ਹੀਰ ਬਾਚ

Heer Talk

ਹੀਰ ਨੇ ਕਿਹਾ:

ਸਵੈਯਾ

ਸਵੈਯਾ:

ਬਾਹਰ ਜਾਉ ਤੌ ਬਾਹਰ ਹੀ ਗ੍ਰਿਹ ਆਵਤ ਆਵਤ ਸੰਗ ਲਗੇਹੀ

‘If he goes out, I go out too.

ਜੇ ਉਹ ਬਾਹਰ ਜਾਂਦਾ ਤਾਂ ਬਾਹਰ ਹੀ ਜਾਂਦੀ, ਜੇ ਘਰ ਆਉਂਦਾ ਤਾਂ ਘਰ ਹੀ ਨਾਲ ਨਾਲ ਲਗੀ ਰਹਿੰਦੀ।

ਜੌ ਹਠਿ ਬੈਠਿ ਰਹੋ ਘਰ ਮੈ ਪਿਯ ਪੈਠਿ ਰਹੈ ਹਿਯ ਮੈ ਪਹਿ ਲੇਹੀ

‘If he stays at home I feel I am sitting with him.

ਜੇ ਪ੍ਰੀਤਮ ਹਠ ਪੂਰਵਕ ਘਰ ਵਿਚ ਬੈਠਾ ਰਹਿੰਦਾ ਤਾਂ ਇਹ ਵੀ ਉਸ ਨੂੰ ਹਿਰਦੇ ਵਿਚ ਵਸਾ ਕੇ ਘਰ ਹੀ ਬੈਠੀ ਰਹਿੰਦੀ।

ਨੀਂਦ ਹਮੈ ਨਕਵਾਨੀ ਕਰੀ ਛਿਨ ਹੀ ਛਿਨ ਰਾਮ ਸਖੀ ਸੁਪਨੇਹੀ

‘He has snatched my sleep away and in the sleep he does not let me

ਹੇ ਸਖੀ! ਨੀਂਦਰ ਨੇ ਮੇਰੇ ਸੁਆਸ ਨਕ ਤਕ ਲੈ ਆਂਦੇ ਹਨ। ਛਿਣ ਭਰ ਲਈ (ਮੈਨੂੰ) ਸੁਪਨੇ ਵਿਚ ਵੀ ਸੁਖ ਆਰਾਮ (ਕਿਥੇ)।

ਜਾਗਤ ਸੋਵਤ ਰਾਤਹੂੰ ਦ︀ਯੋਸ ਕਹੂੰ ਮੁਹਿ ਰਾਝਨ ਚੈਨ ਦੇਹੀ ॥੨੦॥

Alone. ‘Day in and day out, Ranjha does not let me be in serenity.’(20)

ਜਾਗਦਿਆਂ ਸੌਂਦਿਆਂ ਰਾਤ ਦਿਨ ਰਾਂਝਾ ਮੈਨੂੰ ਚੈਨ ਨਹੀਂ ਲੈਣ ਦਿੰਦਾ ॥੨੦॥