ਸਲੋਕੁ

Salok:

ਸਲੋਕ।

ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ ਪਰਪੰਚ ਮੋਹ ਬਿਕਾਰ

The Guru, the Supreme Lord God, preserved my honor, when I renounced hypocrisy, emotional attachment and corruption.

ਜਿਸ ਮਨੁੱਖ ਦੀ ਇੱਜ਼ਤ ਗੁਰੂ ਪਾਰਬ੍ਰਹਮ ਨੇ ਰੱਖ ਲਈ, ਉਸ ਨੇ ਠੱਗੀ ਮੋਹ ਵਿਕਾਰ (ਆਦਿਕ) ਤਿਆਗ ਦਿੱਤੇ। ਗੁਰਿ = ਗੁਰੂ ਨੇ। ਤਜਿ = ਤਜੈ, ਤਿਆਗ ਦੇਂਦਾ ਹੈ।

ਨਾਨਕ ਸੋਊ ਆਰਾਧੀਐ ਅੰਤੁ ਪਾਰਾਵਾਰੁ ॥੧॥

O Nanak, worship and adore the One, who has no end or limitation. ||1||

ਹੇ ਨਾਨਕ! (ਇਸ ਵਾਸਤੇ) ਉਸ ਪਾਰਬ੍ਰਹਮ ਨੂੰ ਸਦਾ ਅਰਾਧਣਾ ਚਾਹੀਦਾ ਹੈ ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥