ਕਲਿਆਨ ਮਹਲਾ ੫ ॥
Kalyaan, Fifth Mehl:
ਕਲਿਆਨ ਪੰਜਵੀਂ ਪਾਤਿਸ਼ਾਹੀ।
ਮੇਰੇ ਲਾਲਨ ਕੀ ਸੋਭਾ ॥
O, the Wondrous Glory of my Beloved!
ਮੇਰੇ ਸੋਹਣੇ ਪ੍ਰਭੂ ਦੀ ਸੋਭਾ-ਵਡਿਆਈ- ਲਾਲਨ ਕੀ = ਸੋਹਣੇ ਲਾਲ ਦੀ, ਪਿਆਰੇ ਦੀ।
ਸਦ ਨਵਤਨ ਮਨ ਰੰਗੀ ਸੋਭਾ ॥੧॥ ਰਹਾਉ ॥
My mind is rejuvenated forever by His Wondrous Love. ||1||Pause||
ਸਦਾ ਹੀ ਨਵੀਂ (ਰਹਿੰਦੀ ਹੈ, ਖਿੱਚ ਪਾਂਦੀ ਰਹਿੰਦੀ ਹੈ, ਅਤੇ) ਸਦਾ ਹੀ ਮਨ ਨੂੰ (ਪਿਆਰ ਦਾ) ਰੰਗ ਚਾੜ੍ਹਦੀ ਰਹਿੰਦੀ ਹੈ ॥੧॥ ਰਹਾਉ ॥ ਸਦ = ਸਦਾ। ਨਵਤਨ = ਨਵੀਂ। ਮਨ ਰੰਗੀ = ਮਨ ਨੂੰ (ਪ੍ਰੇਮ ਦਾ) ਰੰਗ ਦੇਣ ਵਾਲੀ ॥੧॥ ਰਹਾਉ ॥
ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਭਗਤਿ ਦਾਨੁ ਜਸੁ ਮੰਗੀ ॥੧॥
Brahma, Shiva, the Siddhas, the silent sages and Indra beg for the charity of His Praise and devotion to Him. ||1||
ਬ੍ਰਹਮਾ, ਸ਼ਿਵ, ਸਿੱਧ, ਮੁਨੀ, ਇੰਦ੍ਰ, (ਆਦਿਕ ਦੇਵਤੇ)-ਇਹ ਸਾਰੇ (ਪ੍ਰਭੂ ਦੇ ਦਰ ਤੋਂ ਉਸ ਦੀ) ਭਗਤੀ ਦਾ ਦਾਨ ਮੰਗਦੇ ਹਨ, ਉਸ ਦੀ ਸਿਫ਼ਤ-ਸਾਲਾਹ ਦੀ ਦਾਤ ਮੰਗਦੇ ਰਹਿੰਦੇ ਹਨ ॥੧॥ ਮਹੇਸ = ਸ਼ਿਵ। ਸਿਧ = ਜੋਗ-ਸਾਧਨਾਂ ਵਿਚ ਪੁੱਗ ਹੋਏ ਜੋਗੀ। ਜਸੁ = ਸਿਫ਼ਤ-ਸਾਲਾਹ ॥੧॥
ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ ॥
Yogis, spiritual teachers, meditators and the thousand-headed serpent all meditate on the Waves of God.
ਜੋਗੀ, ਗਿਆਨੀ, ਧਿਆਨੀ, ਸ਼ੇਸ਼ਨਾਗ (ਆਦਿਕ ਇਹ) ਸਾਰੇ ਉਸ ਅਨੇਕਾਂ ਚੋਜਾਂ ਦੇ ਮਾਲਕ-ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ। ਸੇਖਨਾਗੈ = ਸ਼ੇਸ਼ਨਾਗ। ਸਗਲ = (ਇਹ) ਸਾਰੇ। ਜਪਹਿ = ਜਪਦੇ ਹਨ (ਬਹੁ-ਵਚਨ)। ਤਰੰਗੀ = ਤਰੰਗਾਂ ਵਾਲੇ ਨੂੰ, ਅਨੇਕਾਂ ਲਹਿਰਾਂ ਦੇ ਮਾਲਕ-ਹਰੀ ਨੂੰ।
ਕਹੁ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ ॥੨॥੩॥
Says Nanak, I am a sacrifice to the Saints, who are the Eternal Companions of God. ||2||3||
ਨਾਨਕ ਆਖਦਾ ਹੈ- ਮੈਂ ਉਹਨਾਂ ਸੰਤ ਜਨਾਂ ਤੋਂ ਕੁਰਬਾਨ ਜਾਂਦਾ ਹਾਂ, ਜਿਹੜੇ ਪਰਮਾਤਮਾ ਦੇ ਸਦਾ ਸਾਥੀ ਬਣੇ ਰਹਿੰਦੇ ਹਨ ॥੨॥੩॥ ਸਦ = ਸਦਾ। ਸੰਗੀ = ਸਾਥੀ ॥੨॥੩॥