ਚੌਪਈ

Chaupaee

ਚੌਪਈ:

ਰਾਝਨ ਰਾਝਨ ਸਦਾ ਉਚਾਰੈ

ਉਹ ਸਦਾ 'ਰਾਂਝਾ ਰਾਂਝਾ' ਉਚਾਰਦੀ ਸੀ

ਸੋਵਤ ਜਾਗਤ ਤਹਾ ਸੰਭਾਰੈ

ਅਤੇ ਸੌਂਦਿਆਂ ਜਾਗਦਿਆਂ ਉਸੇ ਨੂੰ ਯਾਦ ਕਰਦੀ ਸੀ।

ਬੈਠਤ ਉਠਤ ਚਲਤ ਹੂੰ ਸੰਗਾ

ਬੈਠਦੇ, ਉਠਦੇ, ਚਲਦੇ ਫਿਰਦੇ

ਤਾਹੀ ਕੌ ਜਾਨੈ ਕੈ ਅੰਗਾ ॥੨੧॥

(ਉਹ) ਉਸ ਨੂੰ ਅੰਗ ਸੰਗ ਸਮਝਦੀ ਸੀ ॥੨੧॥

ਕਾਹੂੰ ਕੋ ਜੋ ਹੀਰ ਨਿਹਾਰੈ

ਜਿਸ ਕਿਸੇ ਨੂੰ ਵੀ ਹੀਰ ਵੇਖਦੀ,

ਰਾਝਨ ਹੀ ਰਿਦ ਬੀਚ ਬਿਚਾਰੈ

She would recite ‘Ranjhan, Ranjhan’ all the time,

(ਉਹ ਉਸ ਨੂੰ) ਹਿਰਦੇ ਵਿਚ ਰਾਂਝਾ ਹੀ ਸਮਝਦੀ।

ਐਸੀ ਪ੍ਰੀਤਿ ਪ੍ਰਿਆ ਕੀ ਲਾਗੀ

(ਉਸ ਨੂੰ) ਪ੍ਰੀਤਮ ਦੀ ਅਜਿਹੀ ਪ੍ਰੀਤ ਲਗੀ

ਨੀਂਦ ਭੂਖ ਤਾ ਕੀ ਸਭ ਭਾਗੀ ॥੨੨॥

Her love was so much intensified that she lost all her appetite.(22)

ਜਿਸ ਕਰ ਕੇ ਉਸ ਦੀ ਨੀਂਦਰ ਭੁਖ ਸਭ ਦੌੜ ਗਈ ॥੨੨॥

ਰਾਝਨ ਹੀ ਕੇ ਰੂਪ ਵਹ ਭਈ

ਉਹ ਰਾਂਝੇ ਦਾ ਹੀ ਰੂਪ ਹੋ ਗਈ,

ਜ︀ਯੋ ਮਿਲਿ ਬੂੰਦਿ ਬਾਰਿ ਮੋ ਗਈ

She merged into Ranjha like a drop of water into the water itself.

ਜਿਵੇਂ ਜਲ ਦੀ ਬੂੰਦ ਜਲ ਵਿਚ ਮਿਲ ਜਾਂਦੀ ਹੈ।

ਜੈਸੇ ਮ੍ਰਿਗ ਮ੍ਰਿਗਯਾ ਕੋ ਲਹੇ

(ਉਸ ਦੀ ਸਥਿਤੀ) ਉਸ ਹਿਰਨ ਵਰਗੀ ਹੋ ਗਈ ਜੋ 'ਮ੍ਰਿਗਯਾ' (ਸ਼ਿਕਾਰੀ) ਨੂੰ ਵੇਖ ਕੇ

ਹੋਤ ਬਧਾਇ ਬਿਨਾ ਹੀ ਗਹੇ ॥੨੩॥

She became an epitome of deer who becomes a slave without being tied up.(23)

ਬਿਨਾ ਬੰਨ੍ਹਿਆਂ ਹੀ ਬੰਨ੍ਹਿਆ ਜਾਂਦਾ ਹੈ ॥੨੩॥