ਰੁਕਮੀ ਬਾਚ ਨ੍ਰਿਪ ਸੋ

Speech of Rukmi addressed to the king:

ਰੁਕਮੀ ਨੇ ਰਾਜੇ ਨੂੰ ਕਿਹਾ:

ਸਵੈਯਾ

SWAYYA

ਸਵੈਯਾ:

ਹੈ ਸਿਸੁਪਾਲ ਚੰਦੇਰੀ ਮੈ ਬੀਰ ਸੁ ਤਾਹਿ ਬਿਯਾਹ ਕੇ ਕਾਜ ਬੁਲਈਯੈ

ਚੰਦੇਰੀ (ਨਗਰ) ਵਿਚ ਸਸਪਾਲ (ਸ਼ਿਸ਼ੁਪਾਲ) (ਨਾਂ ਦਾ) ਸੂਰਮਾ ਹੈ, ਉਸ ਨੂੰ ਵਿਆਹ ਦੇ ਕਾਰਜ ਲਈ ਬੁਲਾਓ।

ਗੂਜਰ ਕੋ ਕਹਿਯੋ ਦੈ ਦੁਹਿਤਾ ਜਗ ਮੈ ਸੰਗ ਲਾਜਨ ਕੇ ਮਰਿ ਜਈਯੈ

“Shishupal, the king of Chanderi is a hero, call him for the marriage, giving the daughter in marriage to a milkman, we will die with shame

(ਫਿਰ) ਕਿਹਾ, ਗਵਾਲੇ (ਕ੍ਰਿਸ਼ਨ) ਨੂੰ ਪੁੱਤਰੀ ਦੇ ਕੇ ਜਗ ਵਿਚ ਸ਼ਰਮ ਨਾਲ ਹੀ ਮਰ ਜਾਵਾਂਗੇ।

ਸ੍ਰੇਸਟ ਏਕ ਬੁਲਾਇ ਭਲੋ ਦਿਜ ਤਾਹੀ ਕੇ ਲਿਆਵਨ ਕਾਜ ਪਠਈਯੈ

“Call an eminent Brahmin and send him for bringing Shishupal

ਇਕ ਚੰਗਾ ਅਤੇ ਸ੍ਰੇਸ਼ਠ ਬ੍ਰਾਹਮਣ ਬੁਲਾ ਕੇ ਉਸ (ਸ਼ਿਸ਼ੁਪਾਲ) ਨੂੰ ਲਿਆਉਣ ਲਈ ਭੇਜੋ।

ਬ︀ਯਾਹ ਕੀ ਜੋ ਬਿਧਿ ਬੇਦ ਲਿਖੀ ਦੁਹਿਤਾ ਸੋਊ ਕੈ ਬਿਧਿ ਤਾਹਿ ਕਉ ਦਈਯੈ ॥੧੯੭੦॥

Whatever mode of marriage is mentioned in the Vedas, solemnise the marriage of the daughter according to that with Shishupal.”1970.

ਵਿਆਹ ਦੀ ਜੋ ਵਿਧੀ ਵੇਦ ਵਿਚ ਲਿਖੀ ਹੈ, ਉਹੀ ਵਿਧੀ ਕਰ ਕੇ ਪੁੱਤਰੀ ਉਸ ਨੂੰ ਦੇ ਦਿਓ ॥੧੯੭੦॥

ਯੌ ਸੁਨਿ ਕੈ ਸੁਤ ਕੀ ਬਤੀਯਾ ਨ੍ਰਿਪ ਬਾਮਨ ਤਾਹੀ ਕੋ ਲੈਨ ਪਠਾਯੋ

Hearing the words of his son, the king sent a Brahmin to bring Shishupal

ਪੁੱਤਰ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ, ਰਾਜੇ ਨੇ ਉਸ (ਸ਼ਿਸ਼ੁਪਾਲ) ਨੂੰ ਲਿਆਉਣ ਵਾਸਤੇ (ਬ੍ਰਾਹਮਣ ਨੂੰ) ਭੇਜ ਦਿੱਤਾ।

ਦੈ ਦਿਜ ਸੀਸ ਚਲਿਓ ਉਤ ਕੋ ਦੁਹਿਤਾ ਇਤ ਭੂਪਤਿ ਕੀ ਸੁਨਿ ਪਾਯੋ

Bowing his head, that Brahmin went towards that side, and on this side, the daughter of the king heard this talk

ਬ੍ਰਾਹਮਣ ਅਸੀਸ ਦੇ ਕੇ ਉਧਰ ਨੂੰ ਚਲ ਪਿਆ। ਇਸ (ਗੱਲ) ਨੂੰ ਰਾਜੇ ਦੀ ਪੁੱਤਰੀ (ਰੁਕਮਨੀ) ਨੇ ਵੀ ਸੁਣ ਲਿਆ।

ਸੀਸ ਧੁਨੈ ਕਬ ਸ︀ਯਾਮ ਭਨੈ ਤਿਨਿ ਨੈਨਨ ਤੇ ਅਤਿ ਨੀਰ ਬਹਾਯੋ

Hearing that talk, she dashed her head in agony and the tears flowed from her eyes

ਕਵੀ ਸ਼ਿਆਮ ਕਹਿੰਦੇ ਹਨ, (ਲੜਕੀ ਰੁਕਮਨੀ) ਸਿਰ ਮਾਰਦੀ ਹੈ ਅਤੇ (ਉਸ ਨੇ) ਅੱਖਾਂ ਵਿਚੋਂ ਬਹੁਤ ਹੰਝੂ ਵਹਾ ਦਿੱਤੇ ਹਨ।

ਮਾਨਹੁ ਆਸਹਿ ਕੀ ਕਟਿਗੀ ਜਰ ਸੁੰਦਰ ਰੂਖ ਸੁ ਹੈ ਮੁਰਝਾਯੋ ॥੧੯੭੧॥

Her hope seemd to have been shattered and she withered like a tree.1971.

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ (ਉਸ ਦੀ) ਆਸ ਦੀ ਜੜ੍ਹ ਕਟ ਗਈ ਹੋਵੇ ਅਤੇ (ਵਿਆਹ ਰੂਪ) ਸੁੰਦਰ ਬ੍ਰਿਛ ਕੁਮਲਾ ਗਿਆ ਹੋਵੇ ॥੧੯੭੧॥