ਕਬੀਰ ਮਾਰੇ ਬਹੁਤੁ ਪੁਕਾਰਿਆ ਪੀਰ ਪੁਕਾਰੈ ਅਉਰ ॥
Kabeer, those who are beaten cry a lot; but the cries of the pain of separation are different.
ਹੇ ਕਬੀਰ! ਜਿਸ ਮਨੁੱਖ ਨੂੰ ('ਦਾਝਨ ਸੰਸੇ' ਆਦਿਕ ਦੀ) ਮਾਰ ਪੈਂਦੀ ਹੈ, ਉਹ ਬਹੁਤ ਹਾਹਾਕਾਰ ਕਰਦਾ ਹੈ, ਜਿਉਂ ਜਿਉਂ ਉਹ ਪੀੜ ਉਠਦੀ ਹੈ ਤਿਉਂ ਤਿਉਂ ਹੋਰ ਦੁਖੀ ਹੁੰਦਾ ਹੈ (ਪਰ ਫਿਰ ਭੀ ਮਾਇਆ ਦਾ ਖਹਿੜਾ ਨਹੀਂ ਛੱਡਦਾ)। ਮਾਰੇ = ਜਿਸ ਨੂੰ ('ਦਾਝਨ ਸੰਸਾ' ਆਦਿਕ ਦੀ) ਮਾਰ ਪੈਂਦੀ ਹੈ। ਬਹੁਤ ਪੁਕਾਰਿਆ = ਉਹ ਬਹੁਤ ਹਾਹਾਕਾਰ ਕਰਦਾ ਹੈ, ਬਹੁਤ ਦੁਖੀ ਹੁੰਦਾ ਹੈ। ਪੀਰ = ਸੱਟ, ਪੀੜ। ਪੀਰ ਪੁਕਾਰੈ ਅਉਰ = ਜਿਉਂ ਜਿਉਂ ('ਦਾਝਨ ਸੰਸੇ' ਆਦਿਕ ਦੀ) ਪੀੜ ਉੱਠਦੀ ਹੈ ਤਿਉਂ ਤਿਉਂ ਹੋਰ ਪੁਕਾਰਦਾ ਹੈ ਹੋਰ ਦੁਖੀ ਹੁੰਦਾ ਹੈ।
ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠਉਰ ॥੧੮੨॥
Struck by the Mystery of God, Kabeer remains silent. ||182||
ਮੈਨੂੰ ਕਬੀਰ ਨੂੰ ਗੁਰੂ ਦੇ ਸ਼ਬਦ ਦੀ ਚੋਟ ਵੱਜੀ ਹੈ ਜਿਸ ਨੇ ਮੇਰਾ ਦਿਲ ਵਿੰਨ੍ਹ ਲਿਆ ਹੈ, ਹੁਣ ਮੈਂ ਥਾਂ ਸਿਰ (ਭਾਵ, ਪ੍ਰਭੂ-ਚਰਨਾਂ ਵਿਚ) ਟਿਕ ਗਿਆ ਹਾਂ। (ਮੈਨੂੰ ਇਹ ਦਾਝਨ ਸੰਸਾ ਆਦਿਕ ਦੁਖੀ ਕਰ ਹੀ ਨਹੀਂ ਸਕਦੇ) ॥੧੮੨॥ ਚੋਟ = ਸ਼ਬਦ ਦੀ ਚੋਟ। ਮਰੰਮ ਕੀ = ਦਿਲ ਨੂੰ ਵਿੰਨ੍ਹਣ ਵਾਲੀ। ਰਹਿਓ ਠਉਰ = ਥਾਂ ਤੇ ਹੀ ਰਹਿ ਗਿਆ ਹਾਂ, ਪੁਕਾਰ-ਯੋਗਾ ਰਿਹਾ ਹੀ ਨਹੀਂ, ਨਾਹ 'ਦਾਝਨ ਸੰਸੇ' ਆਦਿਕ ਮਾਰਦੇ ਹਨ ਤੇ ਨਾਹ ਮੈਂ ਪੁਕਾਰਦਾ ਹਾਂ ॥੧੮੨॥