ਬ੍ਰਹਮਾਦਿਕ ਸਿਵ ਛੰਦ ਮੁਨੀਸੁਰ ਰਸਕਿ ਰਸਕਿ ਠਾਕੁਰ ਗੁਨ ਗਾਵਤ ॥
Brahma, Shiva, the Vedas and the silent sages sing the Glorious Praises of their Lord and Master with love and delight.
ਬ੍ਰਹਮਾ ਵਰਗੇ, ਸ਼ਿਵ ਜੀ ਅਤੇ ਵੱਡੇ ਵੱਡੇ ਮੁਨੀ ਵੇਦਾਂ ਦੁਆਰਾ ਪਰਮਾਤਮਾ ਦੇ ਗੁਣ ਪ੍ਰੇਮ ਨਾਲ ਗਾਉਂਦੇ ਹਨ। ਛੰਦ = (ਛੰਦਸ = The Vedas) ਵੇਦ। ਮੁਨੀਸੁਰ = ਵੱਡੇ ਵੱਡੇ ਮੁਨੀ। ਰਸਕਿ = ਰਸ ਲੈ ਲੈ ਕੇ, ਪ੍ਰੇਮ ਨਾਲ। ਠਾਕੁਰ ਗੁਨ = ਠਾਕੁਰ ਦੇ ਗੁਣ।
ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ ਧਰਣਿ ਗਗਨ ਆਵਤ ਫੁਨਿ ਧਾਵਤ ॥
Indra, Vishnu and Gorakh, who come to earth and then go to heaven again, seek the Lord.
ਇੰਦ੍ਰ, ਵੱਡੇ ਵੱਡੇ ਮੁਨੀ ਤੇ ਗੋਰਖ (ਆਦਿਕ) ਕਦੇ ਧਰਤੀ ਤੇ ਆਉਂਦੇ ਹਨ ਕਦੇ ਆਕਾਸ਼ ਵਲ ਦੌੜਦੇ ਫਿਰਦੇ ਹਨ, (ਅਤੇ ਪਰਮਾਤਮਾ ਨੂੰ ਸਭ ਥਾਈਂ) ਖੋਜ ਰਹੇ ਹਨ। ਮੁਨਿੰਦ੍ਰ = ਵੱਡੇ ਵੱਡੇ ਮੁਨੀ। ਧਰਣਿ = ਧਰਤੀ। ਗਗਨ = ਆਕਾਸ਼। ਫੁਨਿ = ਫਿਰ। ਧਾਵਤ = ਦੌੜਦੇ ਹਨ।
ਸਿਧ ਮਨੁਖੵ ਦੇਵ ਅਰੁ ਦਾਨਵ ਇਕੁ ਤਿਲੁ ਤਾ ਕੋ ਮਰਮੁ ਨ ਪਾਵਤ ॥
The Siddhas, human beings, gods and demons cannot find even a tiny bit of His Mystery.
ਸਿੱਧ, ਮਨੁੱਖ, ਦੇਵਤੇ ਤੇ ਦੈਂਤ, ਕਿਸੇ ਨੇ ਭੀ ਉਸ (ਪ੍ਰਭੂ) ਦਾ ਰਤਾ ਭਰ ਭੇਦ ਨਹੀਂ ਪਾਇਆ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਦੇਵ = ਦੇਵਤੇ। ਅਰੁ = ਅਤੇ। ਦਾਨਵ = ਰਾਖਸ਼। ਇਕੁ ਤਿਲੁ = ਤਿਲ ਮਾਤ੍ਰ ਭੀ, ਰਤਾ ਭੀ। ਮਰਮੁ = ਭੇਦ।
ਪ੍ਰਿਅ ਪ੍ਰਭ ਪ੍ਰੀਤਿ ਪ੍ਰੇਮ ਰਸ ਭਗਤੀ ਹਰਿ ਜਨ ਤਾ ਕੈ ਦਰਸਿ ਸਮਾਵਤ ॥
The Lord's humble servants are imbued with love and affection for God their Beloved; in the delight of devotional worship, they are absorbed in the Blessed Vision of His Darshan.
ਪਰ, ਹਰੀ ਦੇ ਦਾਸ ਪਿਆਰੇ ਪ੍ਰਭੂ ਦੀ ਪ੍ਰੀਤ ਦੁਆਰਾ ਤੇ ਪ੍ਰੇਮ-ਰਸ ਵਾਲੀ ਭਗਤੀ ਦੁਆਰਾ ਉਸ ਦੇ ਦਰਸ਼ਨ ਵਿਚ ਲੀਨ ਹੋ ਜਾਂਦੇ ਹਨ। ਪ੍ਰਿਅ ਪ੍ਰਭ = ਪਿਆਰੇ ਪ੍ਰਭੂ ਦੀ। ਤਾ ਕੈ ਦਰਸਿ = ਉਸ (ਪ੍ਰਭੂ) ਦੇ ਦਰਸ਼ਨ ਵਿਚ। ਸਮਾਵਤ = ਲੀਨ ਹੋ ਜਾਂਦੇ ਹਨ। ਜਨ = ਦਾਸ।
ਤਿਸਹਿ ਤਿਆਗਿ ਆਨ ਕਉ ਜਾਚਹਿ ਮੁਖ ਦੰਤ ਰਸਨ ਸਗਲ ਘਸਿ ਜਾਵਤ ॥
But those who forsake Him, and beg from another, shall see their mouths, teeth and tongues wear away.
(ਜਿਹੜੇ ਮਨੁੱਖ) ਉਸ ਪ੍ਰਭੂ ਨੂੰ ਛੱਡ ਕੇ ਹੋਰਨਾਂ ਤੋਂ ਮੰਗਦੇ ਹਨ (ਮੰਗਦਿਆਂ ਮੰਗਦਿਆਂ ਉਹਨਾਂ ਦੇ) ਮੂੰਹ, ਦੰਦ ਤੇ ਜੀਭ-ਇਹ ਸਾਰੇ ਹੀ ਘਸ ਜਾਂਦੇ ਹਨ। ਤਿਸਹਿ = ਉਸ (ਪ੍ਰਭੂ) ਨੂੰ। ਤਿਆਗਿ = ਛੱਡ ਕੇ। ਆਨ ਕਉ = ਹੋਰਨਾਂ ਨੂੰ। ਜਾਚਹਿ = (ਜਿਹੜੇ ਮਨੁੱਖ) ਮੰਗਦੇ ਹਨ। ਦੰਤ = ਦੰਦ। ਰਸਨ = ਜੀਭ।
ਰੇ ਮਨ ਮੂੜ ਸਿਮਰਿ ਸੁਖਦਾਤਾ ਨਾਨਕ ਦਾਸ ਤੁਝਹਿ ਸਮਝਾਵਤ ॥੭॥
O my foolish mind, meditate in remembrance on the Lord, the Giver of peace. Slave Nanak imparts these teachings. ||7||
ਹੇ ਮੂਰਖ ਮਨ! ਸੁਖਾਂ ਦੇ ਦੇਣ ਵਾਲੇ (ਪ੍ਰਭੂ) ਨੂੰ ਯਾਦ ਕਰ, ਤੈਨੂੰ (ਪ੍ਰਭੂ ਦਾ) ਦਾਸ ਨਾਨਕ ਸਮਝਾ ਰਿਹਾ ਹੈ ॥੭॥ ਮੂੜ = ਹੇ ਮੂਰਖ! ਸੁਖਦਾਤਾ = ਸੁਖਾਂ ਦੇ ਦੇਣ ਵਾਲਾ ॥੭॥