ਰਾਗੁ ਕਲਿਆਨੁ ਮਹਲਾ ੫ ਘਰੁ ੧ ॥
Raag Kalyaan, Fifth Mehl, First House:
ਰਾਗ ਕਲਿਆਨੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਮਾਰੈ ਏਹ ਕਿਰਪਾ ਕੀਜੈ ॥
Please grant me this blessing:
ਹੇ ਪ੍ਰਭੂ! ਮੇਰੇ ਉੱਤੇ ਇਹ ਮਿਹਰ ਕਰ- ਹਮਾਰੈ = ਸਾਡੇ ਉੱਤੇ, ਮੇਰੇ ਉੱਤੇ। ਕੀਜੈ = ਕਰੋ।
ਅਲਿ ਮਕਰੰਦ ਚਰਨ ਕਮਲ ਸਿਉ ਮਨੁ ਫੇਰਿ ਫੇਰਿ ਰੀਝੈ ॥੧॥ ਰਹਾਉ ॥
May the bumble-bee of my mind be immersed again and again in the Honey of Your Lotus Feet. ||1||Pause||
ਕਿ (ਜਿਵੇਂ) ਭੌਰਾ ਫੁੱਲ ਦੇ ਰਸ ਨਾਲ ਰੀਝਿਆ ਰਹਿੰਦਾ ਹੈ, (ਤਿਵੇਂ ਮੇਰਾ ਮਨ) (ਤੇਰੇ) ਸੋਹਣੇ ਚਰਨਾਂ ਨਾਲ ਮੁੜ ਮੁੜ ਲਪਟਿਆ ਰਹੇ ॥੧॥ ਰਹਾਉ ॥ ਅਲਿ = ਭੌਰਾ। ਮਕਰੰਦ = (Pollen dust) ਫੁੱਲ ਦੀ ਅੰਦਰਲੀ ਧੂੜੀ, ਫੁੱਲ ਦਾ ਰਸ। ਕਮਲ = ਕੌਲ ਫੁੱਲ। ਸਿਉ = ਨਾਲ। ਫੇਰਿ ਫੇਰਿ = ਮੁੜ ਮੁੜ। ਰੀਝੈ = ਲਪਟਿਆ ਰਹੇ ॥੧॥ ਰਹਾਉ ॥
ਆਨ ਜਲਾ ਸਿਉ ਕਾਜੁ ਨ ਕਛੂਐ ਹਰਿ ਬੂੰਦ ਚਾਤ੍ਰਿਕ ਕਉ ਦੀਜੈ ॥੧॥
I am not concerned with any other water; please bless this songbird with a Drop of Your Water, Lord. ||1||
ਹੇ ਪ੍ਰਭੂ! (ਜਿਵੇਂ) ਪਪੀਹੇ ਨੂੰ (ਵਰਖਾ ਦੀ ਬੂੰਦ ਤੋਂ ਬਿਨਾ) ਹੋਰ ਪਾਣੀਆਂ ਨਾਲ ਕੋਈ ਗ਼ਰਜ਼ ਨਹੀਂ ਹੁੰਦੀ, ਤਿਵੇਂ ਮੈਨੂੰ ਪਪੀਹੇ ਨੂੰ (ਆਪਣੇ ਨਾਮ ਅੰਮ੍ਰਿਤ ਦੀ) ਬੂੰਦ ਦੇਹ ॥੧॥ ਆਨ = ਹੋਰ ਹੋਰ। ਜਲਾ ਸਿਉ = ਪਾਣੀਆਂ ਨਾਲ। ਕਾਜੁ = ਗ਼ਰਜ਼। ਕਛੂਐ = ਕੋਈ ਭੀ। ਚਾਤ੍ਰਿਕ = ਪਪੀਹਾ ॥੧॥
ਬਿਨੁ ਮਿਲਬੇ ਨਾਹੀ ਸੰਤੋਖਾ ਪੇਖਿ ਦਰਸਨੁ ਨਾਨਕੁ ਜੀਜੈ ॥੨॥੧॥
Unless I meet my Lord, I am not satisfied. Nanak lives, gazing upon the Blessed Vision of His Darshan. ||2||1||
ਹੇ ਪ੍ਰਭੂ! ਤੇਰੇ ਮਿਲਾਪ ਤੋਂ ਬਿਨਾ (ਮੇਰੇ ਅੰਦਰ) ਠੰਢ ਨਹੀਂ ਪੈਂਦੀ, (ਮਿਹਰ ਕਰ; ਤੇਰਾ ਦਾਸ) ਨਾਨਕ (ਤੇਰਾ) ਦਰਸਨ ਕਰ ਕੇ ਆਤਮਕ ਜੀਵਨ ਹਾਸਲ ਕਰਦਾ ਰਹੇ ॥੨॥੧॥ ਬਿਨੁ ਮਿਲਬੇ = ਮਿਲਣ ਤੋਂ ਬਿਨਾ। ਸੰਤੋਖਾ = ਸ਼ਾਂਤੀ। ਪੇਖਿ = ਵੇਖ ਕੇ। ਜੀਜੈ = ਜੀਉਂਦਾ ਰਹੇ ॥੨॥੧॥
ਕਲਿਆਨ ਮਹਲਾ ੫ ॥
Kalyaan, Fifth Mehl:
ਕਲਿਆਨ ਪੰਜਵੀਂ ਪਾਤਿਸ਼ਾਹੀ।
ਜਾਚਿਕੁ ਨਾਮੁ ਜਾਚੈ ਜਾਚੈ ॥
This beggar begs and begs for Your Name, Lord.
(ਤੇਰੇ ਦਰ ਦਾ) ਮੰਗਤਾ (ਤੇਰੇ ਦਰ ਤੋਂ) ਨਿੱਤ ਮੰਗਦਾ ਰਹਿੰਦਾ ਹੈ, ਜਾਚਿਕੁ = ਮੰਗਤਾ। ਜਾਚੈ = ਮੰਗਦਾ ਹੈ। ਜਾਚੈ ਜਾਚੈ = ਨਿੱਤ ਮੰਗਦਾ ਰਹਿੰਦਾ ਹੈ।
ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ॥੧॥ ਰਹਾਉ ॥
You are the Support of all, the Master of all, the Giver of absolute peace. ||1||Pause||
ਹੇ ਸਭ ਜੀਵਾਂ ਦੇ ਆਸਰੇ ਪ੍ਰਭੂ! ਹੇ ਸਭ ਜੀਵਾਂ ਦੇ ਮਾਲਕ! ਹੇ ਸਾਰੇ ਸੁਖਾਂ ਦੇ ਦੇਣ ਵਾਲੇ! (ਸਾਰਾ ਜਗਤ ਤੇਰੇ ਅੱਗੇ ਭਿਖਾਰੀ ਹੈ) ॥੧॥ ਰਹਾਉ ॥ ਸਰਬ ਧਾਰ = ਹੇ ਸਭ ਜੀਵਾਂ ਦੇ ਆਸਰੇ! ਨਾਇਕ = ਹੇ ਮਾਲਕ! ਸਮੂਹ ਸੁਖ = ਸਾਰੇ ਸੁਖ। ਦਾਤੇ = ਹੇ ਦੇਣ ਵਾਲੇ! ॥੧॥ ਰਹਾਉ ॥
ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ ਪਾਈਐ ॥੧॥
So many, so very many, beg for charity at Your Door; they receive only what You are pleased to give. ||1||
ਬੇਅੰਤ ਲੁਕਾਈ (ਪ੍ਰਭੂ ਦੇ ਦਰ ਤੋਂ) ਹਰੇਕ ਮੰਗ ਮੰਗਦੀ ਰਹਿੰਦੀ ਹੈ, ਜਿਹੜੀ ਭੀ ਮਨ ਦੀ ਮੁਰਾਦ ਹੁੰਦੀ ਹੈ ਉਹ ਹਾਸਲ ਕਰ ਲਈਦੀ ਹੈ ॥੧॥ ਕੇਤੀ ਕੇਤੀ = ਬੇਅੰਤ ਲੁਕਾਈ। ਮਾਂਗਨਿ ਮਾਗੈ = ਹਰੇਕ ਮੰਗ ਮੰਗਦੀ ਰਹਿੰਦੀ ਹੈ। ਭਾਵਨੀਆ = ਮਨ ਦੀ ਮੁਰਾਦ। ਪਾਈਐ = ਪ੍ਰਾਪਤ ਕਰ ਲਈਦੀ ਹੈ ॥੧॥
ਸਫਲ ਸਫਲ ਸਫਲ ਦਰਸੁ ਰੇ ਪਰਸਿ ਪਰਸਿ ਗੁਨ ਗਾਈਐ ॥
Fruitful, fruitful, fruitful is the Blessed Vision of His Darshan; touching His Touch, I sing His Glorious Praises.
ਹੇ ਭਾਈ! ਪ੍ਰਭੂ ਐਸਾ ਹੈ ਜਿਸ ਦਾ ਦਰਸਨ ਸਾਰੇ ਹੀ ਫਲ ਦੇਣ ਵਾਲਾ ਹੈ। ਆਓ ਉਸ ਦੇ ਚਰਨ ਸਦਾ ਛੁਹ ਛੁਹ ਕੇ ਉਸ ਦੇ ਗੁਣ ਗਾਂਦੇ ਰਹੀਏ। ਸਫਲ ਦਰਸੁ = ਉਹ ਜਿਸ ਦਾ ਦਰਸਨ ਸਾਰੇ ਫਲ ਦੇਣ ਵਾਲਾ ਹੈ। ਰੇ = ਹੇ ਭਾਈ! ਪਰਸਿ = ਛੁਹ ਕੇ। ਪਰਸਿ ਪਰਸਿ = ਨਿਤ ਛੁਹ ਕੇ। ਗਾਈਐ = ਆਓ ਗਾਂਦੇ ਰਹੀਏ।
ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੁ ਬਿਧਾਈਐ ॥੨॥੨॥
O Nanak, one's essence is blended into the Essence; the diamond of the mind is pierced through by the Diamond of the Lord. ||2||2||
ਹੇ ਨਾਨਕ! (ਜਿਵੇਂ ਪਾਣੀ ਆਦਿਕ) ਤੱਤ (ਪਾਣੀ) ਤੱਤ ਨਾਲ ਮਿਲ ਜਾਂਦਾ ਹੈ (ਤਿਵੇਂ ਗੁਣ ਗਾਵਣ ਦੀ ਬਰਕਤਿ ਨਾਲ) ਮਨ-ਹੀਰਾ ਪ੍ਰਭੂ-ਹੀਰੇ ਨਾਲ ਵਿੰਨ੍ਹ ਲਈਦਾ ਹੈ ॥੨॥੨॥ ਮਿਲੀਐ = ਮਿਲ ਜਾਈਦਾ ਹੈ। ਤਤ ਤਤ ਸਿਉ = (ਜਿਵੇਂ ਪਾਣੀ ਆਦਿਕ) ਤੱਤ (ਪਾਣੀ) ਤਤ ਨਾਲ। ਹੀਰੈ = ਹੀਰੇ ਨਾਲ। ਹੀਰ ਬਿਧਾਈਐ = ਹੀਰਾ ਵਿੰਨ੍ਹ ਲਈਦਾ ਹੈ ॥੨॥੨॥