ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਕਪੜ ਭੋਗ ਵਿਕਾਰ ਏ ਹਭੇ ਹੀ ਛਾਰ ॥
Enjoyment of clothes and corrupt pleasures - all these are nothing more than dust.
(ਪ੍ਰਭੂ ਦੀ ਯਾਦ ਤੋਂ ਵਿਰਵੇ ਰਹਿ ਕੇ ਨਿਰੇ) ਖਾਣ-ਹੰਢਾਣ (ਦੇ ਪਦਾਰਥ) ਵਿਕਾਰ (ਪੈਦਾ ਕਰਦੇ ਹਨ। ਇਸ ਵਾਸਤੇ ਅਸਲ ਵਿਚ) ਇਹ ਸਾਰੇ ਸੁਆਹ ਸਮਾਨ ਹਨ (ਉੱਕੇ ਹੀ ਨਿਕੰਮੇ ਹਨ)। ਕਪੜ ਭੋਗ = (ਨਿਰੇ) ਭੋਗ ਕੱਪੜ, ਨਿਰੇ ਖਾਣ-ਹੰਢਾਣ। ਛਾਰ = ਸੁਆਹ।
ਖਾਕੁ ਲੋੁੜੇਦਾ ਤੰਨਿ ਖੇ ਜੋ ਰਤੇ ਦੀਦਾਰ ॥੨॥
I long for the dust of the feet of those who are imbued with the Lord's Vision. ||2||
(ਤਾਹੀਏਂ) ਮੈਂ ਉਹਨਾਂ ਬੰਦਿਆਂ ਦੇ ਚਰਨਾਂ ਦੀ ਧੂੜ ਭਾਲਦਾ ਹਾਂ, ਜੋ ਪ੍ਰਭੂ ਦੇ ਦੀਦਾਰ ਵਿਚ ਰੰਗੇ ਹੋਏ ਹਨ ॥੨॥ ਲੜੇਦਾ = ਮੈਂ ਲੋੜਦਾ ਹਾਂ, ਮੈਂ ਚਾਹੁੰਦਾ ਹਾਂ {ਨੋਟ: ਅੱਖਰ 'ਲ' ਦੇ ਨਾਲ ਦੋ ਲਗਾਂ ਹਨ, (ੋ) ਅਤੇ (ੁ) ਅਸਲ ਲਫ਼ਜ਼ 'ਲੋੜੇਦਾ' ਹੈ, ਇਥੇ 'ਲੁੜੇਦਾ' ਪੜ੍ਹਨਾ ਹੈ}। ਤੰਨਿ ਖੇ = ਤਿਨ੍ਹਾਂ ਦੀ। ਖਾਕੁ = ਚਰਨ-ਧੂੜ ॥੨॥