ਰੁਕਮਿਨੀ ਬਾਚ ਸਖੀਅਨ ਸੋ

Speech of Rukmani addressed to her friends:

ਰੁਕਮਨੀ ਆਪਣੀਆਂ ਸਹੇਲੀਆਂ ਨੂੰ ਕਹਿੰਦੀ ਹੈ:

ਸਵੈਯਾ

SWAYYA

ਸਵੈਯਾ:

ਸੰਗ ਸਹੇਲਿਨ ਬੋਲਤ ਭੀ ਸਜਨੀ ਪ੍ਰਨ ਏਕ ਅਬੈ ਕਰਿ ਹਉ

ਆਪਣੀਆਂ ਸਹੇਲੀਆਂ ਨਾਲ ਬੋਲਣ ਲਗੀ, ਹੇ ਸਹੇਲੀਓ! ਮੈਂ ਵੀ ਹੁਣੇ ਇਕ ਪ੍ਰਣ ਕਰਦੀ ਹਾਂ।

ਕਿਤੋ ਜੋਗਨਿ ਭੇਸ ਕਰੋ ਤਜ ਦੇਸ ਨਹੀ ਬਿਰਹਾਗਿਨ ਸੋ ਜਰਿ ਹਉ

Rukmani said to her friends, “O friends! now I am taking a vow that I shall leave the country and become a Yogin (recluse), otherwise I shall burn myself in the fire of separation

ਜਾਂ ਤਾਂ ਜੋਗਣ ਦਾ ਭੇਸ ਧਾਰ ਕੇ ਦੇਸ ਛਡ (ਜਾਵਾਂਗੀ) ਨਹੀਂ ਤਾਂ ਵਿਯੋਗ ਦੀ ਅੱਗ ਨਾਲ ਸੜ ਜਾਵਾਂਗੀ।

ਮੋਰ ਪਿਤਾ ਹਠ ਜਿਉ ਕਰ ਹੈ ਤੁ ਬਿਸੇਖ ਕਹਿਓ ਬਿਖ ਖਾ ਮਰਿ ਹਉ

“If my father is specially persistent, then I shall take poison and die

ਮੇਰੇ ਪਿਤਾ ਜਿਵੇਂ ਹਠ ਕਰ ਰਹੇ ਹਨ, ਤਾਂ ਮੈਂ ਵਿਸ਼ੇਸ਼ ਰੂਪ ਵਿਚ (ਸਪਸ਼ਟ) ਕਹਿੰਦੀ ਹਾਂ ਕਿ ਵਿਸ਼ ਖਾ ਕੇ ਮਰ ਜਾਵਾਂਗੀ।

ਦੁਹਿਤਾ ਨ੍ਰਿਪ ਕੀ ਕਹਿਓ ਤਿਹ ਕਉ ਬਰਿ ਹੌ ਤੁ ਸ︀ਯਾਮ ਹੀ ਕੋ ਬਰਿ ਹਉ ॥੧੯੭੨॥

I shall marry only Krishna, otherwise I shall not be called the daughter of a king.1972.

ਰਾਜੇ ਦੀ ਪੁੱਤਰੀ (ਰੁਕਮਨੀ) ਨੇ ਕਿਹਾ ਕਿ ਮੈਂ ਉਸ (ਸ਼ਿਸ਼ੁਪਾਲ) ਨੂੰ ਨਹੀਂ ਵਰਾਂਗੀ। (ਅਤੇ ਜਦੋਂ ਕਦੇ ਵਰਾਂਗੀ) ਤਾਂ ਸ੍ਰੀ ਕ੍ਰਿਸ਼ਨ ਨੂੰ ਹੀ ਵਰਾਂਗੀ ॥੧੯੭੨॥