾਲ ਨੇ ਸ੍ਰੀ ਕ੍ਰਿਸ਼ਨ ਵਲ ਦੂਤ ਭੇਜ ਕੇ ਅਖਵਾਇਆ ਕਿ 'ਮੈਂ ਕ੍ਰਿਸ਼ਨ ਹਾਂ', ਤੂੰ (ਆਪਣੇ ਆਪ ਨੂੰ ਕ੍ਰਿਸ਼ਨ) ਕਿਉਂ ਅਖਵਾਇਆ ਹੈ।

ਭੇਖ ਸੋਊ ਕਰਿ ਦੂਰ ਸਬੈ ਕਬਿ ਸ︀ਯਾਮ ਅਬੈ ਜੋ ਤੈ ਭੇਖ ਬਨਾਯੋ

Shragaal sent a messenger to Krishna conveying that he himself was Krishna and why did he call himself (Vasudev) Krishna? Whatever guise he had adopted, the same should be abandoned

ਕਵੀ ਸ਼ਿਆਮ (ਕਹਿੰਦੇ ਹਨ) (ਰਾਜੇ ਨੇ ਕਿਹਾ ਕਿ) ਉਹ ਸਾਰਾ ਭੇਖ ਹੁਣੇ ਦੂਰ ਕਰ, ਜੋ ਤੂੰ ਭੇਖ ਬਣਾਇਆ ਹੋਇਆ ਹੈ।

ਤੈ ਰੇ ਗੁਆਰ ਹੈ ਗੋਕੁਲ ਨਾਥ ਕਹਾਵਤ ਹੈ ਡਰੁ ਤੋਹਿ ਆਯੋ

He was only a milkman, why did he not have any fear in calling himself the Lord of Gokul?

ਤੂੰ ਤਾਂ ਗਵਾਲਾ ਹੈਂ ਅਤੇ (ਆਪਣੇ ਆਪ ਨੂੰ) ਗੋਕਲ-ਨਾਥ ਅਖਵਾਉਂਦਾ ਹੈਂ, ਤੈਨੂੰ ਡਰ ਨਹੀਂ ਲਗਦਾ।

ਕੈ ਇਹ ਦੂਤ ਕੋ ਮਾਨ ਕਹਿਯੋ ਨਹੀ ਪੇਖਿ ਹਉ ਲੀਨੋ ਸਭੈ ਦਲ ਆਯੋ ॥੨੨੬੨॥

It was also conveyed by the messenger, “Either he should honour the saying or face the attack of the army.”2262.

ਜਾਂ ਤਾਂ ਇਸ ਦੂਤ ਦਾ ਕਿਹਾ ਮੰਨ ਲੈ, ਨਹੀਂ ਤਾਂ ਵੇਖ ਲੈ, ਮੈਂ ਸਾਰੀ ਸੈਨਾ ਲੈ ਕੇ ਆ ਰਿਹਾ ਹਾਂ ॥੨੨੬੨॥