ਗਉੜੀ ਮਾਝ ਮਹਲਾ ੫ ॥
Gauree Maajh, Fifth Mehl:
ਗਊੜੀ ਮਾਝ ਪਾਤਸ਼ਾਹੀ ਪੰਜਵੀਂ।
ਸੁਣਿ ਸੁਣਿ ਸਾਜਨ ਮਨ ਮਿਤ ਪਿਆਰੇ ਜੀਉ ॥
Listen, listen, O my friend and companion, O Beloved of my mind:
ਹੇ ਮੇਰੇ ਪਿਆਰੇ ਸੱਜਣ ਪ੍ਰਭੂ! ਹੇ ਮੇਰੇ ਮਨ ਦੇ ਮਿੱਤਰ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! (ਮੇਰੀ ਬੇਨਤੀ) ਧਿਆਨ ਨਾਲ ਸੁਣ। ਸਾਜਨ = ਹੇ ਸੱਜਣ ਹਰੀ! ਮਨ ਮਿਤ = ਹੇ ਮੇਰੇ ਮਨ ਦੇ ਮਿੱਤਰ ਹਰੀ!
ਮਨੁ ਤਨੁ ਤੇਰਾ ਇਹੁ ਜੀਉ ਭਿ ਵਾਰੇ ਜੀਉ ॥
my mind and body are Yours. This life is a sacrifice to You as well.
(ਮੇਰਾ ਇਹ) ਮਨ ਤੇਰਾ ਦਿੱਤਾ ਹੋਇਆ ਹੈ, (ਮੇਰਾ ਇਹ) ਸਰੀਰ ਤੇਰਾ ਦਿੱਤਾ ਹੋਇਆ ਹੈ, ਮੇਰੀ ਇਹ ਜਿੰਦ ਭੀ ਤੇਰੀ ਹੀ ਦਿੱਤੀ ਹੋਈ ਹੈ। ਮੈਂ (ਇਹ ਸਭ ਕੁਝ ਤੈਥੋਂ) ਕੁਰਬਾਨ ਕਰਦਾ ਹਾਂ। ਜੀਉ ਭਿ = ਜਿੰਦ ਭੀ। ਵਾਰੇ = ਸਦਕੇ।
ਵਿਸਰੁ ਨਾਹੀ ਪ੍ਰਭ ਪ੍ਰਾਣ ਅਧਾਰੇ ਜੀਉ ॥
May I never forget God, the Support of the breath of life.
ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! ਮੈਨੂੰ ਭੁਲ ਨਾਹ। ਪ੍ਰਾਣ ਅਧਾਰੇ = ਹੇ ਮੇਰੀ ਜਿੰਦ ਦੇ ਆਸਰੇ!
ਸਦਾ ਤੇਰੀ ਸਰਣਾਈ ਜੀਉ ॥੧॥
I have come to Your Eternal Sanctuary. ||1||
ਮੈਂ ਸਦਾ ਤੇਰੀ ਸਰਨ ਪਿਆ ਰਹਾਂ ॥੧॥
ਜਿਸੁ ਮਿਲਿਐ ਮਨੁ ਜੀਵੈ ਭਾਈ ਜੀਉ ॥
Meeting Him, my mind is revived, O Siblings of Destiny.
ਹੇ ਭਾਈ! ਜਿਸ ਹਰਿ-ਪ੍ਰਭੂ ਨੂੰ ਮਿਲਿਆਂ ਆਤਮਕ ਜੀਵਨ ਲੱਭ ਪੈਂਦਾ ਹੈ, ਮਨੁ ਜੀਵੈ = ਮਨ ਜਿਊਂ ਪੈਂਦਾ ਹੈ, ਆਤਮਕ ਜੀਵਨ ਮਿਲ ਜਾਂਦਾ ਹੈ। ਭਾਈ = ਹੇ ਭਾਈ!
ਗੁਰ ਪਰਸਾਦੀ ਸੋ ਹਰਿ ਹਰਿ ਪਾਈ ਜੀਉ ॥
By Guru's Grace, I have found the Lord, Har, Har.
ਉਹ ਹਰਿ-ਪ੍ਰਭੂ ਗੁਰੂ ਦੀ ਕਿਰਪਾ ਨਾਲ ਹੀ ਮਿਲ ਸਕਦਾ ਹੈ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਪਾਈ = ਪਾਈਂ, ਮੈਂ ਪਾਂਦਾ ਹਾਂ, ਮੈਂ ਪ੍ਰਾਪਤ ਕਰਦਾ ਹਾਂ।
ਸਭ ਕਿਛੁ ਪ੍ਰਭ ਕਾ ਪ੍ਰਭ ਕੀਆ ਜਾਈ ਜੀਉ ॥
All things belong to God; all places belong to God.
(ਹੇ ਭਾਈ! ਮੇਰਾ ਮਨ ਤਨ) ਸਭ ਕੁਝ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ, (ਜਗਤ ਦੀਆਂ) ਸਾਰੀਆਂ ਥਾਵਾਂ ਪ੍ਰਭੂ ਦੀਆਂ ਹੀ ਹਨ, ਕੀਆ = ਦੀਆਂ। ਜਾਈ = ਸਾਰੀਆਂ ਥਾਵਾਂ।
ਪ੍ਰਭ ਕਉ ਸਦ ਬਲਿ ਜਾਈ ਜੀਉ ॥੨॥
I am forever a sacrifice to God. ||2||
ਮੈਂ ਸਦਾ ਉਸ ਪ੍ਰਭੂ ਤੋਂ ਹੀ ਸਦਕੇ ਜਾਂਦਾ ਹਾਂ ॥੨॥ ਕਉ = ਨੂੰ, ਤੋਂ। ਬਲਿ ਜਾਈ = ਮੈਂ ਕੁਰਬਾਨ ਜਾਂਦਾ ਹਾਂ ॥੨॥
ਏਹੁ ਨਿਧਾਨੁ ਜਪੈ ਵਡਭਾਗੀ ਜੀਉ ॥
Very fortunate are those who meditate on this treasure.
(ਹੇ ਭਾਈ! ਪਰਮਾਤਮਾ ਦਾ) ਇਹ (ਨਾਮ ਸਾਰੇ ਪਦਾਰਥਾਂ ਦਾ) ਖ਼ਜ਼ਾਨਾ (ਹੈ ਕੋਈ) ਭਾਗਾਂ ਵਾਲਾ ਮਨੁੱਖ ਇਹ ਨਾਮ (ਜਪਦਾ ਹੈ, ਨਿਧਾਨੁ = ਖ਼ਜ਼ਾਨਾ।
ਨਾਮ ਨਿਰੰਜਨ ਏਕ ਲਿਵ ਲਾਗੀ ਜੀਉ ॥
They enshrine love for the Naam, the Name of the One Immaculate Lord.
ਪਵਿੱਤ੍ਰ-ਸਰੂਪ ਪ੍ਰਭੂ ਦੇ ਨਾਮ ਨਾਲ (ਉਸ ਵਡਭਾਗੀ ਮਨੁੱਖ ਦੀ) ਲਗਨ ਲੱਗ ਜਾਂਦੀ ਹੈ। ਲਿਵ = ਲਗਨ।
ਗੁਰੁ ਪੂਰਾ ਪਾਇਆ ਸਭੁ ਦੁਖੁ ਮਿਟਾਇਆ ਜੀਉ ॥
Finding the Perfect Guru, all suffering is dispelled.
(ਜਿਸ ਵਡਭਾਗੀ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਉਹ ਹਰੇਕ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ,
ਆਠ ਪਹਰ ਗੁਣ ਗਾਇਆ ਜੀਉ ॥੩॥
Twenty-four hours a day, I sing the Glories of God. ||3||
ਉਹ ਅੱਠੇ ਪਹਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੩॥
ਰਤਨ ਪਦਾਰਥ ਹਰਿ ਨਾਮੁ ਤੁਮਾਰਾ ਜੀਉ ॥
Your Name is the treasure of jewels, Lord.
(ਹੇ ਮੇਰੇ ਪਿਆਰੇ ਸੱਜਣ ਪ੍ਰਭੂ! ਹੇ ਹਰੀ! ਤੇਰਾ ਨਾਮ ਕੀਮਤੀ ਪਦਾਰਥਾਂ (ਦਾ ਸੋਮਾ) ਹੈ।
ਤੂੰ ਸਚਾ ਸਾਹੁ ਭਗਤੁ ਵਣਜਾਰਾ ਜੀਉ ॥
You are the True Banker; Your devotee is the trader.
ਹੇ ਹਰੀ! ਤੂੰ ਸਦਾ ਕਾਇਮ ਰਹਿਣ ਵਾਲਾ (ਉਹਨਾਂ ਰਤਨ-ਪਦਾਰਥਾਂ ਦਾ) ਸਾਹੂਕਾਰ ਹੈਂ, ਤੇਰਾ ਭਗਤ (ਉਹਨਾਂ ਰਤਨ ਪਦਾਰਥਾਂ ਦਾ) ਵਣਜ ਕਰਨ ਵਾਲਾ ਹੈ। ਸਚਾ = ਸਦਾ ਕਾਇਮ ਰਹਿਣ ਵਾਲਾ। ਸਾਹੁ = ਸਾਹੂਕਾਰ। ਵਣਜਾਰਾ = ਵਪਾਰੀ।
ਹਰਿ ਧਨੁ ਰਾਸਿ ਸਚੁ ਵਾਪਾਰਾ ਜੀਉ ॥
True is the trade of those who have the wealth of the Lord's assets.
ਹੇ ਹਰੀ! ਤੇਰਾ ਨਾਮ-ਧਨ (ਤੇਰੇ ਭਗਤ ਦਾ) ਸਰਮਾਇਆ ਹੈ, ਤੇਰਾ ਭਗਤ ਇਹੀ ਸਦਾ-ਥਿਰ ਰਹਿਣ ਵਾਲਾ ਵਣਜ ਕਰਦਾ ਹੈ। ਰਾਸਿ = ਪੂੰਜੀ, ਸਰਮਾਇਆ। ਸਚੁ = ਸਦਾ ਟਿਕੇ ਰਹਿਣ ਵਾਲਾ।
ਜਨ ਨਾਨਕ ਸਦ ਬਲਿਹਾਰਾ ਜੀਉ ॥੪॥੩॥੧੬੮॥
Servant Nanak is forever a sacrifice. ||4||3||168||
ਹੇ ਦਾਸ ਨਾਨਕ! (ਆਖ-ਹੇ ਹਰੀ!) ਮੈਂ (ਤੈਥੋਂ ਤੇ ਤੇਰੇ ਭਗਤ ਤੋਂ) ਸਦਾ ਕੁਰਬਾਨ ਜਾਂਦਾ ਹਾਂ ॥੪॥੩॥੧੬੮॥