ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ

Kabeer, those who do not know anything, pass their lives in peaceful sleep.

ਹੇ ਕਬੀਰ! ਜਿਨ੍ਹਾਂ ਲੋਕਾਂ ਨੇ (ਜੀਵਨ ਦੇ ਇਸ ਭੇਤ ਨੂੰ) ਰਤਾ ਭੀ ਨਹੀਂ ਸਮਝਿਆ, ਉਹ (ਇਸ ਦਾਝਨ, ਸੰਸੇ, ਕਠੋਰਤਾ ਆਦਿਕ ਵਿਚ ਵਿਲਕਦੇ ਹੋਏ ਭੀ) ਬੇ-ਪਰਵਾਹੀ ਨਾਲ ਉਮਰ ਗੁਜ਼ਾਰ ਰਹੇ ਹਨ ; ਤਿਨ ਬਿਹਾਇ = ਉਹਨਾਂ ਦੀ ਉਮਰ ਗੁਜ਼ਰਦੀ ਹੈ। ਸੁਖ ਨੀਦ = (ਸੰਸੇ ਸਹਿਮਾਂ ਵਿਚ ਪਏ ਰਿਹਾਂ ਭੀ) ਗ਼ਫਲਤ ਦੀ ਨੀਂਦਰ, ਬੇ-ਪਰਵਾਹੀ ਵਿਚ।

ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ ॥੧੮੧॥

But I have understood the riddle; I am faced with all sorts of troubles. ||181||

ਪਰ ('ਗੁਰ ਗੋਬਿੰਦ' ਦੀ ਮੇਹਰ ਨਾਲ) ਮੈਂ ਇਹ ਗੱਲ ਸਮਝ ਲਈ ਹੈ ਕਿ 'ਜਹ ਅਨਭਉ ਤਹ ਭੈ ਨਹੀ, ਜਹ ਭਉ ਤਹ ਹਰਿ ਨਾਹਿ'; ਮੈਨੂੰ ਇਹ ਗੱਲ ਕਿਸੇ ਵੇਲੇ ਭੀ ਵਿਸਰਦੀ ਨਹੀਂ ॥੧੮੧॥ ਬੂਝਾ = ਸਮਝ ਲਿਆ। ਬੂਝਨਾ = ਸਮਝਣ-ਯੋਗ ਗੱਲ ਕਿ "ਜਹ ਅਨਭਉ ਤਹ ਭੈ ਨਹੀ, ਜਹ ਭਉ ਤਹ ਹਰਿ ਨਾਹਿ'। ਪੂਰੀ ਪਰੀ ਬਲਾਇ = ਪੂਰੀ ਬਲਾਇ ਗਲ ਵਿਚ ਪੈ ਗਈ ਹੈ, ਜਗਤ ਦੇ ਸੰਸਿਆਂ ਦਾ ਟਾਕਰਾ ਕਰਨ ਦੀ ਔਖੀ ਕਾਰ ਕਦੇ ਵਿਸਰਦੀ ਹੀ ਨਹੀਂ। (ਨੋਟ: ਇਥੇ ਇਹ ਭਾਵ ਨਹੀਂ ਕਿ ਕਬੀਰ ਜੀ ਇਸ ਰਾਹੇ ਤੁਰਨ ਨੂੰ ਪਸੰਦ ਨਹੀਂ ਕਰਦੇ। ਕਬੀਰ ਜੀ ਆਖਦੇ ਹਨ ਕਿ ਲੋਕ ਤਾਂ ਇਹਨਾਂ ਕਾਮਾਦਿਕਾਂ ਦੀਆਂ ਸੱਟਾਂ ਖਾਂਦੇ ਹੋਏ ਤੇ 'ਹਾਇ ਹਾਇ' ਕਰਦੇ ਹੋਏ ਭੀ ਬੇ-ਪਰਵਾਹ ਬਣ ਰਹੇ ਹਨ; ਪਰ ਮੈਂ ਦਿਨ-ਰਾਤ ਇਹਨਾਂ ਦਾ ਟਾਕਰਾ ਕਰ ਰਿਹਾ ਹਾਂ, ਉਂਞ ਇਹ ਕੰਮ ਬੜਾ ਹੀ ਔਖਾ ਹੈ) ॥੧੮੧॥