ਸਵੈਯਾ

SWAYYA

ਸਵੈਯਾ:

ਮੁੰਡ ਬਿਨਾ ਤਬ ਰੁੰਡ ਸੁ ਭੂਪਤਿ ਕੋ ਚਿਤ ਮੈ ਅਤਿ ਕੋਪ ਬਢਾਯੋ

ਤਦ ਸਿਰ ਤੋਂ ਬਿਨਾ ਰਾਜੇ ਦੇ ਧੜ ਨੇ ਚਿਤ ਵਿਚ ਬਹੁਤ ਕ੍ਰੋਧ ਵਧਾ ਲਿਆ ਹੈ।

ਦ੍ਵਾਦਸ ਭਾਨੁ ਜੁ ਠਾਢੇ ਹੁਤੇ ਕਬਿ ਸ︀ਯਾਮ ਕਹੈ ਤਿਹ ਊਪਰਿ ਧਾਯੋ

The headless king was extremely enraged in his mind and advanced towards the twelve Suryas

ਕਵੀ ਸ਼ਿਆਮ ਕਹਿੰਦੇ ਹਨ, ਜਿਥੇ ਬਾਰ੍ਹਾਂ ਸੂਰਜ ਖੜੋਤੇ ਹੋਏ ਸਨ, ਉਥੇ ਉਨ੍ਹਾਂ ਉਤੇ ਹਮਲਾ ਕਰ ਕੇ ਜਾ ਪਿਆ।

ਭਾਜਿ ਗਏ ਕਰਿ ਤ੍ਰਾਸ ਸੋਊ ਸਿਵ ਠਾਢੋ ਰਹਿਯੋ ਤਿਹ ਊਪਰ ਆਯੋ

They all ran away from that place, but Shiva kept standing there and fell upon him

ਉਹ (ਸਾਰੇ) ਡਰ ਕੇ ਭਜ ਗਏ ਹਨ। (ਫਿਰ ਜਿਥੇ) ਸ਼ਿਵ ਖੜੋਤਾ ਸੀ, ਉਸ ਉਪਰ ਧਾ ਕੇ ਪਿਆ ਹੈ।

ਸੋ ਨ੍ਰਿਪ ਬੀਰ ਮਹਾ ਰਨਧੀਰ ਚਟਾਕਿ ਚਪੇਟ ਦੈ ਭੂਮਿ ਗਿਰਾਯੋ ॥੧੭੦੪॥

But that mightly one caused Shiva to fall on the ground with his blow.1704.

ਉਸ ਰਾਜੇ ਨੇ ਮਹਾਨ ਸੂਰਵੀਰਾਂ ਅਤੇ ਰਣਧੀਰਾਂ ਨੂੰ ਚਟਾਕ ਚਪੇੜ ਮਾਰ ਕੇ ਧਰਤੀ ਉਤੇ ਸੁਟ ਦਿੱਤਾ ਹੈ ॥੧੭੦੪॥

ਏਕਨ ਮਾਰਿ ਚਪੇਟਨ ਸਿਉ ਅਰੁ ਏਕਨ ਕੋ ਧਮਕਾਰ ਗਿਰਾਵੈ

Someone fell with his blow and someone with the thumping of that blow

ਇਕਨਾਂ ਨੂੰ ਚਪੇੜਾਂ ਮਾਰ ਕੇ ਅਤੇ ਇਕਨਾਂ ਨੂੰ ਧਮਕਾਉਣ ਨਾਲ ਡਿਗਾ ਦਿੱਤਾ ਹੈ।

ਚੀਰ ਕੈ ਏਕਨਿ ਡਾਰਿ ਦਏ ਗਹਿ ਏਕਨ ਕੋ ਨਭਿ ਓਰਿ ਚਲਾਵੈ

He ripped and threw someone towards the sky

ਇਕਨਾਂ ਨੂੰ ਚੀਰ ਕੇ ਸੁਟ ਦਿੱਤਾ ਹੈ ਅਤੇ ਇਕਨਾਂ ਨੂੰ ਫੜ ਕੇ ਆਕਾਸ਼ ਵਲ ਵਗਾ ਮਾਰਿਆ ਹੈ।

ਬਾਜ ਸਿਉ ਬਾਜਨ ਲੈ ਰਥ ਸਿਉ ਰਥ ਅਉ ਗਜ ਸਿਉ ਗਜਰਾਜ ਬਜਾਵੈ

He caused the horses to collide with horses, the chariots to collide with chariots and the elephants to collide with the elephants

(ਉਹ) ਘੋੜੇ ਨਾਲ ਘੋੜਾ, ਰਥ ਨਾਲ ਰਥ ਅਤੇ ਹਾਥੀ ਨਾਲ ਹਥੀ ਟਕਰਾਉਂਦਾ ਹੈ।

ਸ︀ਯਾਮ ਭਨੈ ਰਨ ਯਾ ਬਿਧਿ ਭੂਪਤਿ ਸਤ੍ਰਨਿ ਕੋ ਜਮ ਧਾਮਿ ਪਠਾਵੈ ॥੧੭੦੫॥

In this way, according to the poet, he began to dispatch the enemy to the abode of Yama.1705.

ਸ਼ਿਆਮ (ਕਵੀ) ਕਹਿੰਦੇ ਹਨ, ਇਸ ਤਰ੍ਹਾਂ ਰਣ-ਭੂਮੀ ਵਿਚ ਰਾਜਾ ਵੈਰੀਆਂ ਨੂੰ ਯਮ-ਲੋਕ ਨੂੰ ਭੇਜੀ ਜਾ ਰਿਹਾ ਹੈ ॥੧੭੦੫॥

ਹ੍ਵੈ ਕੈ ਸੁਚੇਤ ਚਢਿਯੋ ਰਥਿ ਸ︀ਯਾਮ ਮਹਾ ਮਨ ਭੀਤਰ ਕੋਪ ਬਢਿਯੋ ਹੈ

ਸਚੇਤ ਹੋ ਕੇ ਕ੍ਰਿਸ਼ਨ ਰਥ ਉਤੇ ਚੜ੍ਹਿਆ ਹੈ ਅਤੇ (ਉਸ ਦੇ) ਮਨ ਵਿਚ ਬਹੁਤ ਕ੍ਰੋਧ ਵਧਿਆ ਹੋਇਆ ਹੈ।

ਆਪਨ ਪਉਰਖ ਸੋਊ ਸੰਭਾਰ ਕੈ ਮ︀ਯਾਨਹੁ ਤੇ ਕਰਵਾਰਿ ਕਢਿਯੋ ਹੈ

When Krishna regained consciousness, he mounted on his chariot in great ire and thinking of his great strength, he drew his sword from the scabbard

ਆਪਣੀ ਵੀਰਤਾ ਨੂੰ ਸੰਭਾਲ ਕੇ, ਮਿਆਨ ਵਿਚੋਂ ਤਲਵਾਰ ਨੂੰ ਕਢ ਲਿਆ ਹੈ।

ਧਾਇ ਪਰੇ ਰਿਸ ਖਾਇ ਘਨੀ ਅਰਿਰਾਇ ਮਨੋ ਨਿਧਿ ਨੀਰ ਹਢਿਯੋ ਹੈ

Getting highly enraged, he fell upon the terrible enemy like the sea

ਬਹੁਤ ਗੁੱਸਾ ਖਾ ਕੇ ਅਤੇ ਅਰੜਾ ਕੇ ਧਾ ਕੇ (ਰਾਜੇ ਉਤੇ) ਜਾ ਪਿਆ ਹੈ, ਮਾਨੋ ਸਮੁੰਦਰ ਦੇ ਜਲ ਵਿਚ ਬਾੜ ਆ ਗਈ ਹੋਵੇ।

ਤਾਨਿ ਕਮਾਨਨਿ ਮਾਰਤ ਬਾਨਨ ਸੂਰਨ ਕੇ ਚਿਤ ਚਉਪ ਚਢਿਯੋ ਹੈ ॥੧੭੦੬॥

The warriors also pulled their bows and began to discharge arrows in excitement.1706.

(ਉਹ) ਧੁਨਸ਼ ਨੂੰ ਕਸ ਕਸ ਕੇ ਬਾਣ ਮਾਰਦਾ ਹੈ ਅਤੇ ਸੂਰਮਿਆਂ ਦੇ ਚਿਤ ਵਿਚ ਉਤਸਾਹ ਵਧਿਆ ਹੋਇਆ ਹੈ ॥੧੭੦੬॥

ਬੀਰਨ ਘਾਇ ਕਰੇ ਜਬ ਹੀ ਤਬ ਪਉਰਖ ਭੂਪ ਕਬੰਧ ਸਮਾਰਿਓ

ਜਦ ਸ਼ੂਰਵੀਰਾਂ ਨੇ ਵਾਰ ਕੀਤੇ ਤਦ ਰਾਜੇ ਦੇ ਧੜ ਨੇ ਬਲ ਨੂੰ ਧਾਰਨ ਕੀਤਾ।

ਸਸਤ੍ਰ ਸੰਭਾਰ ਤਬੈ ਅਪੁਨੇ ਇਨ ਨਾਸੁ ਕਰੋ ਚਿਤ ਬੀਚ ਬਿਚਾਰਿਓ

When the warriors inflicted wounds, then the headless trunk of the king controlling his strength and taking up his weapons, thought of destroying the enemy in his mind

ਉਸ ਵੇਲੇ ਆਪਣੇ ਸ਼ਸਤ੍ਰ ਧਾਰਨ ਕਰ ਕੇ ਚਿਤ ਵਿਚ ਵਿਚਾਰ ਕੀਤਾ ਕਿ ਇਨ੍ਹਾਂ ਨੂੰ ਨਸ਼ਟ ਕਰ ਦਿਆਂ।

ਧਾਇ ਪਰਿਓ ਰਿਸਿ ਸਿਉ ਰਨ ਮੈ ਅਰਿ ਭਾਜਿ ਗਏ ਜਸੁ ਰਾਮ ਉਚਾਰਿਓ

ਕ੍ਰੋਧ ਨਾਲ ਧਾਵਾ ਕਰ ਕੇ ਯੁੱਧ-ਭੂਮੀ ਵਿਚ ਪੈ ਗਿਆ ਅਤੇ ਵੈਰੀ ਭਜ ਗਏ। (ਇਸ ਦਾ) ਯਸ਼ (ਕਵੀ) ਰਾਮ ਨੇ ਇਸ ਤਰ੍ਹਾਂ ਉਚਾਰਿਆ ਹੈ,

ਤਾਰਨ ਕੋ ਮਨੋ ਮੰਡਲ ਭੀਤਰ ਸੂਰ ਚਢਿਓ ਅੰਧਿਆਰਿ ਸਿਧਾਰਿਓ ॥੧੭੦੭॥

He appeared to be like the moon amongst the stars and on the appeared of the moon, the dark ness fled away.1707.

ਮਾਨੋ ਤਾਰਿਆਂ ਦੇ ਮੰਡਲ ਵਿਚ ਸੂਰਜ ਚੜ੍ਹ ਪਿਆ ਹੋਵੇ ਅਤੇ ਹਨੇਰਾ ਭਜ ਗਿਆ ਹੋਵੇ ॥੧੭੦੭॥

ਸ੍ਰੀ ਜਦੁਬੀਰ ਤੇ ਆਦਿਕ ਬੀਰ ਗਏ ਭਜਿ ਕੈ ਕੋਊ ਠਹਿਰਾਨਿਓ

The heroes like Krishna ran away, and none of the warriors stayed there

ਸ੍ਰੀ ਕ੍ਰਿਸ਼ਨ ਤੋਂ ਲੈ ਕੇ ਸਾਰੇ ਹੀ ਯੋਧੇ ਭਜ ਗਏ ਹਨ ਅਤੇ ਕੋਈ ਵੀ (ਸਾਹਮਣੇ) ਨਹੀਂ ਠਹਿਰਿਆ ਹੈ,

ਆਹਵ ਭੂਮਿ ਮੈ ਭੂਪਤਿ ਕੋ ਸਬ ਸੂਰਨ ਮਾਨਹੁ ਕਾਲ ਪਛਾਨਿਓ

To all the warriors the king seemed like Kal (death)

ਮਾਨੋ ਯੁੱਧ-ਖੇਤਰ ਵਿਚ ਸਾਰਿਆਂ ਸੂਰਮਿਆਂ ਨੇ ਰਾਜੇ ਨੂੰ ਕਾਲ ਸਮਝ ਲਿਆ ਹੋਵੇ।

ਭੂਪ ਕਮਾਨ ਤੇ ਬਾਨ ਚਲੇ ਮਨੋ ਅੰਤਿ ਪ੍ਰਲੈ ਘਨ ਸਿਉ ਬਰਖਾਨਿਓ

All the arrows emanating from the bow of the king were being showered like clouds of the doomsday

ਰਾਜੇ ਦੇ ਧਨੁਸ਼ ਤੋਂ ਬਾਣ (ਇਸ ਤਰ੍ਹਾਂ) ਚਲਦੇ ਹਨ, ਮਾਨੋ ਅੰਤ ਕਾਲ ਦੀ ਪਰਲੋ ਦੇ ਬਦਲਾਂ ਵਿਚੋਂ ਬਰਖਾ ਹੋ ਰਹੀ ਹੋਵੇ।

ਇਉ ਲਖਿ ਭਾਜਿ ਗਏ ਸਿਗਰੇ ਕਿਨਹੂੰ ਨ੍ਰਿਪ ਕੇ ਸੰਗ ਜੁਧੁ ਠਾਨਿਓ ॥੧੭੦੮॥

Seeing all this, all ran away and none of them fought with the king.1708.

ਇਸ ਤਰ੍ਹਾਂ (ਦੀ ਹਾਲਤ) ਵੇਖ ਕੇ ਸਾਰੇ ਭਜ ਗਏ ਹਨ, ਕਿਸੇ ਨੇ ਵੀ ਰਾਜੇ ਨਾਲ ਯੁੱਧ ਨਹੀਂ ਕੀਤਾ ਹੈ ॥੧੭੦੮॥

ਸਬ ਹੀ ਭਟ ਭਾਜਿ ਗਏ ਜਬ ਹੀ ਪ੍ਰਭ ਕੋ ਤਬ ਭੂਪ ਭਯੋ ਅਨੁਰਾਗੀ

ਜਦ ਸਾਰੇ ਸੂਰਮੇ ਭਜ ਗਏ, ਤਦ ਰਾਜਾ ਪ੍ਰਭੂ ਦਾ ਪ੍ਰੇਮੀ ਹੋ ਗਿਆ।

ਜੂਝ ਤਬੈ ਤਿਨ ਛਾਡਿ ਦਯੋ ਹਰਿ ਧਿਆਨ ਕੀ ਤਾਹਿ ਸਮਾਧਿ ਸੀ ਲਾਗੀ

When all the warriors ran away, the king then remembered the Lord and forsaking the fighting, he absorbed himself with the devotion of the Lord

ਉਸ ਨੇ ਉਸੇ ਵੇਲੇ ਯੁੱਧ ਛੱਡ ਦਿੱਤਾ ਅਤੇ ਸ੍ਰੀ ਕ੍ਰਿਸ਼ਨ ਦੇ ਧਿਆਨ ਵਿਚ ਉਥੇ (ਹੀ ਉਸ ਦੀ) ਸਮਾਧੀ ਜਿਹੀ ਲਗ ਗਈ;

ਰਾਜ ਰਾਜ ਸਮਾਜ ਬਿਖੈ ਕਬਿ ਸ︀ਯਾਮ ਕਹੈ ਹਰਿ ਮੈ ਮਤਿ ਪਾਗੀ

In that society of the kings, the mind of the king Kharag Singh became absorbed in the Lord

ਨਾ ਰਾਜ ਵਿਚ ਅਤੇ ਨਾ ਰਾਜ-ਸਮਾਜ ਵਿਚ (ਕੋਈ ਰੁਚੀ ਰਹੀ)। ਕਵੀ ਸ਼ਿਆਮ ਕਹਿੰਦੇ ਹਨ, (ਰਾਜੇ ਦੀ) ਸ੍ਰੀ ਕ੍ਰਿਸ਼ਨ ਵਿਚ ਬੁੱਧੀ ਮਗਨ ਹੋ ਗਈ

ਧੀਰ ਗਹਿਓ ਧਰਿ ਠਾਢੋ ਰਹਿਓ ਕਹੋ ਭੂਪਤਿ ਤੇ ਅਬ ਕੋ ਬਡਭਾਗੀ ॥੧੭੦੯॥

He is firmly standing on the earth, who else is so fortunate like the king?1709.

ਅਤੇ ਧੀਰਜ ਨੂੰ ਧਾਰ ਕੇ ਧਰਤੀ ਉਤੇ ਹੀ ਖੜੋਤਾ ਰਿਹਾ। (ਸਭ) ਕਹੋ ਕਿ ਰਾਜੇ ਵਰਗਾ ਹੁਣ ਹੋਰ ਕੌਣ ਵਡਭਾਗੀ ਹੈ ॥੧੭੦੯॥

ਸ੍ਰੀ ਜਦੁਬੀਰ ਕੋ ਬੀਰ ਸਭੋ ਧਰਿ ਡਾਰਨਿ ਕੋ ਜਬ ਘਾਤ ਬਨਾਯੋ

ਜਦੋਂ ਸ੍ਰੀ ਕ੍ਰਿਸ਼ਨ ਅਤੇ ਹੋਰ ਸਾਰਿਆਂ ਸੂਰਮਿਆਂ ਨੇ ਧੜ ਨੂੰ ਡਿਗਾਉਣ ਦਾ (ਕੋਈ) ਢੰਗ ਬਣਾਇਆ।

ਸ︀ਯਾਮ ਭਨੇ ਮਿਲਿ ਕੈ ਫਿਰਿ ਕੈ ਇਹ ਪੈ ਪੁਨਿ ਬਾਨਨਿ ਓਘ ਚਲਾਯੋ

When the warriors of Krishna thought of getting the king fall on the ground and at the same time discharged clusters of arrows on him

(ਕਵੀ) ਸ਼ਿਆਮ ਕਹਿੰਦੇ ਹਨ, ਫਿਰ (ਸਭ ਨੇ) ਮਿਲ ਕੇ ਇਸ ਉਤੇ ਬਾਣਾਂ ਦੀ ਵਾਛੜ ਲਗਾ ਦਿੱਤੀ।

ਦੇਵਬਧੂ ਮਿਲ ਕੈ ਸਬਹੂੰ ਇਹ ਭੂਪ ਕਬੰਧ ਬਿਵਾਨਿ ਚਢਾਯੋ

ਸਾਰੀਆਂ ਦੇਵ-ਇਸਤਰੀਆਂ ਨੇ ਮਿਲ ਕੇ ਰਾਜੇ ਦੇ ਇਸ ਧੜ ਨੂੰ ਵਿਮਾਨ ਉਤੇ ਚੜ੍ਹਾ ਲਿਆ।

ਕੂਦ ਪਰਿਓ ਬਿਵਾਨਿ ਚਢਿਯੋ ਪੁਨਿ ਸਸਤ੍ਰ ਲੀਏ ਰਨ ਭੂ ਮਧਿ ਆਯੋ ॥੧੭੧੦॥

All the women of the gods together lifted and put the trunk of the king on the air-vehicle, but still he jumped down from the vehicle and taking his weapons reached the battlefield.1710.

(ਪਰ ਉਹ) ਕੁਦ ਪਿਆ ਅਤੇ ਵਿਮਾਨ ਵਿਚ ਨਾ ਚੜ੍ਹਿਆ; (ਸਗੋਂ) ਸ਼ਸਤ੍ਰ ਲੈ ਕੇ ਫਿਰ ਯੁੱਧ-ਭੂਮੀ ਵਿਚ ਆ ਡਟਿਆ ॥੧੭੧੦॥