ਰਾਗੁ ਗਉੜੀ ਮਾਝ ਮਹਲਾ ੫ ॥
Raag Gauree Maajh, Fifth Mehl:
ਰਾਗ ਗਉੜੀ-ਮਾਝ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਤੂੰ ਮੇਰਾ ਬਹੁ ਮਾਣੁ ਕਰਤੇ ਤੂੰ ਮੇਰਾ ਬਹੁ ਮਾਣੁ ॥
I am so proud of You, O Creator; I am so proud of You.
ਹੇ ਕਰਤਾਰ! ਤੂੰ ਮੇਰੇ ਵਾਸਤੇ ਫ਼ਖ਼ਰ ਦੀ ਥਾਂ ਹੈਂ, ਤੂੰ ਮੇਰਾ ਮਾਣ ਹੈਂ। ਕਰਤੇ = ਹੇ ਕਰਤਾਰ! ਮਾਣੁ = ਫ਼ਖ਼ਰ (ਦੀ ਥਾਂ)।
ਜੋਰਿ ਤੁਮਾਰੈ ਸੁਖਿ ਵਸਾ ਸਚੁ ਸਬਦੁ ਨੀਸਾਣੁ ॥੧॥ ਰਹਾਉ ॥
Through Your Almighty Power, I dwell in peace. The True Word of the Shabad is my banner and insignia. ||1||Pause||
ਹੇ ਕਰਤਾਰ! ਤੇਰੇ ਬਲ ਦੇ ਆਸਰੇ ਮੈਂ ਸੁਖ ਨਾਲ ਵੱਸਦਾ ਹਾਂ, ਤੇਰੀ ਸਦਾ-ਥਿਰ ਸਿਫ਼ਤ-ਸਾਲਾਹ ਦੀ ਬਾਣੀ (ਮੇਰੇ ਜੀਵਨ-ਸਫ਼ਰ ਵਿਚ ਮੇਰੇ ਵਾਸਤੇ) ਰਾਹਦਾਰੀ ਹੈ ॥੧॥ ਰਹਾਉ ॥ ਜੋਰਿ ਤੁਮਾਰੈ = ਤੇਰੇ ਤਾਣ ਦੇ ਆਸਰੇ। ਸੁਖਿ = ਸੁਖ ਨਾਲ। ਵਸਾ = ਵਸਾਂ, ਮੈਂ ਵੱਸਦਾ ਹਾਂ। ਨੀਸਾਣੁ = ਪਰਵਾਨਾ, ਰਾਹਦਾਰੀ ॥੧॥ ਰਹਾਉ ॥
ਸਭੇ ਗਲਾ ਜਾਤੀਆ ਸੁਣਿ ਕੈ ਚੁਪ ਕੀਆ ॥
He hears and knows everything, but he keeps silent.
ਹੇ ਕਰਤਾਰ! (ਮਾਇਆ ਵਿਚ ਮੋਹਿਆ) ਜੀਵ ਪਰਮਾਰਥ ਦੀਆਂ ਸਾਰੀਆਂ ਗੱਲਾਂ ਸੁਣ ਕੇ ਸਮਝਦਾ ਭੀ ਹੈ, ਪਰ ਫਿਰ ਭੀ ਪਰਵਾਹ ਨਹੀਂ ਕਰਦਾ। ਸਭੇ = ਸਾਰੀਆਂ। ਜਾਤੀਆ = ਮੈਂ ਸਮਝੀਆਂ। ਚੁਪ ਕੀਆ = ਲਾ-ਪਰਵਾਹ ਹੋਇਆ ਰਿਹਾ।
ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ ॥੧॥
Bewitched by Maya, he never regains awareness. ||1||
ਮਾਇਆ ਵਿਚ ਮੋਹਿਆ ਜੀਵ ਤੇ ਕਦੇ ਭੀ (ਪਰਮਾਰਥ ਵਲ) ਧਿਆਨ ਨਹੀਂ ਦੇਂਦਾ ॥੧॥ ਸੁਰਤਿ = ਸੂਝ ॥੧॥
ਦੇਇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ ॥
The riddles and hints are given, and he sees them with his eyes.
ਜੇ ਕੋਈ ਗੁਰਮੁਖਿ ਕੋਈ ਇਸ਼ਾਰਾ ਜਾਂ ਬੁਝਾਉਣੀ ਦੇਂਦਾ ਭੀ ਹੈ (ਕਿ ਇਥੇ ਸਦਾ ਨਹੀਂ ਬਹਿ ਰਹਿਣਾ, ਫਿਰ) ਉਹ ਗੱਲਾਂ ਅੱਖੀਂ ਭੀ ਵੇਖ ਲਈਦੀਆਂ ਹਨ (ਕਿ ਸਭ ਤੁਰੇ ਜਾ ਰਹੇ ਹਨ) ਦੇਇ = ਦੇਂਦਾ ਹੈ। ਸਾਰਤਾ = ਇਸ਼ਾਰਾ। ਅਖੀ = ਅੱਖਾਂ ਨਾਲ।
ਕੋਈ ਜਿ ਮੂਰਖੁ ਲੋਭੀਆ ਮੂਲਿ ਨ ਸੁਣੀ ਕਹਿਆ ॥੨॥
But he is foolish and greedy, and he never listens to what he is told. ||2||
ਪਰ ਜੀਵ ਐਸਾ ਕੋਈ ਮੂਰਖ ਲੋਭੀ ਹੈ ਕਿ (ਅਜੇਹੀ) ਆਖੀ ਹੋਈ ਗੱਲ ਬਿਲਕੁਲ ਨਹੀਂ ਸੁਣਦਾ ॥੨॥ ਮੂਲਿ ਨ = ਬਿਲਕੁਲ ਨਹੀਂ। ਕਹਿਆ = ਆਖਿਆ ਹੋਇਆ ॥੨॥
ਇਕਸੁ ਦੁਹੁ ਚਹੁ ਕਿਆ ਗਣੀ ਸਭ ਇਕਤੁ ਸਾਦਿ ਮੁਠੀ ॥
Why bother to count one, two, three, four? The whole world is defrauded by the same enticements.
(ਹੇ ਭਾਈ!) ਮੈਂ ਕਿਸੇ ਇਕ ਦੀ ਦੁਂਹ ਦੀ ਚੁਂਹ ਦੀ ਕੀਹ ਗੱਲ ਦੱਸਾਂ? ਸਾਰੀ ਹੀ ਸ੍ਰਿਸ਼ਟੀ ਇਕੋ ਹੀ ਸੁਆਦ ਵਿਚ ਠੱਗੀ ਜਾ ਰਹੀ ਹੈ। ਕਿਆ ਗਣੀ = ਮੈਂ ਕੀਹ ਗਿਣਾਂ? ਮੈਂ ਕੀਹ ਦੱਸਾਂ? ਇਕਤੁ = ਇਕ ਵਿਚ। ਸਾਦਿ = ਸੁਆਦ ਵਿਚ। ਇਕਤੁ ਸਾਦਿ = ਇਕੋ ਸੁਆਦ ਵਿਚ। ਮੁਠੀ = ਠੱਗੀ ਜਾ ਰਹੀ ਹੈ।
ਇਕੁ ਅਧੁ ਨਾਇ ਰਸੀਅੜਾ ਕਾ ਵਿਰਲੀ ਜਾਇ ਵੁਠੀ ॥੩॥
Hardly anyone loves the Lord's Name; how rare is that place which is in bloom. ||3||
ਕੋਈ ਵਿਰਲਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਰਸ ਲੈਣ ਵਾਲਾ ਹੈ, ਕੋਈ ਵਿਰਲਾ ਹਿਰਦਾ-ਥਾਂ ਵਰੋਸਾਇਆ ਹੋਇਆ ਮਿਲਦਾ ਹੈ ॥੩॥ ਇਕੁ ਅਧੁ = ਕੋਈ ਵਿਰਲਾ ਵਿਰਲਾ। ਨਾਇ = ਨਾਮ ਵਿਚ। ਰਸੀਅੜਾ = ਰਸ ਲੈਣ ਵਾਲਾ। ਜਾਇ = ਥਾਂ। ਵੁਠੀ = ਵਰੋਸਾਈ ਹੋਈ ॥੩॥
ਭਗਤ ਸਚੇ ਦਰਿ ਸੋਹਦੇ ਅਨਦ ਕਰਹਿ ਦਿਨ ਰਾਤਿ ॥
The devotees look beautiful in the True Court; night and day, they are happy.
(ਹੇ ਭਾਈ!) ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ, ਤੇ ਦਿਨ ਰਾਤ ਆਤਮਕ ਆਨੰਦ ਮਾਣਦੇ ਹਨ। ਸਚੇ ਦਰਿ = ਸਦਾ-ਥਿਰ ਪ੍ਰਭੂ ਦੇ ਦਰ ਤੇ।
ਰੰਗਿ ਰਤੇ ਪਰਮੇਸਰੈ ਜਨ ਨਾਨਕ ਤਿਨ ਬਲਿ ਜਾਤ ॥੪॥੧॥੧੬੯॥
They are imbued with the Love of the Transcendent Lord; servant Nanak is a sacrifice to them. ||4||1||169||
ਹੇ ਦਾਸ ਨਾਨਕ! (ਆਖ-ਜੇਹੜੇ ਮਨੁੱਖ) ਪਰਮੇਸਰ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੪॥੧॥੧੬੯॥ ਰੰਗਿ = ਰੰਗ ਵਿਚ, ਪ੍ਰੇਮ-ਰੰਗ ਵਿਚ। ਤਿਨ = ਉਹਨਾਂ ਤੋਂ ॥੪॥