ਪਉੜੀ

Pauree:

ਪਉੜੀ

ਨੰਨਾ ਨਰਕਿ ਪਰਹਿ ਤੇ ਨਾਹੀ

NANNA: Those whose minds and bodies are filled with the Naam,

ਉਹ ਘੋਰ ਦੁੱਖਾਂ ਦੇ ਟੋਏ ਵਿਚ ਨਹੀਂ ਪੈਂਦੇ, ਨਰਕਿ = ਨਰਕ ਵਿਚ, ਘੋਰ ਦੁੱਖ ਵਿਚ। ਤੇ = ਉਹ ਬੰਦੇ। ਪਰਹਿ = ਪੈਂਦੇ।

ਜਾ ਕੈ ਮਨਿ ਤਨਿ ਨਾਮੁ ਬਸਾਹੀ

The Name of the Lord, shall not fall into hell.

ਜਿਨ੍ਹਾਂ ਦੇ ਮਨ ਵਿਚ ਤਨ ਵਿਚ ਪ੍ਰਭੂ ਦਾ ਨਾਮ ਵੱਸਿਆ ਰਹਿੰਦਾ ਹੈ।

ਨਾਮੁ ਨਿਧਾਨੁ ਗੁਰਮੁਖਿ ਜੋ ਜਪਤੇ

Those Gurmukhs who chant the treasure of the Naam,

ਜੇਹੜੇ ਬੰਦੇ ਗੁਰੂ ਦੀ ਰਾਹੀਂ ਪ੍ਰਭੂ-ਨਾਮ ਨੂੰ ਸਭ ਪਦਾਰਥਾਂ ਦਾ ਖ਼ਜ਼ਾਨਾ ਜਾਣ ਕੇ ਜਪਦੇ ਹਨ, ਨਿਧਾਨੁ = (ਸਭ ਗੁਣਾਂ ਦਾ) ਖ਼ਜ਼ਾਨਾ।

ਬਿਖੁ ਮਾਇਆ ਮਹਿ ਨਾ ਓਇ ਖਪਤੇ

are not destroyed by the poison of Maya.

ਉਹ (ਫਿਰ) ਆਤਮਕ ਮੌਤੇ ਮਾਰਨ ਵਾਲੀ ਮਾਇਆ (ਦੇ ਮੋਹ) ਵਿਚ (ਦੌੜ-ਭਜ ਕਰਦੇ) ਨਹੀਂ ਖਪਦੇ। ਬਿਖੁ = ਵਿਹੁ, ਜ਼ਹਰ, ਮੌਤ ਦਾ ਮੂਲ।

ਨੰਨਾਕਾਰੁ ਹੋਤਾ ਤਾ ਕਹੁ

Those who have been given the Mantra of the Naam by the Guru,

ਉਹਨਾਂ ਦੇ ਜੀਵਨ-ਸਫ਼ਰ ਵਿਚ (ਮਾਇਆ) ਕੋਈ ਰੋਕ ਨਹੀਂ ਪਾ ਸਕਦੀ, ਨੰਨਾਕਾਰੁ = ਨਾਹ, ਇਨਕਾਰ, ਰੁਕਾਵਟ।

ਨਾਮੁ ਮੰਤ੍ਰੁ ਗੁਰਿ ਦੀਨੋ ਜਾ ਕਹੁ

Shall not be turned away.

ਜਿਨ੍ਹਾਂ ਨੂੰ ਗੁਰੂ ਨੇ ਨਾਮ-ਮੰਤ੍ਰ ਦੇ ਦਿੱਤਾ। ਮੰਤ੍ਰੁ = ਉਪਦੇਸ਼। ਜਾ ਕਹੁ = ਜਿਨ੍ਹਾਂ ਨੂੰ।

ਨਿਧਿ ਨਿਧਾਨ ਹਰਿ ਅੰਮ੍ਰਿਤ ਪੂਰੇ

They are filled and fulfilled with the Ambrosial Nectar of the Lord, the Treasure of sublime wealth;

ਜੇਹੜੇ ਹਿਰਦੇ ਸਭ ਗੁਣਾਂ ਦੇ ਖ਼ਜ਼ਾਨੇ ਹਰੀ-ਨਾਮ ਅੰਮ੍ਰਿਤ ਨਾਲ ਭਰੇ ਰਹਿੰਦੇ ਹਨ, ਨਿਧਿ = ਖ਼ਜ਼ਾਨਾ। ਨਿਧਾਨ = ਖ਼ਜ਼ਾਨੇ। ਪੂਰੇ = ਭਰੇ ਹੋਏ।

ਤਹ ਬਾਜੇ ਨਾਨਕ ਅਨਹਦ ਤੂਰੇ ॥੩੬॥

O Nanak, the unstruck celestial melody vibrates for them. ||36||

ਹੇ ਨਾਨਕ! ਉਹਨਾਂ ਦੇ ਅੰਦਰ ਇਕ ਐਸਾ ਆਨੰਦ ਬਣਿਆ ਰਹਿੰਦਾ ਹੈ ਜਿਵੇਂ ਇਕ-ਰਸ ਸਭ ਕਿਸਮਾਂ ਦੇ ਵਾਜੇ ਮਿਲਵੀਂ ਸੁਰ ਵਿਚ ਵੱਜ ਰਹੇ ਹੋਣ ॥੩੬॥ ਤਹ = ਉਥੇ, ਉਸ ਹਿਰਦੇ ਵਿਚ। ਬਾਜੇ = ਵੱਜਦੇ ਹਨ। ਅਨਹਦ = {हन् to strike, ਚੋਟ ਲਾਣੀ, ਕਿਸੇ ਸਾਜ ਨੂੰ ਉਂਗਲਾਂ ਨਾਲ ਵਜਾਣਾ} ਬਿਨਾ ਵਜਾਏ, ਇਕ-ਰਸ। ਤੂਰੇ = ਵਾਜੇ ॥੩੬॥