ਗੁਨ ਲਾਲ ਗਾਵਉ ਗੁਰ ਦੇਖੇ ॥
Gazing upon my Guru, I sing the Praises of my Beloved Lord.
ਜਦੋਂ ਗੁਰੂ ਦਾ ਦਰਸਨ ਕਰ ਕੇ ਮੈਂ ਸੋਹਣੇ ਹਰੀ ਦੇ ਗੁਣ ਗਾਂਦਾ ਹਾਂ, ਗੁਨ ਲਾਲ = ਸੋਹਣੇ ਪ੍ਰਭੂ ਦੇ ਗੁਣ। ਗਾਵਉ = ਗਾਵਉਂ, ਮੈਂ ਗਾਂਦਾ ਹਾਂ। ਗੁਰ ਦੇਖੇ = ਗੁਰ ਦੇਖਿ, ਗੁਰੂ ਦਾ ਦਰਸਨ ਕਰਕੇ।
ਪੰਚਾ ਤੇ ਏਕੁ ਛੂਟਾ ਜਉ ਸਾਧਸੰਗਿ ਪਗ ਰਉ ॥੧॥ ਰਹਾਉ ॥
I escape from the five thieves, and I find the One, when I join the Saadh Sangat, the Company of the Holy. ||1||Pause||
ਜਦੋਂ ਗੁਰੂ ਦੀ ਸੰਗਤ ਵਿਚ ਟਿਕ ਕੇ ਮੈਂ (ਪ੍ਰਭੂ ਦੇ ਚਰਨ) ਫੜਦਾ ਹਾਂ, ਤਾਂ (ਮੇਰਾ ਇਹ) ਮਨ (ਕਾਮਾਦਿਕ) ਪੰਜਾਂ (ਦੇ ਪੰਜੇ) ਤੋਂ ਨਿਕਲ ਜਾਂਦਾ ਹੈ ॥੧॥ ਰਹਾਉ ॥ ਪੰਚਾ ਤੇ = (ਕਾਮਾਦਿਕ) ਪੰਜਾਂ ਤੋਂ। ਏਕੁ = ਮਨ। ਜਉ = ਜਦੋਂ। ਸਾਧ ਸੰਗਿ = ਸਾਧ ਸੰਗਤ ਵਿਚ। ਪਗ ਰਉ = ਮੈਂ ਫੜਾਂ (ਹਰੀ ਦੇ ਚਰਨ) ॥੧॥ ਰਹਾਉ ॥
ਦ੍ਰਿਸਟਉ ਕਛੁ ਸੰਗਿ ਨ ਜਾਇ ਮਾਨੁ ਤਿਆਗਿ ਮੋਹਾ ॥
Nothing of the visible world shall go along with you; abandon your pride and attachment.
(ਇਹ ਜੋ) ਦਿੱਸਦਾ ਜਗਤ (ਹੈ, ਇਸ ਵਿਚੋਂ) ਕੁਝ ਭੀ (ਕਿਸੇ ਦੇ) ਨਾਲ ਨਹੀਂ ਜਾਂਦਾ (ਇਸ ਵਾਸਤੇ ਇਸ ਦਾ) ਮਾਣ ਤੇ ਮੋਹ ਛੱਡ ਦੇਹ। ਦ੍ਰਿਸਟਉ = ਦ੍ਰਿਸ਼ਟਮਾਨ, ਦਿੱਸਦਾ ਜਗਤ। ਸੰਗਿ = ਨਾਲ। ਜਾਇ = ਜਾਂਦਾ। ਮਾਨੁ = ਅਹੰਕਾਰ।
ਏਕੈ ਹਰਿ ਪ੍ਰੀਤਿ ਲਾਇ ਮਿਲਿ ਸਾਧਸੰਗਿ ਸੋਹਾ ॥੧॥
Love the One Lord, and join the Saadh Sangat, and you shall be embellished and exalted. ||1||
ਸਾਧ ਸੰਗਤ ਵਿਚ ਮਿਲ ਕੇ ਇਕ ਪਰਮਾਤਮਾ ਦੇ ਚਰਨਾਂ ਨਾਲ ਪ੍ਰੀਤ ਜੋੜ (ਇਸ ਤਰ੍ਹਾਂ ਜੀਵਨ) ਸੋਹਣਾ ਬਣ ਜਾਂਦਾ ਹੈ ॥੧॥ ਮਿਲਿ = ਮਿਲ ਕੇ। ਸੋਹਾ = ਜੀਵਨ ਸੋਹਣਾ ਬਣ ਜਾਂਦਾ ਹੈ ॥੧॥
ਪਾਇਓ ਹੈ ਗੁਣ ਨਿਧਾਨੁ ਸਗਲ ਆਸ ਪੂਰੀ ॥
I have found the Lord, the Treasure of Excellence; all my hopes have been fulfilled.
(ਹੇ ਭਾਈ!) ਮੈਂ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਲੱਭ ਲਿਆ ਹੈ, ਮੇਰੀ ਸਾਰੀ ਆਸ ਪੂਰੀ ਹੋ ਗਈ ਹੈ। ਗੁਣ ਨਿਧਾਨ = ਗੁਣਾਂ ਦਾ ਖ਼ਜ਼ਾਨਾ ਹਰੀ।
ਨਾਨਕ ਮਨਿ ਅਨੰਦ ਭਏ ਗੁਰਿ ਬਿਖਮ ਗਾਰ੍ਹ ਤੋਰੀ ॥੨॥੬॥੧੩੫॥
Nanak's mind is in ecstasy; the Guru has shattered the impregnable fortress. ||2||6||135||
ਹੇ ਨਾਨਕ! ਗੁਰੂ ਨੇ (ਮੇਰੇ ਅੰਦਰੋਂ ਮਾਇਆ ਦੇ ਮੋਹ ਦੀ) ਕਰੜੀ ਗੰਢ ਖੋਹਲ ਦਿੱਤੀ ਹੈ, ਹੁਣ ਮੇਰੇ ਮਨ ਵਿਚ ਆਨੰਦ ਹੀ ਆਨੰਦ ਬਣ ਗਏ ਹਨ ॥੨॥੬॥੧੩੫॥ ਮਨਿ = ਮਨ ਵਿਚ। ਗੁਰਿ = ਗੁਰੂ ਨੇ। ਬਿਖਮ = ਔਖੀ। ਗਾਰ੍ਹ = ਗੰਢ। ਤੋਰੀ = ਤੋੜ ਦਿੱਤੀ ਹੈ ॥੨॥੬॥੧੩੫॥
ਸਾਰਗ ਮਹਲਾ ੫ ॥
Saarang, Fifth Mehl:
ਸਾਰੰਗ ਪੰਜਵੀਂ ਪਾਤਿਸ਼ਾਹੀ।