ਪ੍ਰਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ ਲੇ ਪਾਰੀ ॥
I have used up my breath of life, sold my self-respect, begged for charity, committed highway robbery, and dedicated my consciousness to the love and pursuit of acquiring wealth.
(ਲੋਕ) ਜਾਨ ਹੀਲ ਕੇ, ਇੱਜ਼ਤ ਭੀ ਦੇ ਕੇ, ਦਾਨ ਲੈ ਲੈ ਕੇ, ਡਾਕੇ ਮਾਰ ਮਾਰ ਕੇ, (ਮਾਇਆ ਵਿਚ) ਪ੍ਰੇਮ ਜੋੜ ਕੇ, (ਪੂਰਨ) ਧਿਆਨ ਦੇ ਦੇ (ਮਾਇਆ ਨੂੰ) ਲੈ ਲੈ ਕੇ ਇਕੱਠੇ ਕਰਦੇ ਹਨ; ਮਾਨ = ਇਜ਼ਤ। ਦਾਨ = ਦਾਨ (ਲੈ ਲੈ ਕੇ)। ਮਗ ਜੋਹਨ = ਰਾਹ ਤੱਕ ਤੱਕ ਕੇ, ਡਾਕੇ ਮਾਰ ਮਾਰ ਕੇ। ਹੀਤੁ = ਪਿਆਰ। ਹੀਤੁ ਦੇ = ਮੋਹ ਪਾ ਕੇ। ਚੀਤੁ ਦੇ = ਧਿਆਨ ਦੇ ਦੇ ਕੇ। ਪਾਰੀ = ਇਕੱਠੀ ਕੀਤੀ।
ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਲੇ ਰਖੀ ਨਿਰਾਰੀ ॥
I have kept it secretly hidden from my friends, relatives, companions, children and siblings.
ਸੱਜਣ, ਸਾਥੀ, ਮਿੱਤ੍ਰ, ਪੁੱਤ੍ਰ, ਭਰਾ-ਇਹਨਾਂ ਸਭਨਾਂ ਤੋਂ ਉਹਲੇ ਲੁਕਾ ਕੇ ਰੱਖਦੇ ਹਨ। ਤਾਹੂ ਤੇ = ਉਹਨਾਂ ਤੋਂ। ਨਿਰਾਰੀ = ਵੱਖਰੀ, ਲੁਕਾ ਕੇ, ਉਹਲੇ।
ਧਾਵਨ ਪਾਵਨ ਕੂਰ ਕਮਾਵਨ ਇਹ ਬਿਧਿ ਕਰਤ ਅਉਧ ਤਨ ਜਾਰੀ ॥
I ran around practicing falsehood, burning up my body and growing old.
(ਲੋਕ ਮਾਇਆ ਦੇ ਪਿੱਛੇ) ਦੌੜਨਾ ਭੱਜਣਾ, ਠੱਗੀ ਦੇ ਕੰਮ ਕਰਨੇ-ਸਾਰੀ ਉਮਰ ਇਹ ਕੁਝ ਕਰਦਿਆਂ ਹੀ ਗਵਾ ਦਿੰਦੇ ਹਨ; ਧਾਵਨ ਪਾਵਨ = ਦੌੜਨ ਭੱਜਣ। ਕੂਰ ਕਮਾਵਨ = ਕੂੜੇ ਕੰਮ ਕਰਨੇ। ਇਹ ਬਿਧਿ = ਇਸੇ ਤਰ੍ਹਾਂ। ਅਉਧ ਤਨ = ਸਰੀਰ ਦੀ ਉਮਰ। ਜਾਰੀ = ਸਾੜ ਦਿੱਤੀ, ਗਵਾ ਦਿੱਤੀ।
ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗਿ ਸਗਲ ਬਿਧਿ ਹਾਰੀ ॥
I gave up good deeds, righteousness and Dharma, self-discipline, purity, religious vows and all good ways; I associated with the fickle Maya.
ਪੁੰਨ ਕਰਮ, ਜੁਗਤੀ ਵਿਚ ਰਹਿਣਾ, ਆਤਮਕ ਸੁਚ ਤੇ ਨੇਮ-ਇਹ ਸਾਰੇ ਹੀ ਕੰਮ ਚੰਚਲ ਮਾਇਆ ਦੀ ਸੰਗਤ ਵਿਚ ਛੱਡ ਬੈਠਦੇ ਹਨ। ਚੰਚਲ = ਸਾਥ ਛੱਡ ਜਾਣ ਵਾਲੀ ਮਾਇਆ। ਸਗਲ ਬਿਧਿ = ਸਭ ਕਰਮ ਧਰਮ ਆਦਿਕ। ਹਾਰੀ = ਗਵਾ ਲਈ।
ਪਸੁ ਪੰਖੀ ਬਿਰਖ ਅਸਥਾਵਰ ਬਹੁ ਬਿਧਿ ਜੋਨਿ ਭ੍ਰਮਿਓ ਅਤਿ ਭਾਰੀ ॥
Beasts and birds, trees and mountains - in so many ways, I wandered lost in reincarnation.
(ਜੀਵ) ਪਸ਼ੂ, ਪੰਛੀ, ਰੁੱਖ, ਪਰਬਤ ਆਦਿਕ-ਇਹਨਾਂ ਰੰਗਾ-ਰੰਗ ਦੀਆਂ ਜੂਨੀਆਂ ਵਿਚ ਬਹੁਤ ਭਟਕਦੇ ਫਿਰਦੇ ਹਨ; ਪੰਖੀ = ਪੰਛੀ। ਅਸਥਾਵਰ = (स्थावर) ਪਰਬਤ ਆਦਿਕ ਜੋ ਆਪਣੇ ਥਾਂ ਤੋਂ ਨਾਹ ਹਿੱਲਣ ਵਾਲੇ ਹਨ। ਬਹੁ ਬਿਧਿ = ਕਈ ਤਰ੍ਹਾਂ ਦੀਆਂ। ਭ੍ਰਮਿਓ ਅਤਿ ਭਾਰੀ = ਬਹੁਤ ਭਟਕਦਾ ਫਿਰਿਆ।
ਖਿਨੁ ਪਲੁ ਚਸਾ ਨਾਮੁ ਨਹੀ ਸਿਮਰਿਓ ਦੀਨਾ ਨਾਥ ਪ੍ਰਾਨਪਤਿ ਸਾਰੀ ॥
I did not remember the Naam, the Name of the Lord, for a moment, or even an instant. He is the Master of the meek, the Lord of all life.
ਖਿਨ ਮਾਤ੍ਰ, ਪਲ ਮਾਤ੍ਰ ਜਾਂ ਚਸਾ ਮਾਤ੍ਰ ਭੀ ਦੀਨਾਂ ਦੇ ਨਾਥ, ਪ੍ਰਾਣਾਂ ਦੇ ਮਾਲਕ, ਸ੍ਰਿਸ਼ਟੀ ਦੇ ਸਾਜਣਹਾਰ ਦਾ ਨਾਮ ਨਹੀਂ ਜਪਦੇ। ਸਾਰੀ = ਸ੍ਰਿਸ਼ਟੀ।
ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ॥
The food and drink, and the sweet and tasty dishes became totally bitter at the last moment.
ਖਾਣ ਪੀਣ, ਮਿੱਠੇ ਰਸਾਂ ਵਾਲੇ ਪਦਾਰਥ-(ਇਹ ਸਭ) ਅਖ਼ੀਰ ਦੇ ਵੇਲੇ ਸਦਾ ਕੌੜੇ (ਲੱਗਦੇ ਹਨ)। ਖਾਨ ਪਾਨ = ਖਾਣਾ ਪੀਣਾ। ਅੰਤ ਕੀ ਬਾਰ = ਅਖ਼ੀਰ ਦੇ ਵੇਲੇ। ਕਤ = ਕਤਈ, ਬਿਲਕੁਲ। ਖਾਰੀ = ਕੌੜੇ।
ਨਾਨਕ ਸੰਤ ਚਰਨ ਸੰਗਿ ਉਧਰੇ ਹੋਰਿ ਮਾਇਆ ਮਗਨ ਚਲੇ ਸਭਿ ਡਾਰੀ ॥੬॥
O Nanak, I was saved in the Society of the Saints, at their feet; the others, intoxicated with Maya, have gone, leaving everything behind. ||6||
ਹੇ ਨਾਨਕ! ਜੋ ਜਨ ਸੰਤਾਂ ਦੀ ਚਰਨੀਂ ਪੈਂਦੇ ਹਨ ਉਹ ਤਰ ਜਾਂਦੇ ਹਨ, ਬਾਕੀ ਲੋਕ, ਜੋ ਮਾਇਆ ਵਿਚ ਮਸਤ ਹਨ, ਸਭ ਕੁਝ ਛੱਡ ਕੇ (ਖ਼ਾਲੀ-ਹੱਥ ਹੀ) ਜਾਂਦੇ ਹਨ ॥੬॥ ਉਧਰੇ = ਤੁਰ ਗਏ। ਹੋਰਿ = ਹੋਰ ਲੋਕ। ਮਗਨ = ਡੁੱਬੇ ਹੋਏ, ਮਸਤ। ਡਾਰੀ = ਡਾਰਿ, ਛੱਡ ਕੇ ॥੬॥