ਸਾਰਗ ਮਹਲਾ

Saarang, Fifth Mehl:

ਸਾਰੰਗ ਪੰਜਵੀਂ ਪਾਤਿਸ਼ਾਹੀ।

ਐਸੀ ਹੋਇ ਪਰੀ

This is my condition.

(ਮੇਰੇ ਮਨ ਦੀ ਹਾਲਤ) ਇਹੋ ਜਿਹੀ ਹੋ ਗਈ ਹੈ, ਐਸੀ = ਇਹੋ ਜਿਹੀ ਹਾਲਤ। ਹੋਇ ਪਰੀ = ਹੋ ਗਈ ਹੈ।

ਜਾਨਤੇ ਦਇਆਰ ॥੧॥ ਰਹਾਉ

Only my Merciful Lord knows it. ||1||Pause||

(ਤੇ, ਇਸ ਹਾਲਤ ਨੂੰ) ਦਇਆਲ ਪ੍ਰਭੂ (ਆਪ) ਜਾਣਦਾ ਹੈ ॥੧॥ ਰਹਾਉ ॥ ਜਾਨਤੇ = ਜਾਣਦਾ ਹੈ। ਦਇਆਰ = ਦਇਆਲ ਪ੍ਰਭੂ ॥੧॥ ਰਹਾਉ ॥

ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ

I have abandoned my mother and father, and sold my mind to the Saints.

(ਗੁਰੂ ਦੇ ਉਪਦੇਸ ਦੀ ਬਰਕਤਿ ਨਾਲ) ਮਾਤਾ ਪਿਤਾ (ਆਦਿਕ ਸੰਬੰਧੀਆਂ ਦਾ ਮੋਹ) ਛੱਡ ਕੇ ਮੈਂ ਆਪਣਾ ਮਨ ਸੰਤ ਜਨਾਂ ਦੇ ਹਵਾਲੇ ਕਰ ਦਿੱਤਾ ਹੈ, ਮਾਤਰ = ਮਾਂ। ਪਿਤਰ = ਪਿਤਾ। ਤਿਆਗਿ ਕੈ = (ਮੋਹ) ਛੱਡ ਕੇ। ਪਾਹਿ = ਪਾਸ, ਕੋਲ। ਬੇਚਾਇਓ = ਵੇਚ ਦਿੱਤਾ ਹੈ।

ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ॥੧॥

I have lost my social status, birth-right and ancestry; I sing the Glorious Praises of the Lord, Har, Har. ||1||

ਮੈਂ (ਉੱਚੀ) ਜਾਤਿ ਕੁਲ ਜਨਮ (ਦਾ ਮਾਣ) ਛੱਡ ਦਿੱਤਾ ਹੈ, ਅਤੇ ਮੈਂ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਕਰਦਾ ਹਾਂ (ਆਪਣੀ ਕੁਲ ਆਦਿਕ ਨੂੰ ਸਾਲਾਹਣ ਦੇ ਥਾਂ) ॥੧॥ ਖੋਈਐ = ਗਵਾ ਦਿੱਤੀ ਹੈ। ਹਉ = ਹਉਂ, ਮੈਂ। ਗਾਵਉ = ਗਾਵਉਂ, ਗਾਂਦਾ ਰਹਿੰਦਾ ਹਾਂ ॥੧॥

ਲੋਕ ਕੁਟੰਬ ਤੇ ਟੂਟੀਐ ਪ੍ਰਭ ਕਿਰਤਿ ਕਿਰਤਿ ਕਰੀ

I have broken away from other people and family; I work only for God.

(ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੇਰੀ ਪ੍ਰੀਤ) ਲੋਕਾਂ ਨਾਲੋਂ ਕੁਟੰਬ ਨਾਲੋਂ ਟੁੱਟ ਗਈ ਹੈ, ਪ੍ਰਭੂ ਨੇ ਮੈਨੂੰ ਨਿਹਾਲ ਨਿਹਾਲ ਕਰ ਦਿੱਤਾ ਹੈ। ਤੇ = ਤੋਂ। ਟੂਟੀਐ = ਟੁੱਟ ਗਈ ਹੈ। ਕਿਰਤਿ = ਕ੍ਰਿਤ੍ਯ, ਨਿਹਾਲ। ਕਰੀ = ਕਰ ਦਿੱਤਾ ਹੈ।

ਗੁਰਿ ਮੋ ਕਉ ਉਪਦੇਸਿਆ ਨਾਨਕ ਸੇਵਿ ਏਕ ਹਰੀ ॥੨॥੮॥੧੩੭॥

The Guru has taught me, O Nanak, to serve only the One Lord. ||2||8||137||

ਹੇ ਨਾਨਕ! ਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਹੈ ਕਿ ਸਦਾ ਇਕ ਪਰਮਾਤਮਾ ਦੀ ਸਰਨ ਪਿਆ ਰਹੁ ॥੨॥੮॥੧੩੭॥ ਗੁਰਿ = ਗੁਰੂ ਨੇ। ਮੋ ਕਉ = ਮੈਨੂੰ। ਨਾਨਕ = ਹੇ ਨਾਨਕ! ਸੇਵਿ = ਸੇਵਾ ਕਰ, ਸਰਨ ਪਿਆ ਰਹੁ ॥੨॥੮॥੧੩੭॥