ਚੌਪਈ

ਚੌਪਈ:

ਜਬ ਨ੍ਰਿਪ ਹਨਾ ਮਾਨਧਾਤਾ ਬਰ

ਜਦ ਲਵਨਾਸੁਰ ਨੇ ਹੱਥ ਵਿਚ ਸ਼ਿਵ ਦਾ ਦਿੱਤਾ

ਸਿਵ ਤ੍ਰਿਸੂਲ ਕਰਿ ਧਰਿ ਲਵਨਾਸੁਰ

When taking the trident of Shiva, Lavanasura killed the superb king mandhata, then the king Dileep came to the throne

ਤ੍ਰਿਸ਼ੂਲ ਲੈ ਕੇ ਸ੍ਰੇਸ਼ਠ ਮਾਨਧਾਤਾ ਰਾਜੇ ਨੂੰ ਮਾਰ ਦਿੱਤਾ,

ਭਯੋ ਦਲੀਪ ਜਗਤ ਕੋ ਰਾਜਾ

ਤਦ ਦਲੀਪ ਜਗਤ ਦਾ ਰਾਜਾ ਬਣਿਆ,

ਭਾਤਿ ਭਾਤਿ ਜਿਹ ਰਾਜ ਬਿਰਾਜਾ ॥੧੨੧॥

He had various types of royal luxuries.121.

ਜੋ ਭਾਂਤ ਭਾਂਤ ਦੇ ਰਾਜਾਂ ਉਤੇ ਬਰਾਜਮਾਨ ਸੀ ॥੧੨੧॥

ਮਹਾਰਥੀ ਅਰੁ ਮਹਾ ਨ੍ਰਿਪਾਰਾ

(ਉਹ) ਮਹਾ ਰਥੀ ਅਤੇ ਮਹਾਨ ਰਾਜਾ (ਅਜਿਹਾ ਸੁੰਦਰ ਸੀ)

ਕਨਕ ਅਵਟਿ ਸਾਚੇ ਜਨੁ ਢਾਰਾ

This king was a great warrior any Sovereign

ਮਾਨੋ ਸੋਨੇ ਨੂੰ ਪੰਘਾਰ ਕੇ ਕਿਸੇ ਨੇ ਸੱਚੇ ਵਿਚ ਢਾਲਿਆ ਹੋਵੇ।

ਅਤਿ ਸੁੰਦਰ ਜਨੁ ਮਦਨ ਸਰੂਪਾ

(ਉਹ) ਬਹੁਤ ਸੁੰਦਰ ਸੀ ਮਾਨੋ ਕਾਮ ਦੇਵ ਦਾ ਹੀ ਰੂਪ ਹੋਵੇ

ਜਾਨੁਕ ਬਨੇ ਰੂਪ ਕੋ ਭੂਪਾ ॥੧੨੨॥

It seemed that he had been shaped in a mould of gold, like the form of the god of love, this king was so beautiful, that he appeared to be the Sovereign of Beauty.122.

ਜਾਂ ਮਾਨੋ ਰੂਪ ਦਾ ਹੀ ਰਾਜਾ ਬਣਿਆ ਹੋਇਆ ਹੋਵੇ ॥੧੨੨॥

ਬਹੁ ਬਿਧਿ ਕਰੇ ਜਗ ਬਿਸਥਾਰਾ

(ਉਸ ਨੇ) ਬਹੁਤ ਸਾਰੇ ਯੱਗਾਂ ਦਾ ਵਿਸਤਾਰ ਕਰ ਦਿੱਤਾ

ਬਿਧਵਤ ਹੋਮ ਦਾਨ ਮਖਸਾਰਾ

He performed various types of Yajnas and executed hom and bestowed charities according to Vedic injunctions

ਅਤੇ ਯੱਗ-ਸ਼ਾਲਾ ਵਿਚ ਮਰਯਾਦਾ ਪੂਰਵਕ ਹੋਮ ਅਤੇ ਦਾਨ ਹੋਣ ਲਗੇ।

ਧਰਮ ਧੁਜਾ ਜਹ ਤਹ ਬਿਰਾਜੀ

ਜਿਥੇ ਕਿਥੇ ਧਰਮ-ਧੁਜਾਵਾਂ ਸ਼ੋਭ ਰਹੀਆਂ ਸਨ

ਇੰਦ੍ਰਾਵਤੀ ਨਿਰਖਿ ਦੁਤਿ ਲਾਜੀ ॥੧੨੩॥

His banner of the extension of Dharma fluttered here and there and seeing his glory, the abode of Indra felt shy.123.

(ਜਿਨ੍ਹਾਂ ਦੀ) ਸਜਧਜ ਨੂੰ ਵੇਖ ਕੇ ਇੰਦਰਪੁਰੀ ਵੀ ਸ਼ਰਮਸਾਰ ਹੁੰਦੀ ਸੀ ॥੧੨੩॥

ਪਗ ਪਗ ਜਗਿ ਖੰਭ ਕਹੁ ਗਾਡਾ

ਕਦਮ ਕਦਮ ਉਤੇ ਯੱਗ ਦੇ ਥਮਲੇ ਗਡੇ ਹੋਏ ਸਨ।

ਘਰਿ ਘਰਿ ਅੰਨ ਸਾਲ ਕਰਿ ਛਾਡਾ

He got planted the columns of Yajnas at short distances

ਘਰ ਘਰ ਨੂੰ (ਰਾਜੇ ਨੇ) ਅੰਨ ਦੇ ਭੰਡਾਰ ਬਣਾ ਛਡਿਆ ਸੀ।

ਭੂਖਾ ਨਾਗ ਜੁ ਆਵਤ ਕੋਈ

ਜੇ ਕੋਈ ਭੁਖਾ ਨੰਗਾ (ਕਿਸੇ ਦੇ ਘਰ) ਆਉਂਦਾ,

ਤਤਛਿਨ ਇਛ ਪੁਰਾਵਤ ਸੋਈ ॥੧੨੪॥

And caused the granaries of corn to be built in every home, the hungry or naked, whosoever came, his desire was fulfilled Immediately.124.

ਉਸੇ ਵੇਲੇ ਉਸ ਦੀ ਇੱਛਾ ਪੂਰੀ ਕਰ ਦਿੱਤੀ ਜਾਂਦੀ ॥੧੨੪॥

ਜੋ ਜਿਹੰ ਮੁਖ ਮਾਗਾ ਤਿਹ ਪਾਵਾ

ਜਿਸ ਨੇ ਜੋ ਮੂੰਹੋਂ ਮੰਗਿਆ, (ਉਸ ਨੂੰ) ਉਹੀ ਕੁਝ ਮਿਲ ਗਿਆ।

ਬਿਮੁਖ ਆਸ ਫਿਰਿ ਭਿਛਕ ਆਵਾ

Whosoever asked for anything, he obtained it and no beggar returned without the fulfillment of his wish

ਕੋਈ ਭਿਖਾਰੀ ਵੀ ਇੱਛਾ ਪੂਰੀ ਕੀਤੇ ਬਿਨਾ ਫਿਰਦਾ ਨਹੀਂ ਸੀ (ਅਰਥਾਤ-ਜੋ ਕੁਝ ਮੰਗਦਾ, ਉਹੀ ਕੁਝ ਉਸ ਨੂੰ ਮਿਲ ਜਾਂਦਾ)।

ਧਾਮਿ ਧਾਮਿ ਧੁਜਾ ਧਰਮ ਬਧਾਈ

ਘਰ ਘਰ ਵਿਚ ਧਰਮ ਦੀਆਂ ਧੁਜਾਵਾਂ ਬੰਨ੍ਹੀਆਂ ਹੋਈਆਂ ਸਨ

ਧਰਮਾਵਤੀ ਨਿਰਖਿ ਮੁਰਛਾਈ ॥੧੨੫॥

The banner of Dharma flew on every home and seeing this the abode of Dharamraja also became unconscious.125.

(ਜਿਨ੍ਹਾਂ ਦੀ ਸ਼ੋਭਾ ਨੂੰ) ਵੇਖ ਕੇ ਧਰਮ-ਪੁਰੀ ਵੀ ਮੂਰਛਿਤ ਹੋ ਜਾਂਦੀ ਸੀ ॥੧੨੫॥

ਮੂਰਖ ਕੋਊ ਰਹੈ ਨਹਿ ਪਾਵਾ

(ਸਾਰੇ ਦੇਸ਼ ਵਿਚ) ਕੋਈ ਮੂਰਖ ਰਹਿਣ ਨਹੀਂ ਦਿੱਤਾ ਗਿਆ ਸੀ।

ਬਾਰ ਬੂਢ ਸਭ ਸੋਧਿ ਪਢਾਵਾ

No one remained ignorant and all children and old people studied intelligently

ਬਾਲਕ ਅਤੇ ਬੁਢਿਆਂ ਨੂੰ ਲਭ ਲਭ ਕੇ ਪੜ੍ਹਾ ਦਿੱਤਾ ਗਿਆ ਸੀ।

ਘਰਿ ਘਰਿ ਹੋਤ ਭਈ ਹਰਿ ਸੇਵਾ

ਘਰ ਘਰ ਵਿਚ ਹਰਿ ਦੀ ਸੇਵਾ ਹੋਣ ਲਗੀ ਸੀ,

ਜਹ ਤਹ ਮਾਨਿ ਸਬੈ ਗੁਰ ਦੇਵਾ ॥੧੨੬॥

There was the worship of the Lord in every home and the Lord was abored nad honoured everywhere.126.

ਜਿਥੇ ਕਿਥੇ ਸਾਰੇ ਗੁਰਦੇਵ (ਪ੍ਰਭੂ) ਨੂੰ ਮੰਨਣ ਲਗ ਗਏ ਸਨ ॥੧੨੬॥

ਇਹ ਬਿਧਿ ਰਾਜ ਦਿਲੀਪ ਬਡੋ ਕਰਿ

ਇਸ ਤਰ੍ਹਾਂ ਦਲੀਪ ਨੇ ਬੜਾ ਮਹਾਨ ਰਾਜ ਕੀਤਾ

ਮਹਾਰਥੀ ਅਰੁ ਮਹਾ ਧਨੁਰ ਧਰ

Such was the rule of king Dileep, who himself was great warrior and a great archer

(ਜੋ) ਮਹਾਨ ਰਥੀ ਅਤੇ ਮਹਾਨ ਧਨੁਸ਼ਧਾਰੀ ਸੀ।

ਕੋਕ ਸਾਸਤ੍ਰ ਸਿਮ੍ਰਿਤਿ ਸੁਰ ਗਿਆਨਾ

ਕੋਕ ਸ਼ਾਸਤ੍ਰ, ਸਿਮ੍ਰਿਤੀਆਂ ਆਦਿ ਦਾ ਸ੍ਰੇਸ਼ਠ ਗਿਆਨੀ,

ਜੋਤਿਵੰਤ ਦਸ ਚਾਰਿ ਨਿਧਾਨਾ ॥੧੨੭॥

He had complete knowledge of Kok Shastra nd Smrities and he was expert in fourteen sciences.127.

ਜੋਤਿਵਾਨ ਅਤੇ ਚੌਦਾਂ ਵਿਦਿਆਵਾਂ ਦਾ ਖ਼ਜ਼ਾਨਾ ਸੀ ॥੧੨੭॥

ਮਹਾ ਕ੍ਰਮਠੀ ਮਹਾ ਸੁਜਾਨੂ

(ਉਹ) ਬਹੁਤ ਕਰਮਠ ਅਤੇ ਸੂਝਵਾਨ ਸੀ।

ਮਹਾ ਜੋਤਿ ਦਸ ਚਾਰਿ ਨਿਧਾਨੂ

He was a great hero and superb intellectual, he was the store of fourteen sciences

ਬਹੁਤ ਤੇਜ ਵਾਲਾ ਅਤੇ ਚੌਦਾਂ ਵਿਦਿਆਵਾਂ ਦਾ ਨਿਧੀ ਸੀ।

ਅਤਿ ਸਰੂਪ ਅਰੁ ਅਮਿਤ ਪ੍ਰਭਾਸਾ

(ਉਹ) ਅਤਿਅੰਤਿ (ਸੁੰਦਰ) ਸਰੂਪ ਵਾਲਾ ਅਤੇ ਅਮਿਤ ਪ੍ਰਕਾਸ਼ ਵਾਲਾ ਸੀ।

ਮਹਾ ਮਾਨ ਅਰੁ ਮਹਾ ਉਦਾਸਾ ॥੧੨੮॥

He was extremely charming and enormously glorious, he was also very proud and alongwith it, he was greatly deatched from the world.128.

(ਉਹ) ਬਹੁਤ ਮਾਣ ਮਰਯਾਦਾ ਵਾਲਾ ਅਤੇ ਬਹੁਤ ਨਿਰਲਿਪਤ ਸੁਭਾ ਵਾਲਾ ਸੀ ॥੧੨੮॥

ਬੇਦ ਅੰਗ ਖਟ ਸਾਸਤ੍ਰ ਪ੍ਰਬੀਨਾ

(ਉਹ) ਵੇਦਾਂ ਦੇ ਛੇ ਅੰਗ ਮੰਨੇ ਜਾਣ ਵਾਲੇ ਸ਼ਾਸਤ੍ਰਾਂ ਵਿਚ ਪ੍ਰਬੀਨ ਸੀ

ਧਨੁਰਬੇਦ ਪ੍ਰਭ ਕੇ ਰਸ ਲੀਨਾ

The king was expert in all Vedangs and six Shastras, he was the knower of the secret of Dhanurveda and also remained absorbed in the love of the Lord

ਅਤੇ ਧਨੁਰ ਵੇਦ ਅਤੇ ਪ੍ਰਭੂ ਦੇ ਰਸ ਵਿਚ ਮਗਨ ਰਹਿਣ ਵਾਲਾ ਸੀ।

ਖੜਗਨ ਈਸ੍ਵਰ ਪੁਨਿ ਅਤੁਲ ਬਲ

(ਉਹ) ਤਲਵਾਰ ਦਾ ਸੁਆਮੀ ਅਤੇ ਅਤੁਲ ਬਲ ਵਾਲਾ ਸੀ

ਅਰਿ ਅਨੇਕ ਜੀਤੇ ਜਿਨਿ ਦਲਿ ਮਲਿ ॥੧੨੯॥

He had many qualities and was unlimited like the virtues and strength of the Lord, he had conquered man

ਅਤੇ ਜਿਸ ਨੇ ਅਨੇਕ ਵੈਰੀਆਂ ਨੂੰ ਮਸਲ ਦਿੱਤਾ ਸੀ ॥੧੨੯॥

ਖੰਡ ਅਖੰਡ ਜੀਤਿ ਬਡ ਰਾਜਾ

(ਉਸ ਨੇ) ਨਾ ਜਿਤੇ ਜਾ ਸਕਣ ਵਾਲੇ ਵੱਡੇ ਰਾਜੇ ਜਿਤ ਲਏ ਸਨ।

ਆਨਿ ਸਮਾਨ ਆਪੁ ਬਿਰਾਜਾ

He had conquered many kings of undivided territories and there was none like him

ਉਸ ਦੇ ਸਮਾਨ ਹੋਰ ਕੋਈ ਆ ਕੇ ਨਹੀਂ ਬਿਰਾਜਿਆ ਸੀ।

ਅਤਿ ਬਲਿਸਟ ਅਸਿ ਤੇਜ ਪ੍ਰਚੰਡਾ

(ਉਹ) ਅਤਿ ਬਲਵਾਨ ਅਤੇ ਪ੍ਰਚੰਡ ਤੇਜ ਵਾਲਾ ਸੀ

ਅਰਿ ਅਨੇਕ ਜਿਨਿ ਸਾਧਿ ਉਦੰਡਾ ॥੧੩੦॥

He was extremely powerful and glorious and was very modest in the presence of the saints.130.

ਜਿਸ ਨੇ ਅਨੇਕ ਉਦੰਡ ਵੈਰੀਆਂ ਨੂੰ ਜਿਤ ਲਿਆ ਸੀ ॥੧੩੦॥

ਦੇਸ ਬਿਦੇਸ ਅਧਿਕ ਜਿਹ ਜੀਤਾ

ਜਿਸ ਨੇ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਨੂੰ ਜਿਤ ਲਿਆ ਸੀ

ਜਹ ਤਹ ਚਲੀ ਰਾਜ ਕੀ ਨੀਤਾ

He conquered many countries far and near and his rule was discussed everywhere

ਅਤੇ ਜਿਥੇ ਕਿਥੇ (ਉਸ ਦੇ) ਰਾਜ ਦੀ ਮਰਯਾਦਾ ਚਲ ਪਈ ਸੀ।

ਭਾਤਿ ਭਾਤਿ ਸਿਰਿ ਛਤ੍ਰ ਬਿਰਾਜਾ

(ਉਸ ਦੇ) ਸਿਰ ਉਤੇ ਤਰ੍ਹਾਂ ਤਰ੍ਹਾਂ ਦੇ ਛਤ੍ਰ ਸ਼ੋਭਦੇ ਸਨ

ਤਜਿ ਹਠ ਚਰਨਿ ਲਗੇ ਬਡ ਰਾਜਾ ॥੧੩੧॥

He assumed many types of canopies and many great kings fell at his feet leaving their persistence.131.

ਅਤੇ ਹਠ ਨੂੰ ਛਡ ਕੇ ਵੱਡੇ ਵੱਡੇ ਰਾਜੇ ਉਸ ਦੀ ਚਰਨੀਂ ਲਗ ਗਏ ਸਨ ॥੧੩੧॥

ਜਹ ਤਹ ਹੋਤ ਧਰਮ ਕੀ ਰੀਤਾ

ਜਿਥੇ ਕਿਥੇ ਧਰਮ ਦੀ ਰੀਤ ਹੋਣ ਲਗ ਗਈ ਸੀ

ਕਹੂੰ ਪਾਵਤਿ ਹੋਨਿ ਅਨੀਤਾ

The traditions of Dharma became prevalent in all directions and there was no misconduct anywhere

ਅਤੇ ਕਿਤੇ ਵੀ ਅਨੀਤੀ ਨਹੀਂ ਹੋ ਸਕਦੀ ਸੀ।

ਦਾਨ ਨਿਸਾਨ ਚਹੂੰ ਚਕ ਬਾਜਾ

ਚੌਹਾਂ ਚੱਕਾਂ ਵਿਚ ਦਾਨ ਦੇਣ ਦਾ ਧੌਂਸਾ ਵਜਦਾ ਸੀ (ਅਰਥਾਤ ਦਾਨ ਦੇਣ ਦੀਆਂ ਧੁੰਮਾਂ ਪੈ ਗਈਆਂ ਸਨ)।

ਕਰਨ ਕੁਬੇਰ ਬੇਣੁ ਬਲਿ ਰਾਜਾ ॥੧੩੨॥

He became famous in bestowing charities like the king Varuna, Kuber, Ben, and Bali.132.

ਕਰਨ, ਕੁਬੇਰ, ਬੇਣ ਅਤੇ ਬਲਿ ਰਾਜਿਆਂ (ਵਾਂਗ ਉਸ ਦੀ ਪ੍ਰਸਿੱਧੀ ਹੋ ਗਈ ਸੀ) ॥੧੩੨॥

ਭਾਤਿ ਭਾਤਿ ਤਨ ਰਾਜ ਕਮਾਈ

ਭਾਂਤ ਭਾਂਤ ਦਾ ਰਾਜ ਕਮਾਉਣ ਕਰ ਕੇ

ਸਮੁਦ੍ਰ ਲੌ ਫਿਰੀ ਦੁਹਾਈ

He ruled in various ways and his drum sounded upto the ocean

(ਉਸ ਦੀ) ਦੁਹਾਈ ਸਮੁੰਦਰ ਤਕ ਆ ਪਸਰੀ ਸੀ।

ਜਹ ਤਹ ਕਰਮ ਪਾਪ ਭਯੋ ਦੂਰਾ

ਜਿਥੇ ਕਿਥੇ ਪਾਪਾਚਾਰ ਅਤੇ ਭੈ ਖ਼ਤਮ ਹੋ ਗਿਆ ਸੀ

ਧਰਮ ਕਰਮ ਸਭ ਕਰਤ ਹਜੂਰਾ ॥੧੩੩॥

The voice and fear were nowhere observed and all performed the religious actions in his presence.133.

ਅਤੇ ਰਾਜੇ ਦੇ ਸਨਮੁਖ ਰਹਿਣ ਵਾਲੇ ਸਾਰੇ ਲੋਕ ਧਰਮ ਕਰਮ ਕਰਦੇ ਸਨ ॥੧੩੩॥

ਜਹ ਤਹ ਪਾਪ ਛਪਾ ਸਬ ਦੇਸਾ

ਜਿਥੇ ਕਿਥੇ ਸਾਰੇ ਦੇਸ ਵਿਚੋਂ ਪਾਪ ਛਿਪ ਗਿਆ

ਧਰਮ ਕਰਮ ਉਠਿ ਲਾਗਿ ਨਰੇਸਾ

All the countries became sinless and all the kings observed the religious injunctions

ਅਤੇ ਸਾਰੇ ਰਾਜੇ ਤਤਪਰ ਹੋ ਕੇ ਧਰਮ ਕਰਮ ਵਿਚ ਲਗ ਗਏ।

ਸਮੁਦ੍ਰ ਲੌ ਫਿਰੀ ਦੁਹਾਈ

ਸਮੁੰਦਰ ਤਕ (ਉਸ ਦੀ) ਦੁਹਾਈ ਫਿਰ ਗਈ।

ਇਹ ਬਿਧਿ ਕਰੀ ਦਿਲੀਪ ਰਜਾਈ ॥੧੩੪॥

The discussion about the rule of Dileep extended upto the ocean.134.

ਇਸ ਤਰ੍ਹਾਂ ਦਲੀਪ ਰਾਜਾ ਨੇ ਬਾਦਸ਼ਾਹੀ ਕੀਤੀ ॥੧੩੪॥

ਇਤਿ ਦਲੀਪ ਰਾਜ ਸਮਾਪਤੰ ॥੮॥੫॥

End of the description of the rule of Dileep and his departure for heaven.

ਇਥੇ ਦਲੀਪ ਰਾਜੇ ਦੇ ਰਾਜ ਦੀ ਸਮਾਪਤੀ ॥੮॥੫॥