ਅਥ ਰਘੁ ਰਾਜਾ ਕੋ ਰਾਜ ਕਥਨੰ

Now begins the description of he rule of the king Raghu

ਹੁਣ ਰਘੁ ਰਾਜਾ ਦੇ ਰਾਜ ਦਾ ਕਥਨ

ਚੌਪਈ

CHAUPAI

ਚੌਪਈ:

ਬਹੁਰ ਜੋਤਿ ਸੋ ਜੋਤਿ ਮਿਲਾਨੀ

ਫਿਰ (ਦਲੀਪ ਰਾਜੇ ਦੀ) ਜੋਤਿ (ਪਰਮਾਤਮਾ ਦੀ) ਜੋਤਿ ਨਾਲ ਮਿਲ ਗਈ।

ਸਬ ਜਗ ਐਸ ਕ੍ਰਿਆ ਪਹਿਚਾਨੀ

The light of everyone merged in supreme light, and this activity continued in the world

ਇਸ ਕ੍ਰਿਆ ਨੂੰ ਸਾਰੇ ਜਗਤ ਨੇ ਜਾਣ ਲਿਆ।

ਸ੍ਰੀ ਰਘੁਰਾਜ ਰਾਜੁ ਜਗਿ ਕੀਨਾ

(ਉਸ ਪਿਛੋਂ) ਰਘੁਰਾਜ ਨੇ ਜਗਤ ਵਿਚ ਰਾਜ ਕੀਤਾ

ਅਤ੍ਰਪਤ੍ਰ ਸਿਰਿ ਢਾਰਿ ਨਵੀਨਾ ॥੧੩੫॥

The king Rahghu ruled over the world and wore new arms, weapons and canopies.135.

ਅਤੇ (ਆਪਣੇ) ਸਿਰ ਉਤੇ ਨਵੇਂ ਰਾਜਸੀ ਛਤ੍ਰ ਅਤੇ ਚਿੰਨ੍ਹ ਧਾਰਨ ਕਰ ਲਏ ॥੧੩੫॥

ਬਹੁਤੁ ਭਾਤਿ ਕਰਿ ਜਗਿ ਪ੍ਰਕਾਰਾ

ਕਈ ਪ੍ਰਕਾਰ ਦੇ ਯੱਗ ਬਹੁਤ ਢੰਗਾਂ ਨਾਲ ਕੀਤੇ

ਦੇਸ ਦੇਸ ਮਹਿ ਧਰਮ ਬਿਥਾਰਾ

He performed several types of Yajnas and spread the religion in all the countires

ਅਤੇ ਦੇਸ ਦੇਸਾਂਤਰਾਂ ਵਿਚ ਧਰਮ ਦਾ ਵਿਸਤਾਰ ਕੀਤਾ।

ਪਾਪੀ ਕੋਈ ਨਿਕਟਿ ਰਾਖਾ

ਕੋਈ ਪਾਪੀ ਨੇੜੇ ਨਾ ਰਹਿਣ ਦਿੱਤਾ।

ਝੂਠ ਬੈਨ ਕਿਹੂੰ ਭੂਲਿ ਭਾਖਾ ॥੧੩੬॥

He did not allow any sinner to stay with him and never uttered falsehood, even through oversight.136.

ਕੋਈ ਭੁਲ ਕੇ ਵੀ ਝੂਠਾ ਬੋਲ ਨਾ ਬੋਲਦਾ ॥੧੩੬॥

ਨਿਸਾ ਤਾਸੁ ਨਿਸ ਨਾਥ ਪਛਾਨਾ

ਰਾਤ ਨੇ ਉਸ ਨੂੰ ਚੰਦ੍ਰਮਾ (ਦੇ ਰੂਪ) ਵਜੋਂ ਸਮਝਿਆ

ਦਿਨਕਰ ਤਾਹਿ ਦਿਵਸ ਅਨੁਮਾਨਾ

The nigh considered him as moon and the day as sun

ਅਤੇ ਦਿਨ ਨੇ ਉਸ ਨੂੰ ਸੂਰਜ ਦੇ ਰੂਪ ਵਿਚ ਅਨੁਮਾਨ ਕੀਤਾ।

ਬੇਦਨ ਤਾਹਿ ਬ੍ਰਹਮ ਕਰਿ ਲੇਖਾ

ਵੇਦਾਂ ਨੇ ਉਸ ਨੂੰ ਬ੍ਰਹਮਾ ਕਰ ਕੇ ਜਾਣਿਆ

ਦੇਵਨ ਇੰਦ੍ਰ ਰੂਪ ਅਵਿਰੇਖਾ ॥੧੩੭॥

The Vedas considered him as “Brahm” and the gods visualized him as Indra.137.

ਅਤੇ ਦੇਵਤਿਆਂ ਨੇ ਇੰਦਰ ਰੂਪ ਵਿਚ ਵਿਚਾਰਿਆ ('ਅਵਰੇਖਾ') ॥੧੩੭॥

ਬਿਪਨ ਸਬਨ ਬ੍ਰਹਸਪਤਿ ਦੇਖ︀ਯੋ

ਸਾਰਿਆਂ ਬ੍ਰਾਹਮਣਾਂ ਨੇ ਬ੍ਰਹਸਪਤੀ ਵਜੋਂ ਵੇਖਿਆ

ਦੈਤਨ ਗੁਰੂ ਸੁਕ੍ਰ ਕਰਿ ਪੇਖ︀ਯੋ

All the Brahmins saw in him the god Brihaspati and the demons as Shukracharya

ਅਤੇ ਦੈਂਤਾਂ ਨੇ ਸ਼ੁਕ੍ਰ ਗੁਰੂ ਵਜੋਂ ਸਮਝਿਆ।

ਰੋਗਨ ਤਾਹਿ ਅਉਖਧੀ ਮਾਨਾ

ਰੋਗੀਆਂ ਨੇ ਉਸ ਨੂੰ ਦਵਾਈ ਦੇ ਰੂਪ ਵਿਚ ਮੰਨਿਆ

ਜੋਗਿਨ ਪਰਮ ਤਤ ਪਹਿਚਾਨਾ ॥੧੩੮॥

The ailments looked at him as medicine and the Yogis visulised in him the supreme essence.138.

ਅਤੇ ਜੋਗੀਆਂ ਨੇ ਉਸ ਨੂੰ ਪਰਮਤੱਤ ਦੇ ਰੂਪ ਵਿਚ ਪਛਾਣਿਆ ॥੧੩੮॥

ਬਾਲਨ ਬਾਲ ਰੂਪ ਅਵਿਰੇਖ੍ਰਯੋ

ਬਾਲਕਾਂ ਨੇ (ਉਸ ਨੂੰ) ਬਾਲਕ ਰੂਪ ਵਿਚ ਜਾਣਿਆ

ਜੋਗਨ ਮਹਾ ਜੋਗ ਕਰਿ ਦੇਖ︀ਯੋ

The children saw him as a child and the Yogis as the supreme Yogi

ਅਤੇ ਜੋਗੀਆਂ ਨੇ ਮਹਾਨ ਜੋਗ ਕਰ ਕੇ ਸਮਝਿਆ।

ਦਾਤਨ ਮਹਾਦਾਨਿ ਕਰਿ ਮਾਨ︀ਯੋ

ਦਾਤਿਆਂ ਨੇ ਮਹਾਦਾਨ ਦੇ ਰੂਪ ਵਿਚ ਮੰਨਿਆ

ਭੋਗਨ ਭੋਗ ਰੂਪ ਪਹਚਾਨ︀ਯੋ ॥੧੩੯॥

The donors saw in him the supreme Donor and the pleasure seeking persons considered him as a Supreme Yogi.139.

ਅਤੇ ਭੋਗੀਆਂ ਨੇ ਭੋਗ ਰੂਪ ਵਜੋਂ ਪਛਾਣਿਆ ॥੧੩੯॥

ਸੰਨਿਆਸਨ ਦਤ ਰੂਪ ਕਰਿ ਜਾਨ︀ਯੋ

ਸੰਨਿਆਸੀਆਂ ਨੇ ਦੱਤ ਰੂਪ ਕਰ ਕੇ ਜਾਣਿਆ

ਜੋਗਨ ਗੁਰ ਗੋਰਖ ਕਰਿ ਮਾਨ︀ਯੋ

The Sannyasis considered him as Dattatreya and the Yogis as Guru Gorakhnath

ਅਤੇ ਜੋਗੀਆਂ ਨੇ ਗੁਰੂ ਗੋਰਖ ਕਰ ਕੇ ਮੰਨਿਆ।

ਰਾਮਾਨੰਦ ਬੈਰਾਗਿਨ ਜਾਨਾ

ਬੈਰਾਗੀਆਂ ਨੇ ਰਾਮਾਨੰਦ ਸਮਝਿਆ

ਮਹਾਦੀਨ ਤੁਰਕਨ ਪਹਚਾਨਾ ॥੧੪੦॥

The Bairagis considered him as Ramanand and the Muslims as Muhammad.140. (This is a period-error).

ਅਤੇ ਮੁਸਲਮਾਨਾਂ ਨੇ ਹਜ਼ਰਤ ਮੁਹੰਮਦ ('ਮਹਾਦੀਨ') ਕਰ ਕੇ ਜਾਣਿਆ ॥੧੪੦॥

ਦੇਵਨ ਇੰਦ੍ਰ ਰੂਪ ਕਰਿ ਲੇਖਾ

ਦੇਵਤਿਆਂ ਨੇ ਇੰਦਰ ਰੂਪ ਕਰ ਕੇ ਪਛਾਣਿਆ

ਦੈਤਨ ਸੁੰਭ ਰਾਜਾ ਕਰਿ ਪੇਖਾ

The gods considered him as Indra and the demons as Shmbh

ਅਤੇ ਦੈਂਤਾਂ ਨੇ ਰਾਜਾ ਸੁੰਭ ਕਰ ਕੇ ਵੇਖਿਆ।

ਜਛਨ ਜਛ ਰਾਜ ਕਰਿ ਮਾਨਾ

ਯਕਸ਼ਾਂ ਨੇ ਯਕਸ਼ ਰਾਜਾ (ਕੁਬੇਰ) ਵਜੋਂ ਮੰਨਿਆ

ਕਿਨ੍ਰਨ ਕਿਨ੍ਰਦੇਵ ਪਹਚਾਨਾ ॥੧੪੧॥

The Yakshas and Kinnar thought of him as their king.141.

ਅਤੇ ਕਿੰਨਰਾਂ ਨੇ ਕਿੰਨਰ ਰਾਜਾ ਦੇ ਰੂਪ ਵਿਚ ਪਛਾਣਿਆ ॥੧੪੧॥

ਕਾਮਿਨ ਕਾਮ ਰੂਪ ਕਰਿ ਦੇਖ︀ਯੋ

ਕਾਮਨੀਆਂ ਨੇ ਕਾਮ ਰੂਪ ਵਜੋਂ ਵੇਖਿਆ।

ਰੋਗਨ ਰੂਪ ਧਨੰਤਰ ਪੇਖ︀ਯੋ

The lustful women considered him as the god of love and the diseases thought of him as the incarnation of Dhanvantri

ਰੋਗੀਆਂ ਨੇ ਧਨੰਤਰੀ ਰੂਪ ਵਜੋਂ ਜਾਣਿਆ।

ਰਾਜਨ ਲਖ︀ਯੋ ਰਾਜ ਅਧਿਕਾਰੀ

ਰਾਜਿਆਂ ਨੇ (ਉਸ ਨੂੰ) ਰਾਜ ਦਾ ਅਧਿਕਾਰੀ ਸਮਝਿਆ

ਜੋਗਨ ਲਖ︀ਯੋ ਜੋਗੀਸਰ ਭਾਰੀ ॥੧੪੨॥

The kings considered him as the Sovereign and the Yogis thought of him s the Supreme Yogi.142.

ਅਤੇ ਜੋਗੀਆਂ ਨੇ ਵੱਡਾ ਜੋਗੀਸ਼੍ਵਰ ਮੰਨਿਆ ॥੧੪੨॥

ਛਤ੍ਰਨ ਬਡੋ ਛਤ੍ਰਪਤਿ ਜਾਨਾ

ਛਤ੍ਰੀਆਂ ਨੇ ਵੱਡਾ ਛਤ੍ਰਪਤੀ ਜਾਣਿਆ

ਅਤ੍ਰਿਨ ਮਹਾ ਸਸਤ੍ਰਧਰ ਮਾਨਾ

The Kshatriyas considered him the great canopied king and the wielders of arms and weapons thought of him as the great and powerful warrior

ਅਤੇ ਯੋਧਿਆਂ ('ਅਤ੍ਰਿਨ') ਨੇ ਮਹਾਨ ਸ਼ਸਤ੍ਰਧਾਰੀ ਰੂਪ ਵਿਚ ਪਛਾਣਿਆ।

ਰਜਨੀ ਤਾਸੁ ਚੰਦ੍ਰ ਕਰਿ ਲੇਖਾ

ਰਾਤ ਨੇ ਉਸ ਨੂੰ ਚੰਦ੍ਰਮਾ ਕਰ ਕੇ ਵੇਖਿਆ

ਦਿਨੀਅਰ ਕਰਿ ਤਿਹ ਦਿਨ ਅਵਿਰੇਖਾ ॥੧੪੩॥

The night considered him as moon and the day as sun.143.

ਅਤੇ ਦਿਨ ਨੇ ਉਸ ਨੂੰ ਸੂਰਜ ਦੇ ਰੂਪ ਵਿਚ ਵਿਚਾਰਿਆ ॥੧੪੩॥

ਸੰਤਨ ਸਾਤਿ ਰੂਪ ਕਰਿ ਜਾਨ︀ਯੋ

ਸੰਤਾਂ ਨੇ ਉਸ ਨੂੰ ਸਾਂਤ ਰੂਪ ਕਰ ਕੇ ਜਾਣਿਆ

ਪਾਵਕ ਤੇਜ ਰੂਪ ਅਨੁਮਾਨ੍ਰਯੋ

The saints thought of him as manifestation of peace and the fire thought of him as effulgence

ਅਤੇ ਅਗਨੀ ਨੇ ਉਸ ਨੂੰ ਤੇਜ ਵਜੋਂ ਅਨੁਮਾਨ ਕੀਤਾ।

ਧਰਤੀ ਤਾਸੁ ਧਰਾਧਰ ਜਾਨਾ

ਧਰਤੀ ਨੇ ਉਸ ਨੂੰ ਪਰਬਤ ਕਰ ਕੇ ਸਮਝਿਆ

ਹਰਣਿ ਏਣਰਾਜ ਪਹਿਚਾਨਾ ॥੧੪੪॥

The earth considered him as a mountain and the does as the king of deer.144.

ਅਤੇ ਹਿਰਨੀਆਂ ਨੇ (ਉਸ ਨੂੰ) ਕਸਤੂਰੀ ਵਾਲਾ ਹਿਰਨ ('ਏਣਰਾਜ') ਦੇ ਰੂਪ ਵਿਚ ਪਛਾਣਿਆ ॥੧੪੪॥

ਛਤ੍ਰਿਨ ਤਾ ਸਬੁ ਛਤ੍ਰਿਪਤਿ ਸੂਝਾ

ਸਭ ਛਤ੍ਰੀਆਂ ਨੂੰ ਉਹ ਛਤ੍ਰਪਤੀ ਦੇ ਰੂਪ ਵਿਚ ਸੁਝਿਆ

ਜੋਗਿਨ ਮਹਾ ਜੋਗ ਕਰ ਬੂਝਾ

He appeared to the kshatris as Soverign and to the Yogis as Supreme Yogi

ਅਤੇ ਜੋਗੀਆਂ ਨੇ ਮਹਾਨ ਜੋਗੀ ਵਜੋਂ ਬੁਝਿਆ।

ਹਿਮਧਰ ਤਾਹਿ ਹਿਮਾਲਯ ਜਾਨਾ

ਬਰਫੀਲੇ ਪਰਬਤਾਂ (ਅਰਥਾਂਤਰ-ਚੰਦ੍ਰਮਾ) ਨੇ ਉਸ ਨੂੰ ਹਿਮਾਲਾ ਵਜੋਂ ਜਾਣਿਆ

ਦਿਨਕਰ ਅੰਧਕਾਰਿ ਅਨੁਮਾਨਾ ॥੧੪੫॥

The mountains considered him as Himalaya and the darkness thought of him as the effulgence of the sun.145.

ਅਤੇ ਹਨੇਰੇ ਨੇ ਸੂਰਜ ਕਰ ਕੇ ਅਨੁਮਾਨ ਕੀਤਾ ॥੧੪੫॥

ਜਲ ਸਰੂਪ ਜਲ ਤਾਸੁ ਪਛਾਨਾ

ਜਲ ਨੇ ਉਸ ਨੂੰ 'ਜਲ ਸਰੂਪ' ਵਜੋਂ ਪਛਾਣਿਆ

ਮੇਘਨ ਇੰਦ੍ਰਦੇਵ ਕਰ ਮਾਨਾ

The water thought of him as the sea and the cloud considered him as Indra

ਅਤੇ ਬਦਲਾਂ ਨੇ ਉਸ ਨੂੰ ਇੰਦਰ ਦੇਵ ਵਜੋਂ ਅਨੁਮਾਨ ਕੀਤਾ।

ਬੇਦਨ ਬ੍ਰਹਮ ਰੂਪ ਕਰ ਦੇਖਾ

ਵੇਦਾਂ ਨੇ ਉਸ ਨੂੰ ਬ੍ਰਹਮ ਰੂਪ ਕਰ ਕੇ ਵੇਖਿਆ

ਬਿਪਨ ਬ︀ਯਾਸ ਜਾਨਿ ਅਵਿਰੇਖਾ ॥੧੪੬॥

The Vedas considered him as Brahman and the Brahmins imagined him as the sage Vyas.146.

ਅਤੇ ਬ੍ਰਾਹਮਣਾਂ ਨੇ ਬਿਆਸ ਕਰ ਕੇ ਵਿਚਾਰਿਆ ॥੧੪੬॥

ਲਖਮੀ ਤਾਹਿ ਬਿਸਨੁ ਕਰਿ ਮਾਨ︀ਯੋ

ਲੱਛਮੀ ਨੇ ਉਸ ਨੂੰ ਵਿਸ਼ਣੂ ਕਰ ਕੇ ਮੰਨਿਆ

ਬਾਸਵ ਦੇਵ ਬਾਸਵੀ ਜਾਨ︀ਯੋ

Lakshmi considered him as Vishnu and Indrani as Indra

ਅਤੇ ਇੰਦਰਾਣੀ ('ਬਾਸਵੀ') ਨੇ ਇੰਦਰ ਰੂਪ ਵਿਚ ਜਾਣਿਆ।

ਸੰਤਨ ਸਾਤਿ ਰੂਪ ਕਰਿ ਦੇਖਾ

ਸੰਤਾਂ ਨੇ (ਉਸ ਨੂੰ) ਸ਼ਾਂਤ ਰੂਪ ਵਿਚ ਵੇਖਿਆ

ਸਤ੍ਰਨ ਕਲਹ ਸਰੂਪ ਬਿਸੇਖਾ ॥੧੪੭॥

The saints saw him s peace-personified and the enemies as the clash-personified.147.

ਅਤੇ ਵੈਰੀਆਂ ਨੇ ਝਗੜੇ ('ਕਲਹ') ਦੇ ਰੂਪ ਵਿਚ ਵੇਖਿਆ ॥੧੪੭॥

ਰੋਗਨ ਤਾਹਿ ਅਉਖਧੀ ਸੂਝਾ

ਰੋਗੀਆਂ ਨੂੰ ਉਹ ਦਵਾਈ ਰੂਪ ਲਗਿਆ

ਭਾਮਿਨ ਭੋਗ ਰੂਪ ਕਰਿ ਬੂਝਾ

The ailments saw him as medicine and the women as lust

ਅਤੇ ਇਸਤਰੀਆਂ ਨੇ ਭੋਗ ਰੂਪ ਵਿਚ ਸਮਝਿਆ।

ਮਿਤ੍ਰਨ ਮਹਾ ਮਿਤ੍ਰ ਕਰਿ ਜਾਨਾ

ਮਿਤਰਾਂ ਨੇ ਮਹਾਨ ਮਿਤਰ ਕਰ ਕੇ ਮੰਨਿਆ

ਜੋਗਿਨ ਪਰਮ ਤਤੁ ਪਹਚਾਨਾ ॥੧੪੮॥

The friends considered him as great friend and the Yogis as Supreme essence.148.

ਅਤੇ ਜੋਗੀਆਂ ਨੇ ਪਰਮਤੱਤ ਵਜੋਂ ਪਛਾਣਿਆ ॥੧੪੮॥

ਮੋਰਨ ਮਹਾ ਮੇਘ ਕਰਿ ਮਾਨਿਆ

ਮੋਰਾਂ ਨੇ ਘਨਘੋਰ ਬਦਲ ਵਜੋਂ ਮੰਨਿਆ

ਦਿਨਕਰ ਚਿਤ ਚਕਵੀ ਜਾਨਿਆ

The peacocks thought of him as cloud and the Chakvi (Brahmani duck) as sun

ਅਤੇ ਚਕਵੀ ਨੇ ਚਿਤ ਵਿਚ ਸੂਰਜ ਕਰ ਕੇ ਸਮਝਿਆ।

ਚੰਦ ਸਰੂਪ ਚਕੋਰਨ ਸੂਝਾ

ਚਕੋਰਾਂ ਨੇ ਚੰਦ੍ਰਮਾ ਦਾ ਸਰੂਪ ਸਮਝਿਆ

ਸ੍ਵਾਤਿ ਬੂੰਦ ਸੀਪਨ ਕਰਿ ਬੂਝਾ ॥੧੪੯॥

The female partridge viewed him as moon and the shell as rain-drop.149.

ਅਤੇ ਸਿੱਪੀਆਂ ਨੇ ਸ੍ਵਾਂਤੀ ਬੂੰਦ ਕਰ ਕੇ ਬੁਝਿਆ ॥੧੪੯॥

ਮਾਸ ਬਸੰਤ ਕੋਕਿਲਾ ਜਾਨਾ

ਕੋਇਲ ਨੇ ਬਸੰਤ ਦਾ ਮਹੀਨਾ ਸਮਝਿਆ

ਸ੍ਵਾਤਿ ਬੂੰਦ ਚਾਤ੍ਰਕ ਅਨੁਮਾਨਾ

The nightingale saw him as spring and the rain-bird as the rain-drop

ਅਤੇ ਚਾਤ੍ਰਿਕ ਨੇ ਸ੍ਵਾਂਤੀ ਬੂੰਦ ਵਜੋਂ ਅਨੁਮਾਨ ਕੀਤਾ।

ਸਾਧਨ ਸਿਧਿ ਰੂਪ ਕਰਿ ਦੇਖਾ

ਸਾਧਾਂ ਨੇ ਸਿੱਧ ਰੂਪ ਕਰ ਕੇ ਵੇਖਿਆ

ਰਾਜਨ ਮਹਾਰਾਜ ਅਵਿਰੇਖਾ ॥੧੫੦॥

The Sadhus (saints) viewed him s Siddh (an adept) and the kings as Sovereign.150.

ਅਤੇ ਰਾਜਿਆਂ ਨੇ ਮਹਾਰਾਜਾ ਵਜੋਂ ਵਿਚਾਰਿਆ ॥੧੫੦॥

ਦਾਨ ਸਰੂਪ ਭਿਛਕਨ ਜਾਨਾ

ਭਿਖਾਰੀਆਂ ਨੇ ਦਾਨ ਰੂਪ ਸਮਝਿਆ

ਕਾਲ ਸਰੂਪ ਸਤ੍ਰੁ ਅਨੁਮਾਨਾ

The beggars saw him as the Donor and the enemies as KAL (death)

ਅਤੇ ਵੈਰੀਆਂ ਨੇ ਕਾਲ ਸਰੂਪ ਅਨੁਮਾਨਿਆ।

ਸਾਸਤ੍ਰ ਸਰੂਪ ਸਿਮ੍ਰਿਤਨ ਦੇਖਾ

ਸਿਮ੍ਰਿਤੀਆਂ ਨੇ ਸ਼ਾਸਤ੍ਰ ਵਜੋਂ ਵੇਖਿਆ

ਸਤਿ ਸਰੂਪ ਸਾਧ ਅਵਿਰੇਖਾ ॥੧੫੧॥

The Smritis considered him as the knowledge of Shastras and the saints as Truth.151.

ਅਤੇ ਸਾਧਾਂ ਨੇ ਸਤਿ ਸਰੂਪ ਵਿਚ ਵਿਚਾਰਿਆ ॥੧੫੧॥

ਸੀਲ ਰੂਪ ਸਾਧਵਿਨ ਚੀਨਾ

ਸਾਧੂ ਰੁਚੀ ਵਾਲਿਆਂ ਨੇ ਸ਼ੁੱਧ ਚਲਨ ('ਸ਼ੀਲ') ਵਾਲਾ ਪਛਾਣਿਆ

ਦਿਆਲ ਸਰੂਪ ਦਇਆ ਚਿਤਿ ਕੀਨਾ

The saints viewed him as the personification of good conduct and absorbed his kindness in their mind

ਅਤੇ ਦਇਆ ਨੇ ਦਿਆਲੂ ਵਜੋਂ ਚਿਤ ਵਿਚ ਵਿਚਾਰਿਆ।

ਮੋਰਨ ਮੇਘ ਰੂਪ ਪਹਿਚਾਨਾ

ਮੋਰਾਂ ਨੇ ਬਦਲ ਰੂਪ ਵਿਚ ਪਛਾਣਿਆ

ਚੋਰਨ ਤਾਹਿ ਭੋਰ ਕਰਿ ਜਾਨਾ ॥੧੫੨॥

The peacocks thought of him as cloud and the thieves as day dawn.152.

ਅਤੇ ਚੋਰਾਂ ਨੇ ਉਸ ਨੂੰ ਪ੍ਰਭਾਤ ਵੇਲਾ ਕਰ ਕੇ ਜਾਣਿਆ ॥੧੫੨॥

ਕਾਮਿਨ ਕੇਲ ਰੂਪ ਕਰਿ ਸੂਝਾ

ਕਾਮਨੀਆਂ ਨੂੰ ਕਾਮ-ਕੇਲ ਵਜੋਂ ਸੁਝਿਆ

ਸਾਧਨ ਸਿਧਿ ਰੂਪ ਤਿਹ ਬੂਝਾ

The women considered him s the incarnation of lust and the saints saw him s adept

ਅਤੇ ਸਾਧਾਂ ਨੇ ਉਸ ਨੂੰ ਸਿੱਧ ਰੂਪ ਵਿਚ ਵਿਚਾਰਿਆ।

ਫਣਪਤੇਸ ਫਣੀਅਰ ਕਰਿ ਜਾਨ︀ਯੋ

ਨਾਗਾਂ ('ਫਣੀਅਰ') ਨੇ (ਉਸ ਨੂੰ) ਸ਼ੇਸ਼ਨਾਗ ਕਰ ਕੇ ਜਾਣਿਆ

ਅੰਮ੍ਰਿਤ ਰੂਪ ਦੇਵਤਨ ਮਾਨ︀ਯੋ ॥੧੫੩॥

The serpents considered him as Sheshnaga and the gods believed him to be ambrosia.153.

ਅਤੇ ਦੇਵਤਿਆਂ ਨੇ ਅੰਮ੍ਰਿਤ ਰੂਪ ਕਰ ਕੇ ਮੰਨਿਆ ॥੧੫੩॥

ਮਣਿ ਸਮਾਨ ਫਣੀਅਰ ਕਰਿ ਸੂਝਾ

ਨਾਗਾਂ ('ਫਣੀਅਰ') ਨੂੰ ਮਣੀ ਕਰ ਕੇ ਸੁਝਿਆ

ਪ੍ਰਾਣਿਨ ਪ੍ਰਾਨ ਰੂਪ ਕਰਿ ਬੂਝਾ

He seemed to be like jewel in the serpent and the creatures saw him as prana (life-force)

ਅਤੇ ਪ੍ਰਾਣੀਆਂ ਨੇ ਪ੍ਰਾਣ ਰੂਪ ਕਰ ਕੇ ਬੁਝਿਆ।

ਰਘੁ ਬੰਸੀਅਨ ਰਘੁਰਾਜ ਪ੍ਰਮਾਨ੍ਰਯੋ

ਰਘੂਬੰਸੀਆਂ ਨੇ ਰਘੁ ਰਾਜ ਵਜੋਂ ਪ੍ਰਮਾਣਿਤ ਕੀਤਾ

ਕੇਵਲ ਕ੍ਰਿਸਨ ਜਾਦਵਨ ਜਾਨ︀ਯੋ ॥੧੫੪॥

In the whole Raghu clan, he was authenticated s raghhu clan, he was authenticated as Raghuraj, the king Raghu and the Yadavas considered him like Krishna.154.

ਅਤੇ ਯਾਦਵਾਂ ਨੇ ਕੇਵਲ ਕ੍ਰਿਸ਼ਨ ਕਰ ਕੇ ਜਾਣਿਆ ॥੧੫੪॥

ਬਿਪਤਿ ਹਰਨ ਬਿਪਤਹਿ ਕਰਿ ਜਾਨਾ

ਬਿਪਤਾ ਵਿਚ ਗ੍ਰਸਿਆਂ ਨੇ ਉਸ ਨੂੰ ਬਿਪਤਾ ਦੇ ਵਿਨਾਸ਼ਕ ਵਜੋਂ ਸਮਝਿਆ

ਬਲਿ ਮਹੀਪ ਬਾਵਨ ਪਹਚਾਨਾ

The affliction saw him as the destroyer of suffering and Bali saw him as Vaman

ਅਤੇ ਬਲੀ ਰਾਜੇ ਨੇ ਬਾਵਨ (ਅਵਤਾਰ) ਵਜੋਂ ਪਛਾਣ ਕੀਤੀ।

ਸਿਵ ਸਰੂਪ ਸਿਵ ਸੰਤਨ ਪੇਖਾ

ਸ਼ਿਵ ਦੇ ਉਪਾਸਕਾਂ ਨੇ ਸ਼ਿਵ ਰੂਪ ਵਿਚ ਵੇਖਿਆ

ਬ︀ਯਾਸ ਪਰਾਸੁਰ ਤੁਲ ਬਸੇਖਾ ॥੧੫੫॥

The devotees of Shiva considered him as Shiva and also as Vyas and Parashar.155.

ਅਤੇ ਬਿਆਸ ਨੇ ਪਰਾਸ਼ਰ ਦੇ ਸਮਾਨ ਸਮਝਿਆ ॥੧੫੫॥

ਬਿਪ੍ਰਨ ਬੇਦ ਸਰੂਪ ਬਖਾਨਾ

ਬ੍ਰਾਹਮਣਾਂ ਨੇ ਵੇਦ ਸਰੂਪ ਕਰ ਕੇ ਵਰਣਨ ਕੀਤਾ

ਛਤ੍ਰਿ ਜੁਧ ਰੂਪ ਕਰਿ ਜਾਨਾ

The Brahmins considered him as Veda and Kshatriyas as war

ਅਤੇ ਛਤ੍ਰੀਆਂ ਨੇ ਯੁੱਧ ਰੂਪ ਕਰ ਕੇ ਜਾਣਿਆ।

ਜਉਨ ਜਉਨ ਜਿਹ ਭਾਤਿ ਬਿਚਾਰਾ

ਜੋ ਜੋ ਜਿਸ ਤਰ੍ਹਾਂ ਨਾਲ ਵਿਚਾਰ ਕਰਦਾ ਸੀ,

ਤਉਨੈ ਕਾਛਿ ਕਾਛਿ ਅਨੁਹਾਰਾ ॥੧੫੬॥

The person who thought of him in any manner, he presented himself in accordance with his desire.156.

ਉਸ (ਉਸ) ਨੇ (ਉਸ ਨੂੰ ਆਪਣੀ) ਦ੍ਰਿਸ਼ਟੀ ਅਨੁਰੂਪ ਸੋਚਿਆ ॥੧੫੬॥

ਭਾਤਿ ਭਾਤਿ ਤਿਨਿ ਕੀਨੋ ਰਾਜਾ

ਉਸ ਨੇ ਤਰ੍ਹਾਂ ਤਰ੍ਹਾਂ ਦਾ ਰਾਜ ਕੀਤਾ

ਦੇਸ ਦੇਸ ਕੇ ਜੀਤਿ ਸਮਾਜਾ

He ruled in various ways after conquering various countries far and near

ਅਤੇ ਦੇਸ ਦੇਸਾਂਤਰਾਂ ਦੇ (ਰਾਜ) ਸਮਾਜ ਨੂੰ ਜਿਤ ਲਿਆ।

ਭਾਤਿ ਭਾਤਿ ਕੇ ਦੇਸ ਛਿਨਾਏ

(ਉਸ ਨੇ) ਭਾਂਤ ਭਾਂਤ ਦੇ ਦੇਸ਼ ਖੋਹ ਲਏ

ਪੈਗ ਪੈਗ ਪਰ ਜਗਿ ਕਰਾਏ ॥੧੫੭॥

Seizing various countries, he performed Yajnas after short intervals.157.

ਅਤੇ ਕਦਮ ਕਦਮ ਉਤੇ ਯੱਗ ਕਰਵਾਏ ॥੧੫੭॥

ਪਗ ਪਗ ਜਗਿ ਖੰਭ ਕਹੁ ਗਾਡਾ

ਕਦਮ ਕਦਮ ਉਤੇ ਯੱਗ ਦੇ ਖੰਭਿਆਂ ਨੂੰ ਗਡਿਆ

ਡਗ ਡਗ ਹੋਮ ਮੰਤ੍ਰ ਕਰਿ ਛਾਡਾ

He got planted the columns of Yajnas at short distances and performed heaven at various places by reciting mantras

ਅਤੇ ਪੈਰ ਪੈਰ ਉਤੇ ਮੰਤਰਾਂ ਸਹਿਤ ਹੋਮ ਕਰਵਾ ਦਿੱਤੇ।

ਐਸੀ ਧਰਾ ਦਿਖੀਅਤ ਕੋਈ

ਅਜਿਹੀ ਕੋਈ ਵੀ ਧਰਤੀ ਨਹੀਂ ਦਿਖਦੀ

ਜਗਿ ਖੰਭ ਜਿਹ ਠਉਰ ਹੋਈ ॥੧੫੮॥

No part of the earth was visible, where no columns of Yajnas were seen.158.

ਜਿਥੇ ਯੱਗ ਦਾ ਖੰਭਾ ਨਾ ਗਡਿਆ ਗਿਆ ਹੋਵੇ ॥੧੫੮॥

ਗਵਾਲੰਭ ਬਹੁ ਜਗ ਕਰੇ ਬਰ

ਬਹੁਤ ਸਾਰੇ ਸ੍ਰੇਸ਼ਠ ਗੋਮੇਧ ('ਗਵਾਲੰਭ') ਯੱਗ ਕੀਤੇ

ਬ੍ਰਹਮਣ ਬੋਲਿ ਬਿਸੇਖ ਧਰਮਧਰ

Inviting superb Brahmins, he performed many Gomedh Yajnas

ਅਤੇ ਵਿਸ਼ੇਸ਼ ਧਰਮਧਾਰੀ (ਬ੍ਰਾਹਮਣ) ਬੁਲਾ ਲਏ।

ਬਾਜਮੇਧ ਬਹੁ ਬਾਰਨ ਕੀਨੇ

ਬਹੁਤ ਵਾਰ ਅਸ਼੍ਵਮੇਧ ਯੱਗ ਕੀਤੇ

ਭਾਤਿ ਭਾਤਿ ਭੂਯ ਕੇ ਰਸ ਲੀਨੇ ॥੧੫੯॥

Enjoying various types of the luxuries of the earth, he also performed Ashvamedh Yajnas many times.159.

ਅਤੇ ਭਾਂਤ ਭਾਂਤ ਦੇ ਭੂਮੀ ਦੇ ਰਸ ਮਾਣੇ ॥੧੫੯॥

ਗਜਾ ਮੇਧ ਬਹੁ ਕਰੇ ਜਗਿ ਤਿਹ

ਉਸ ਨੇ ਬਹੁਤ ਵਾਰ ਗਜ-ਮੇਧ ਯੱਗ ਕੀਤੇ

ਅਜਾ ਮੇਧ ਤੇ ਸਕੈ ਗਨ ਕਿਹ

He also performed Gajmedh Yajnas and he performed Ajaamedh Yajnas so many times that they cannot be enumerated

ਅਤੇ ਅਜਾ-ਮੇਧ (ਬਕਰੇ ਦੀ ਬਲੀ ਵਾਲੇ) ਯੱਗ ਕਿਤਨੇ ਕੀਤੇ,

ਗਵਾਲੰਭ ਕਰਿ ਬਿਧਿ ਪ੍ਰਕਾਰੰ

(ਉਨ੍ਹਾਂ ਦੀ) ਗਿਣਤੀ ਨਹੀਂ ਹੋ ਸਕਦੀ।

ਪਸੁ ਅਨੇਕ ਮਾਰੇ ਤਿਹ ਬਾਰੰ ॥੧੬੦॥

Performing Gomedh Yajnas in various ways, he sacrificed many animals.160.

ਅਨੇਕ ਤਰ੍ਹਾਂ ਦੇ ਗੋਮੇਧ ਯੱਗ ਕੀਤੇ ਅਤੇ ਉਨ੍ਹਾਂ ਅਵਸਰਾਂ ਉਤੇ ਬਹੁਤ ਪਸ਼ੂ ਮਾਰੇ ਗਏ ॥੧੬੦॥

ਰਾਜਸੂਅ ਕਰਿ ਬਿਬਿਧ ਪ੍ਰਕਾਰੰ

ਅਨੇਕ ਤਰ੍ਹਾਂ ਦੇ ਰਾਜਸੂ ਯੱਗ ਕੀਤੇ

ਦੁਤੀਆ ਇੰਦ੍ਰ ਰਘੁ ਰਾਜ ਅਪਾਰੰ

Performing many Raajsu Yajnas, the king Raghu seemed like a second Indra

(ਜਿਸ ਦੇ ਫਲਸਰੂਪ) ਮਹਾਨ ਰਘੁਰਾਜ ਨੂੰ ਦੂਜਾ ਇੰਦਰ ਮੰਨਿਆ ਜਾਣ ਲਗਿਆ।

ਭਾਤਿ ਭਾਤਿ ਕੇ ਬਿਧਵਤ ਦਾਨਾ

ਭਾਂਤ ਭਾਂਤ ਦੇ ਵਿਧੀ ਪੂਰਵਕ ਦਾਨ ਦਿੱਤੇ

ਭਾਤਿ ਭਾਤਿ ਕਰ ਤੀਰਥ ਨਾਨਾ ॥੧੬੧॥

After taking baths at different pilgrim-stations, he bestowed various types of charities according to Vedic injunctions.161.

ਅਤੇ ਭਾਂਤ ਭਾਂਤ ਦੇ ਤੀਰਥ ਇਸ਼ਨਾਨ ਕੀਤੇ ॥੧੬੧॥

ਸਰਬ ਤੀਰਥ ਪਰਿ ਪਾਵਰ ਬਾਧਾ

ਸਾਰਿਆਂ ਤੀਰਥਾਂ ਉਤੇ ਪੱਕੀਆਂ ਪੌੜੀਆਂ ('ਪਾਵਰ') ਬਣਵਾਈਆਂ

ਅੰਨ ਛੇਤ੍ਰ ਘਰਿ ਘਰਿ ਮੈ ਸਾਧਾ

He got built places for drinking water at all the pilgrim-stations and stores of corn in every home,

ਅਤੇ ਘਰ ਘਰ ਵਿਚ ਅੰਨ ਦਾ ਛੇਤਰ ਬਣਾ ਦਿੱਤਾ (ਅਰਥਾਤ ਅੰਨ ਦੇ ਭੰਡਾਰ ਭਰ ਦਿੱਤੇ)।

ਆਸਾਵੰਤ ਕਹੂੰ ਕੋਈ ਆਵੈ

ਜੇ ਕੋਈ ਆਸਾਵੰਤ ਕਿਧਰੋਂ ਆਉਂਦਾ

ਤਤਛਿਨ ਮੁਖ ਮੰਗੈ ਸੋ ਪਾਵੈ ॥੧੬੨॥

So that if anyone comes with any desire, he may be able to obtain the desired thing.162.

ਤਾਂ ਉਸੇ ਵੇਲੇ ਉਹ ਮੂੰਹ ਮੰਗਿਆ (ਪਦਾਰਥ) ਪ੍ਰਾਪਤ ਕਰਦਾ ॥੧੬੨॥

ਭੂਖ ਨਾਗ ਕੋਈ ਰਹਨ ਪਾਵੈ

ਭੁਖਾ ਅਤੇ ਨੰਗਾ ਕੋਈ ਰਿਹਾ ਨਹੀਂ ਸੀ

ਭੂਪਤਿ ਹੁਐ ਕਰਿ ਰੰਕ ਸਿਧਾਵੈ

Nobody should remain hungry or naked and any beggar who came, may return like a king

ਅਤੇ ਭਿਖਾਰੀ ਵੀ ਰਾਜਾ ਬਣ ਕੇ ਪਰਤਦਾ ਸੀ।

ਬਹੁਰ ਦਾਨ ਕਹ ਕਰ ਪਸਾਰਾ

ਫਿਰ (ਉਸ ਨੇ) ਕਿਸੇ ਅਗੇ ਦਾਨ ਮੰਗਣ ਲਈ ਹੱਥ ਨਹੀਂ ਪਸਾਰਿਆ

ਏਕ ਬਾਰਿ ਰਘੁ ਰਾਜ ਨਿਹਾਰਾ ॥੧੬੩॥

The king Raghu had such administration that anyone, who would see him once, he would become able to bestow charities himself on others.163.

(ਜਿਸ ਨੇ) ਇਕ ਵਾਰ ਰਘੂਰਾਜ ਦੇ ਦਰਸ਼ਨ ਕਰ ਲਏ ॥੧੬੩॥

ਸ੍ਵਰਣ ਦਾਨ ਦੇ ਬਿਬਿਧ ਪ੍ਰਕਾਰਾ

ਅਨੇਕ ਤਰ੍ਹਾਂ ਨਾਲ ਸੋਨੇ ਦਾ ਦਾਨ ਦਿੱਤਾ

ਰੁਕਮ ਦਾਨ ਨਹੀ ਪਾਯਤ ਪਾਰਾ

He gave gifts of gold and silver in various ways

ਅਤੇ ਚਾਂਦੀ ਦੇ ਦਾਨ ਦਾ ਤਾਂ ਕੋਈ ਅੰਤ ਹੀ ਨਹੀਂ ਪਾਇਆ ਜਾ ਸਕਦਾ।

ਸਾਜਿ ਸਾਜਿ ਬਹੁ ਦੀਨੇ ਬਾਜਾ

ਸਜਾ ਸਜਾ ਕੇ ਬਹੁਤ ਸਾਰੇ ਘੋੜੇ (ਦਾਨ ਦਿੱਤੇ)।

ਜਨ ਸਭ ਕਰੇ ਰੰਕ ਰਘੁ ਰਾਜਾ ॥੧੬੪॥

He gave so much to everyone that the recipient became like a king form the status of poor.164.

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਰਘੂ ਨੇ ਸਭ ਰੰਕਾਂ ਨੂੰ ਰਾਜਾ ਬਣਾ ਦਿੱਤਾ ਹੋਵੇ ॥੧੬੪॥

ਹਸਤ ਦਾਨ ਅਰ ਉਸਟਨ ਦਾਨਾ

ਹਾਥੀਆਂ ਦਾ ਦਾਨ, ਊਠਾਂ ਦਾ ਦਾਨ,

ਗਊ ਦਾਨ ਬਿਧਿਵਤ ਇਸਨਾਨਾ

He would take bath according to Shastric injunctions and then give gifts of elephants, camels and cows

ਗਊਆਂ ਦਾ ਦਾਨ ਅਤੇ ਮਰਯਾਦਾ ਅਨੁਸਾਰ ਇਸ਼ਨਾਨ,

ਹੀਰ ਚੀਰ ਦੇ ਦਾਨ ਅਪਾਰਾ

ਹੀਰਿਆਂ ਅਤੇ ਬਸਤ੍ਰਾਂ ਦੇ ਅਪਾਰ ਦਾਨ ਕੀਤੇ।

ਮੋਹ ਸਬੈ ਮਹਿ ਮੰਡਲ ਡਾਰਾ ॥੧੬੫॥

By bestowing gifts of various types of garments, he had fascinated the whole earth.165.

(ਇਸ ਤਰ੍ਹਾਂ ਕਰ ਕੇ ਰਘੂਰਾਜੇ ਨੇ) ਪ੍ਰਿਥਵੀ ਮੰਡਲ ਵਿਚ ਰਹਿਣ ਵਾਲਿਆਂ ਸਾਰਿਆਂ ਨੂੰ ਮੋਹ ਲਿਆ ॥੧੬੫॥

ਬਾਜੀ ਦੇਤ ਗਜਨ ਕੇ ਦਾਨਾ

ਘੋੜਿਆਂ ਅਤੇ ਹਾਥੀਆਂ ਦਾ ਦਾਨ ਦਿੱਤਾ

ਭਾਤਿ ਭਾਤਿ ਦੀਨਨ ਸਨਮਾਨਾ

By honouring various types of the lowly, he gave horses and elephants in charity

ਅਤੇ ਭਾਂਤ ਭਾਂਤ ਦਾ ਦੀਨਾਂ ਦੁਖੀਆਂ ਦਾ ਸਨਮਾਨ ਕੀਤਾ।

ਦੂਖ ਭੂਖ ਕਾਹੂੰ ਸੰਤਾਵੈ

ਕਿਸੇ ਨੂੰ ਵੀ ਭੁਖ ਦਾ ਦੁਖ ਨਹੀਂ ਸਤਾਉਂਦਾ ਸੀ।

ਜੋ ਮੁਖ ਮਾਗੈ ਵਹ ਬਰੁ ਪਾਵੈ ॥੧੬੬॥

None was afflicted with suffering and hunger and whosoever asked with suffering and hunger and whosoever asked for anything, he obtained the same.166.

ਮੂੰਹੋਂ ਜੋ ਕੁਝ ਵੀ ਕੋਈ ਮੰਗਦਾ ਸੀ, ਉਹੀ ਵਰ ਪ੍ਰਾਪਤ ਕਰ ਲੈਂਦਾ ਸੀ ॥੧੬੬॥

ਦਾਨ ਸੀਲ ਕੋ ਜਾਨ ਪਹਾਰਾ

ਰਾਜਾ ਰਘੁਰਾਜ ਦਾਨ ਅਤੇ ਚੰਗੇ ਸੁਭਾ ਦਾ ਪਹਾੜ ਜਾਣਿਆ ਜਾਂਦਾ ਸੀ

ਦਇਆ ਸਿੰਧ ਰਘੁ ਰਾਜ ਭੁਆਰਾ

The king Raghu was the abode of charity and gentleness and an ocean of mercy on this earth

ਅਤੇ ਦਇਆ ਦਾ ਸਮੁੰਦਰ (ਪ੍ਰਤੀਤ ਹੁੰਦਾ ਸੀ)।

ਸੁੰਦਰ ਮਹਾ ਧਨੁਖ ਧਰ ਆਛਾ

(ਉਹ) ਬਹੁਤ ਸੁੰਦਰ ਅਤੇ ਸ੍ਰੇਸ਼ਠ ਧਨੁਸ਼ਧਾਰੀ ਸੀ।

ਜਨੁ ਅਲਿਪਨਚ ਕਾਛ ਤਨ ਕਾਛਾ ॥੧੬੭॥

He was a great and expert archer and a glorious king, always remaining detached.167.

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਕਾਮ ਦੇਵ ('ਅਲਿਪਨਚ') ਨੇ ਹੀ ਸੁੰਦਰ ਰੂਪ ਬਣਾਇਆ ਹੋਵੇ ॥੧੬੭॥

ਨਿਤਿ ਉਠਿ ਕਰਤ ਦੇਵ ਕੀ ਪੂਜਾ

ਨਿੱਤ ਉਠ ਕੇ ਕੇਵੜੇ ਅਤੇ ਗੁਲਾਬ ਦੇ ਫੁਲਾਂ

ਫੂਲ ਗੁਲਾਬ ਕੇਵੜਾ ਕੂਜਾ

He always worshipped the goddess with roses, pandanus and sugar-candyy

ਅਤੇ ਮਿਸ਼ਰੀ ਨਾਲ ਦੇਵ-ਪੂਜਾ ਕਰਦਾ ਸੀ।

ਚਰਨ ਕਮਲ ਨਿਤਿ ਸੀਸ ਲਗਾਵੈ

(ਦੇਵੀ ਦੇ) ਚਰਨ ਕਮਲਾਂ ਉਤੇ ਸੀਸ ਲਗਾਉਂਦਾ ਸੀ

ਪੂਜਨ ਨਿਤ ਚੰਡਿਕਾ ਆਵੈ ॥੧੬੮॥

And while worshipping, he touched her lotus-feet with his head.168.

ਅਤੇ ਨਿੱਤ ਚੰਡੀ ਦੀ ਪੂਜਾ ਕਰਨ ਲਈ (ਮੰਦਿਰ ਵਿਚ) ਆਉਂਦਾ ਸੀ ॥੧੬੮॥

ਧਰਮ ਰੀਤਿ ਸਬ ਠੌਰ ਚਲਾਈ

ਸਭ ਥਾਂ (ਉਸ ਨੇ) ਧਰਮ ਦੀ ਰੀਤ ਚਲਾਈ ਹੋਈ ਸੀ।

ਜਤ੍ਰ ਤਤ੍ਰ ਸੁਖ ਬਸੀ ਲੁਗਾਈ

He introduced the religious traditions at all places and all the people lived peacefully everywhere

ਜਿਥੇ ਕਿਥੇ ਪ੍ਰਜਾ ਸੁਖ ਨਾਲ ਵਸਦੀ ਸੀ।

ਭੂਖ ਨਾਗ ਕੋਈ ਕਹੂੰ ਦੇਖਾ

ਕਿਤੇ ਕੋਈ ਭੁਖਾ ਨੰਗਾ ਨਹੀਂ ਦਿਸਦਾ ਸੀ।

ਊਚ ਨੀਚ ਸਬ ਧਨੀ ਬਿਸੇਖਾ ॥੧੬੯॥

There did not seem to be any hungry and naked, high and low and everyone seemed to be a self-sufficient person.169.

ਊਚ ਅਤੇ ਨੀਚ ਵਿਸ਼ੇਸ਼ ਰੂਪ ਵਿਚ ਧਨਵਾਨ ਸਨ ॥੧੬੯॥

ਜਹ ਤਹ ਧਰਮ ਧੁਜਾ ਫਹਰਾਈ

ਜਿਥੇ ਕਿਥੇ ਧਰਮ ਧੁਜਾਵਾਂ ਝੂਲਦੀਆਂ ਸਨ।

ਚੋਰ ਜਾਰ ਨਹ ਦੇਤ ਦਿਖਾਈ

The religious banners fluttered everywhere and there seemed to be no thief or Thug anywhere

ਚੋਰ ਅਤੇ ਯਾਰ (ਕਿਤੇ ਵੀ) ਵਿਖਾਈ ਨਹੀਂ ਦਿੰਦੇ ਸਨ।

ਜਹ ਤਹ ਯਾਰ ਚੋਰ ਚੁਨਿ ਮਾਰਾ

ਜਿਥੇ ਕਿਥੇ ਚੁਣ ਚੁਣ ਕੇ ਚੋਰ ਅਤੇ ਯਾਰ ਮਾਰ ਦਿੱਤੇ ਸਨ

ਏਕ ਦੇਸਿ ਕਹੂੰ ਰਹੈ ਪਾਰਾ ॥੧੭੦॥

He had picked up and killed all the thieves and Thugs and had established one-canopy kingdom.170.

ਅਤੇ ਸਾਰੇ ਦੇਸ਼ ਵਿਚ ਕਿਤੇ ਕੋਈ ਇਕ ਵੀ ਰਹਿ ਨਹੀਂ ਪਾਇਆ ਸੀ ॥੧੭੦॥

ਸਾਧ ਓਰਿ ਕੋਈ ਦਿਸਟਿ ਪੇਖਾ

ਸਾਧ (ਲੋਕਾਂ) ਵਲ ਕੋਈ ਅੱਖ ਚੁਕ ਕੇ ਨਹੀਂ ਵੇਖਦਾ ਸੀ।

ਐਸ ਰਾਜ ਰਘੁ ਰਾਜ ਬਿਸੇਖਵਾ

The kingdom of king Raghu was such that the differentiation of a saint and a thief did not exist there and all were saits

ਇਸ ਤਰ੍ਹਾਂ ਦਾ ਰਘੂਰਾਜ ਦਾ ਵਿਸ਼ੇਸ਼ ਰਾਜ ਸੀ।

ਚਾਰੋ ਦਿਸਾ ਚਕ੍ਰ ਫਹਰਾਵੈ

ਚੌਹਾਂ ਪਾਸੇ (ਉਸ ਦੇ ਸ਼ਾਸਨ ਦਾ) ਚੱਕਰ ਫਿਰਦਾ ਸੀ

ਪਾਪਿਨ ਕਾਟਿ ਮੂੰਡ ਫਿਰਿ ਆਵੈ ॥੧੭੧॥

His discus fluttered in all the four directions, which returned only on cutting the heads of the sinners.171.

ਜੋ ਪਾਪੀਆਂ ਦੇ ਸਿਰ ਕਟ ਕੇ ਪਰਤ ਆਉਂਦਾ ਸੀ ॥੧੭੧॥

ਗਾਇ ਸਿੰਘ ਕਹੁ ਦੂਧ ਪਿਲਾਵੈ

ਗਊ ਸ਼ੇਰ (ਦੇ ਬੱਚੇ) ਨੂੰ ਦੁੱਧ ਚੁੰਘਾਉਂਦੀ ਸੀ

ਸਿੰਘ ਗਊ ਕਹ ਘਾਸੁ ਚੁਗਾਵੈ

The cow caused the lion to drink milk and the lion supervised the cow while grazing

ਅਤੇ ਸ਼ੇਰ ਗਊ ਨੂੰ ਘਾਹ ਚਰਾਉਂਦਾ ਸੀ।

ਚੋਰ ਕਰਤ ਧਨ ਕੀ ਰਖਵਾਰਾ

ਚੋਰ ਧਨ ਦੀ ਰਾਖੀ ਕਰਦਾ ਸੀ

ਤ੍ਰਾਸ ਮਾਰਿ ਕੋਈ ਹਾਥੁ ਡਾਰਾ ॥੧੭੨॥

The persons considered to be thieves now protected the wealth and none committed any wrong act because of the fear of punishment.172.

ਅਤੇ ਸਜ਼ਾ ਦੇ ਡਰ ਕਰ ਕੇ ਕੋਈ (ਕਿਸੇ ਦੇ ਧਨ ਨੂੰ) ਹੱਥ ਨਹੀਂ ਸੀ ਪਾਉਂਦਾ ॥੧੭੨॥

ਨਾਰਿ ਪੁਰਖ ਸੋਵਤ ਇਕ ਸੇਜਾ

ਨਾਰੀ ਅਤੇ ਪੁਰਸ਼ ਇਕ ਸੇਜ ਉਤੇ ਸੌਂਦੇ ਸਨ,

ਹਾਥ ਪਸਾਰ ਸਾਕਤ ਰੇਜਾ

The men and women slept peacefully in their beds and none begged for anything from others

ਪਰ (ਬਿਨਾ ਇਸਤਰੀ ਦੀ ਇੱਛਾ ਦੇ ਪੁਰਸ਼) ਜ਼ਰਾ ਜਿੰਨਾ ਵੀ ਹੱਥ ਨਹੀਂ ਪਸਾਰ ਸਕਦਾ ਸੀ।

ਪਾਵਕ ਘ੍ਰਿਤ ਇਕ ਠਉਰ ਰਖਾਏ

ਅੱਗ ਅਤੇ ਘਿਉ ਨੂੰ ਇਕ ਥਾਂ ਰਖਿਆ ਜਾਂਦਾ ਸੀ,

ਰਾਜ ਤ੍ਰਾਸ ਤੇ ਢਰੈ ਪਾਏ ॥੧੭੩॥

The ghee and fire lived at the same places, and did not damage each other because of the fear of the king.173.

ਪਰ ਰਾਜੇ ਦੇ ਡਰ ਕਰ ਕੇ (ਘਿਉ) ਪੰਘਰਦਾ ਨਹੀਂ ਸੀ ॥੧੭੩॥

ਚੋਰ ਸਾਧ ਮਗ ਏਕ ਸਿਧਾਰੈ

ਚੋਰ ਅਤੇ ਸਾਧ ਇਕੋ ਰਸਤੇ ਉਤੇ ਚਲਦੇ ਸਨ

ਤ੍ਰਾਸ ਤ੍ਰਸਤ ਕਰੁ ਕੋਈ ਡਾਰੈ

The thief and saints moved together and none frightened any fear because of the fear of the administration

(ਪਰ ਰਾਜੇ ਦੇ) ਪ੍ਰਕੋਪ ਤੋਂ ਡਰਦਿਆਂ ਕੋਈ ਹੱਥ ਨਹੀਂ ਸੀ ਪਾਂਦਾ।

ਗਾਇ ਸਿੰਘ ਇਕ ਖੇਤ ਫਿਰਾਹੀ

ਗਊ ਅਤੇ ਸ਼ੇਰ ਇਕ ਖੇਤ ਵਿਚ ਫਿਰਦੇ ਸਨ,

ਹਾਥ ਚਲਾਇ ਸਕਤ ਕੋਈ ਨਾਹੀ ॥੧੭੪॥

The cow and the lion moved freely in the same field and no power could harm them.174.

ਪਰ ਕੋਈ ਵੀ ਹੱਥ ਨਹੀਂ ਚਲਾ ਸਕਦਾ ਸੀ (ਅਰਥਾਤ-ਮਨ ਆਈ ਨਹੀਂ ਕਰ ਸਕਦਾ ਸੀ) ॥੧੭੪॥

ਇਹ ਬਿਧਿ ਰਾਜੁ ਕਰ︀ਯੋ ਰਘੁ ਰਾਜਾ

ਇਸ ਤਰ੍ਹਾਂ ਰਘੂਰਾਜ ਨੇ ਰਾਜ ਕੀਤਾ

ਦਾਨ ਨਿਸਾਨ ਚਹੂੰ ਦਿਸ ਬਾਜਾ

The king Raghu ruled in this way and the fame of his charity spread in all the four directions

ਅਤੇ ਉਸ ਦੀ ਦਾਨਸ਼ੀਲਤਾ ਦਾ ਧੌਂਸਾ ਚੌਹਾਂ ਪਾਸੇ ਵਜਦਾ ਰਿਹਾ।

ਚਾਰੋ ਦਿਸਾ ਬੈਠ ਰਖਵਾਰੇ

ਚੌਹਾਂ ਪਾਸਿਆਂ ਵਲ ਰਖਵਾਲੇ ਬੈਠੇ ਹੋਏ ਸਨ,

ਮਹਾਬੀਰ ਅਰੁ ਰੂਪ ਉਜਿਆਰੇ ॥੧੭੫॥

The mighty and elegant warriors protected him in all the four directions.175.

ਜੋ ਬਹੁਤ ਬਲਵਾਨ ਅਤੇ ਓਜਸਵੀ ਸਰੂਪ ਵਾਲੇ ਸਨ ॥੧੭੫॥

ਬੀਸ ਸਹੰਸ੍ਰ ਬਰਖ ਪਰਮਾਨਾ

ਵੀਹ ਹਜ਼ਾਰ ਸਾਲਾਂ ਤਕ

ਰਾਜੁ ਕਰਾ ਦਸ ਚਾਰ ਨਿਧਾਨਾ

That king, skilful in fourteen sciences, ruled for twenty thousand years

ਚੌਦਾਂ ਵਿਦਿਆਵਾਂ ਦੇ ਖ਼ਜ਼ਾਨੇ (ਰਘੂਰਾਜ) ਨੇ ਰਾਜ ਕੀਤਾ।

ਭਾਤਿ ਅਨੇਕ ਕਰੇ ਨਿਤਿ ਧਰਮਾ

ਉਸ ਨੇ ਅਨੇਕ ਤਰ੍ਹਾਂ ਦੇ ਨਿੱਤ ਧਰਮ ਕੀਤੇ।

ਔਰ ਸਕੈ ਐਸ ਕਰ ਕਰਮਾ ॥੧੭੬॥

He always performed the religious acts of this kind, which none other could perform.176.

ਇਸ ਤਰ੍ਹਾਂ ਦੇ ਕਰਮ ਹੋਰ ਕੋਈ ਵੀ ਕਰ ਨਹੀਂ ਸਕਦਾ ਸੀ ॥੧੭੬॥