ਦੋਹਰਾ

Dohira

ਦੋਹਰਾ:

ਜੈਸੇ ਲਕਰੀ ਆਗ ਮੈ ਪਰਤ ਕਹੂੰ ਤੇ ਆਇ

She became a piece of wood, which falls into the fire,

ਜਿਵੇਂ ਕੋਈ ਲਕੜੀ ਕਿਤੋਂ ਆ ਕੇ ਅੱਗ ਵਿਚ ਆ ਪੈਂਦੀ ਹੈ,

ਪਲਕ ਦ੍ਵੈਕ ਤਾ ਮੈ ਰਹੈ ਬਹੁਰਿ ਆਗ ਹ੍ਵੈ ਜਾਇ ॥੨੪॥

And remains as wood for a few moments only and then becomes the fire itself. (24)

ਉਹ ਦੋ ਕੁ ਪਲ ਤਕ (ਲਕੜੀ ਦੇ ਰੂਪ ਵਿਚ) ਰਹਿੰਦੀ ਹੈ, ਫਿਰ ਅੱਗ ਦਾ ਰੂਪ ਹੀ ਹੋ ਜਾਂਦੀ ਹੈ ॥੨੪॥

ਹਰਿ ਜਾ ਅਸਿ ਐਸੇ ਸੁਨ︀ਯੋ ਕਰਤ ਏਕ ਤੇ ਦੋਇ

ਹਰ ਥਾਂ ਅਜਿਹਾ ਸੁਣਿਆ ਜਾਂਦਾ ਹੈ ਕਿ ਤਲਵਾਰ ਇਕ ਤੋਂ ਦੋ (ਟੋਟੇ) ਕਰ ਦਿੰਦੀ ਹੈ।

ਬਿਰਹ ਬਢਾਰਨਿ ਜੋ ਬਧੇ ਏਕ ਦੋਇ ਤੇ ਹੋਇ ॥੨੫॥

ਪਰ ਵਿਯੋਗ ਦੀ ਤਲਵਾਰ ('ਬਢਾਰਨਿ') ਨਾਲ ਜੋ ਵਢੇ ਗਏ ਹਨ, ਉਹ ਦੋ ਤੋਂ ਇਕ ਰੂਪ ਹੋ ਜਾਂਦੇ ਹਨ ॥੨੫॥

ਰਾਝਨ ਹੀਰ ਪ੍ਰੇਮ ਮੈ ਰਹੈ ਏਕ ਹੀ ਹੋਇ

The love of Ranjha and Heer became synonymous of oneness.

ਰਾਂਝਾ ਅਤੇ ਹੀਰ ਪ੍ਰੇਮ ਵਿਚ ਇਕ ਹੀ ਹੋ ਗਏ ਸਨ।

ਕਹਿਬੇ ਕੌ ਤਨ ਏਕ ਹੀ ਲਹਿਬੇ ਕੋ ਤਨ ਦੋਇ ॥੨੬॥

Although they were two bodies, they were one (in soul).(26)

ਕਹਿਣ ਲਈ ਤਾਂ ਇਕ ਹੀ ਤਨ ਸੀ ਪਰ ਵੇਖਣ ਲਈ ਦੋ ਤਨ ਸਨ ॥੨੬॥