ਮਨਿ ਬਿਰਾਗੈਗੀ

My mind is neutral and detached;

ਹੇ ਸਖੀ! ਮੇਰੀ ਜਿੰਦ ਮਨ ਵਿਚ ਵੈਰਾਗ ਵਾਲੀ ਹੁੰਦੀ ਜਾਂਦੀ ਹੈ। ਮਨਿ = ਮਨ ਵਿਚ। ਬਿਰਾਗੈਗੀ = ਵੈਰਾਗਵਾਨ ਹੋਵੇਗੀ (ਮੇਰੀ ਜਿੰਦ), (ਮੇਰੀ ਜਿੰਦ) ਵੈਰਾਗਵਾਨ ਹੁੰਦੀ ਹੈ।

ਖੋਜਤੀ ਦਰਸਾਰ ॥੧॥ ਰਹਾਉ

I seek only the Blessed Vision of His Darshan. ||1||Pause||

(ਪ੍ਰਭੂ ਦਾ) ਦਰਸਨ ਕਰਨ ਦਾ ਜਤਨ ਕਰਦੀ ਕਰਦੀ ਮੇਰੀ ਜਿੰਦ (ਵੈਰਾਗਵਾਨ ਹੋ ਰਹੀ ਹੈ) ॥੧॥ ਰਹਾਉ ॥ ਖੋਜਤੀ = ਖੋਜ ਕਰਦੀ ਕਰਦੀ। ਦਰਸਾਰ = ਦਰਸਨ ॥੧॥ ਰਹਾਉ ॥

ਸਾਧੂ ਸੰਤਨ ਸੇਵਿ ਕੈ ਪ੍ਰਿਉ ਹੀਅਰੈ ਧਿਆਇਓ

Serving the Holy Saints, I meditate on my Beloved within my heart.

ਹੇ ਸਖੀ! ਸੰਤ ਜਨਾਂ ਦੀ ਸੇਵਾ ਕਰ ਕੇ (ਸਾਧ ਸੰਗਤ ਦੀ ਬਰਕਤਿ ਨਾਲ) ਮੈਂ ਪਿਆਰੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ, ਸੇਵਿ ਕੈ = ਸੇਵਾ ਕਰ ਕੇ। ਪ੍ਰਿਉ = ਪਿਆਰਾ ਪ੍ਰਭੂ। ਹੀਅਰੈ = ਹਿਰਦੇ ਵਿਚ।

ਆਨੰਦ ਰੂਪੀ ਪੇਖਿ ਕੈ ਹਉ ਮਹਲੁ ਪਾਵਉਗੀ ॥੧॥

Gazing upon the Embodiment of Ecstasy, I rise to the Mansion of His Presence. ||1||

ਤੇ, ਉਸ ਆਨੰਦ-ਸਰੂਪ ਦਾ ਦਰਸਨ ਕਰ ਕੇ ਮੈਂ ਉਸ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲਿਆ ਹੈ ॥੧॥ ਪੇਖਿ ਕੈ = ਵੇਖ ਕੇ, ਦਰਸਨ ਕਰ ਕੇ। ਹਉ = ਹਉਂ, ਮੈਂ। ਮਹਲੁ = (ਪ੍ਰਭੂ-ਚਰਨਾਂ ਵਿਚ) ਟਿਕਾਣਾ। ਪਾਵਉਗੀ = ਮੈਂ ਪ੍ਰਾਪਤ ਕਰਾਂਗੀ ॥੧॥

ਕਾਮ ਕਰੀ ਸਭ ਤਿਆਗਿ ਕੈ ਹਉ ਸਰਣਿ ਪਰਉਗੀ

I work for Him; I have forsaken everything else. I seek only His Sanctuary.

ਹੇ ਸਖੀ! (ਜਗਤ ਦੇ) ਕੰਮ-ਧੰਧਿਆਂ ਦਾ ਸਾਰਾ ਮੋਹ ਛੱਡ ਕੇ ਮੈਂ ਪ੍ਰਭੂ ਦੀ ਸਰਨ ਪਈ ਰਹਿੰਦੀ ਹਾਂ। ਕਾਮ ਕਰੀ = ਕੰਮ-ਕਾਰ, ਕੰਮ-ਧੰਧੇ।

ਨਾਨਕ ਸੁਆਮੀ ਗਰਿ ਮਿਲੇ ਹਉ ਗੁਰ ਮਨਾਵਉਗੀ ॥੨॥੭॥੧੩੬॥

O Nanak, my Lord and Master hugs me close in His Embrace; the Guru is pleased and satisfied with me. ||2||7||136||

ਹੇ ਨਾਨਕ! (ਜਿਸ ਗੁਰੂ ਦੀ ਕਿਰਪਾ ਨਾਲ) ਮਾਲਕ-ਪ੍ਰਭੂ ਜੀ (ਮੇਰੇ) ਗਲ ਨਾਲ ਆ ਲੱਗੇ ਹਨ, ਮੈਂ (ਉਸ) ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਦੀ ਰਹਿੰਦੀ ਹਾਂ ॥੨॥੭॥੧੩੬॥ ਗਰਿ = ਗਲ ਨਾਲ। ਗੁਰ ਮਨਾਵਉਗੀ = ਮੈਂ ਗੁਰੂ ਦੀ ਪ੍ਰਸੰਨਤਾ ਹਾਸਲ ਕਰਾਂਗੀ ॥੨॥੭॥੧੩੬॥