ਚੌਪਈ

Chaupaee

ਚੌਪਈ:

ਦੈਤਨ ਤੁਮਲ ਜੁਧੁ ਜਬ ਕੀਨੋ

ਦੈਂਤਾਂ ਨੇ ਜਦ ਘਮਸਾਨ ਯੁੱਧ ਕੀਤਾ

ਦੇਵਰਾਜ ਗ੍ਰਿਹ ਕੋ ਮਗੁ ਲੀਨੋ

When the devils indulged in war, Devraj went to Indra’s house.

ਤਾਂ ਇੰਦਰ ਨੇ ਆਪਣੇ ਘਰ ਦਾ ਰਾਹ ਫੜਿਆ।

ਕਮਲ ਨਾਲਿ ਭੀਤਰ ਛਪਿ ਰਹਿਯੋ

(ਉਹ) ਕਮਲ-ਨਾਲ ਵਿਚ ਲੁਕ ਗਿਆ

ਸਚਿਯਹਿ ਆਦਿ ਕਿਸੂ ਨਹਿ ਲਹਿਯੋ ॥੧॥

He (Indra) hid himself in the stem of the Sun-flower, and neither Sachee nor anybody else could see him(1)

ਅਤੇ ਸਚੀ ਆਦਿ ਕਿਸੇ ਨੂੰ ਨਾ ਲਭਿਆ ॥੧॥

ਬਾਸਵ ਕੌ ਖੋਜਨ ਸਭ ਲਾਗੇ

ਇੰਦਰ ('ਬਾਸਵ') ਨੂੰ ਸਭ ਖੋਜਣ ਲਗੇ

ਸਚੀ ਸਮੇਤ ਅਸੰਖ ਨੁਰਾਗੇ

All, including Sachee, became apprehensive,

ਅਤੇ ਸਚੀ ਸਮੇਤ ਅਸੰਖਾਂ (ਲੋਗ) ਪ੍ਰੇਮ ਨਾਲ (ਬੇਹਬਲ ਹੋ ਗਏ)।

ਢੂੰਢਿ ਫਿਰੇ ਕਾਹੂੰ ਨਹਿ ਪਾਯੋ

(ਉਹ) ਸਾਰੇ ਲਭਦੇ ਫਿਰੇ, ਪਰ ਕਿਤੋਂ ਨਾ ਲਭਿਆ।

ਦੇਵਨ ਅਮਿਤ ਸੋਕ ਉਪਜਾਯੋ ॥੨॥

As, in spite of searching, he could not be found.(2)

ਦੇਵਤਿਆਂ ਦੇ (ਮਨ ਵਿਚ) ਬਹੁਤ ਦੁਖ ਹੋਣ ਲਗਾ ॥੨॥