ਮਃ

Fifth Mehl:

ਪੰਜਵੀਂ ਪਾਤਿਸ਼ਾਹੀ।

ਕਿਆ ਤਕਹਿ ਬਿਆ ਪਾਸ ਕਰਿ ਹੀਅੜੇ ਹਿਕੁ ਅਧਾਰੁ

Why do you look in other directions? O my heart, take the Support of the Lord alone.

ਹੇ ਮੇਰੀ ਜਿੰਦੇ! (ਪ੍ਰਭੂ ਨੂੰ ਛੱਡ ਕੇ ਸੁਖਾਂ ਦੀ ਖ਼ਾਤਰ) ਹੋਰ ਹੋਰ ਆਸਰੇ ਕਿਉਂ ਤੱਕਦੀ ਹੈਂ? ਕੇਵਲ ਇਕ ਪ੍ਰਭੂ ਨੂੰ ਆਪਣਾ ਆਸਰਾ ਬਣਾ। ਬਿਆ = ਦੂਜੇ। ਪਾਸ = ਪਾਸੇ, ਆਸਰੇ। ਹੀਅੜੇ = ਹੇ ਮੇਰੇ ਹਿਰਦੇ! ਹੇ ਮੇਰੀ ਜਿੰਦੇ! ਹਿਕੁ = ਇਕ। ਅਧਾਰੁ = ਆਸਰਾ।

ਥੀਉ ਸੰਤਨ ਕੀ ਰੇਣੁ ਜਿਤੁ ਲਭੀ ਸੁਖ ਦਾਤਾਰੁ ॥੩॥

Become the dust of the feet of the Saints, and find the Lord, the Giver of peace. ||3||

(ਤੇ, ਉਸ ਪ੍ਰਭੂ ਦੀ ਪ੍ਰਾਪਤੀ ਵਾਸਤੇ ਉਸ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ, ਜਿਸ ਦੀ ਬਰਕਤਿ ਨਾਲ ਸੁਖਾਂ ਦਾ ਦੇਣ ਵਾਲਾ ਪ੍ਰਭੂ ਮਿਲ ਪਏ ॥੩॥ ਥੀਉ = ਹੋ ਜਾ। ਰੇਣੁ = ਚਰਨ-ਧੂੜ। ਜਿਤੁ = ਜਿਸ ਦੀ ਰਾਹੀਂ ॥੩॥