ਸਲੋਕੁ

Salok:

ਸਲੋਕ।

ਨਾਨਕ ਨਾਮੁ ਨਾਮੁ ਜਪੁ ਜਪਿਆ ਅੰਤਰਿ ਬਾਹਰਿ ਰੰਗਿ

O Nanak, one who chants the Naam, and meditates on the Naam with love inwardly and outwardly,

ਜਿਨ੍ਹਾਂ ਬੰਦਿਆਂ ਨੇ ਕੰਮ-ਕਾਰ ਕਰਦਿਆਂ ਪਿਆਰ ਨਾਲ ਪ੍ਰਭੂ ਦਾ ਨਾਮ ਹੀ ਨਾਮ ਜਪਿਆ ਹੈ (ਕਿਸੇ ਵੇਲੇ ਵਿਸਾਰਿਆ ਨਹੀਂ) ਨਾਮੁ ਨਾਮੁ = ਪ੍ਰਭੂ ਦਾ ਨਾਮ ਹੀ ਨਾਮ। ਅੰਤਰਿ ਬਾਹਰਿ = ਅੰਦਰ ਬਾਹਰ, ਕੰਮ ਕਾਜ ਕਰਦਿਆਂ, ਹਰ ਵੇਲੇ। ਰੰਗਿ = ਪਿਆਰ ਵਿਚ।

ਗੁਰਿ ਪੂਰੈ ਉਪਦੇਸਿਆ ਨਰਕੁ ਨਾਹਿ ਸਾਧਸੰਗਿ ॥੧॥

receives the Teachings from the Perfect Guru; he joins the Saadh Sangat, the Company of the Holy, and does not fall into hell. ||1||

ਹੇ ਨਾਨਕ! ਉਹਨਾਂ ਨੂੰ ਪੂਰੇ ਗੁਰੂ ਨੇ ਪਰਮਾਤਮਾ ਆਪਣੇ ਨੇੜੇ ਵਿਖਾ ਦਿੱਤਾ ਹੈ, ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਨੂੰ ਘੋਰ ਦੁੱਖ ਨਹੀਂ ਪੋਂਹਦਾ ॥੧॥ ਗੁਰਿ = ਗੁਰੂ ਨੂੰ। ਉਪਦੇਸਿਆ = ਨੇੜੇ ਵਿਖਾ ਦਿੱਤਾ। ਨਰਕੁ = ਦੁੱਖ-ਕਲੇਸ਼ ॥੧॥