ਡਖਣੇ ਮਃ

Dakhanay, Fifth Mehl:

ਪੰਜਵੀਂ ਪਾਤਿਸ਼ਾਹੀ।

ਜਾ ਮੂੰ ਆਵਹਿ ਚਿਤਿ ਤੂ ਤਾ ਹਭੇ ਸੁਖ ਲਹਾਉ

When You come into my consciousness, then I obtain all peace and comfort.

ਹੇ ਪਤੀ-ਪ੍ਰਭੂ! ਜਦੋਂ ਤੂੰ ਮੇਰੇ ਹਿਰਦੇ ਵਿਚ ਵੱਸਦਾ ਹੈਂ, ਤਾਂ ਮੈਨੂੰ ਸਾਰੇ ਸੁਖ ਮਿਲ ਜਾਂਦੇ ਹਨ, ਮੂੰ = ਮੈਨੂੰ। ਚਿਤਿ = ਚਿੱਤ ਵਿਚ। ਮੂੰ ਚਿਤਿ = ਮੇਰੇ ਚਿੱਤ ਵਿਚ। ਲਹਾਉ = ਮੈਂ ਲੈ ਲੈਂਦਾ ਹਾਂ, ਪ੍ਰਾਪਤ ਕਰ ਲੈਂਦਾ ਹਾਂ।

ਨਾਨਕ ਮਨ ਹੀ ਮੰਝਿ ਰੰਗਾਵਲਾ ਪਿਰੀ ਤਹਿਜਾ ਨਾਉ ॥੧॥

Nanak: with Your Name within my mind, O my Husband Lord, I am filled with delight. ||1||

(ਉਦੋਂ) ਨਾਨਕ ਨੂੰ ਤੇਰਾ ਨਾਮ ਮੈਨੂੰ ਆਪਣੇ ਮਨ ਵਿਚ ਮਿੱਠਾ ਪਿਆਰਾ ਲੱਗਦਾ ਹੈ (ਤੇ ਸੁਖ ਦੇਂਦਾ ਹੈ) ॥੧॥ ਰੰਗਾਵਲਾ = ਰੰਗ ਪੈਦਾ ਕਰਨ ਵਾਲਾ, ਸੁਹਾਵਣਾ, ਪਿਆਰਾ। ਪਿਰੀ = ਹੇ ਪਿਰ! ਤਹਿਜਾ = ਤੇਰਾ ॥੧॥