ਦੇਹ ਨ ਗੇਹ ਨ ਨੇਹ ਨ ਨੀਤਾ ਮਾਇਆ ਮਤ ਕਹਾ ਲਉ ਗਾਰਹੁ ॥
Neither body, nor house, nor love last forever. You are intoxicated with Maya; how long will you be proud of them?
ਹੇ ਮਾਇਆ ਵਿਚ ਮੱਤੇ ਹੋਏ (ਜੀਵ!) ਇਹ ਸਰੀਰ, ਇਹ ਘਰ, (ਮਾਇਆ ਦੇ) ਇਹ ਪਿਆਰ, ਕੋਈ ਸਦਾ ਰਹਿਣ ਵਾਲੇ ਨਹੀਂ ਹਨ; ਕਦ ਤਾਈਂ (ਤੂੰ ਇਹਨਾਂ ਦਾ) ਹੰਕਾਰ ਕਰੇਂਗਾ? ਦੇਹ = ਸਰੀਰ। ਗੇਹ = ਘਰ। ਨੇਹ = ਮੋਹ-ਪਿਆਰ। ਨ ਨੀਤਾ = ਅਨਿੱਤ, ਸਦਾ ਨਾਹ ਰਹਿਣ ਵਾਲੇ। ਮਤ = ਮੱਤਾ ਹੋਇਆ, ਹੰਕਾਰੀ। ਕਹਾ ਲਉ = ਕਦ ਤਾਈਂ? ਗਾਰਹੁ = (ਤੂੰ) ਅਹੰਕਾਰ ਕਰੇਂਗਾ।
ਛਤ੍ਰ ਨ ਪਤ੍ਰ ਨ ਚਉਰ ਨ ਚਾਵਰ ਬਹਤੀ ਜਾਤ ਰਿਦੈ ਨ ਬਿਚਾਰਹੁ ॥
Neither crown, nor canopy, nor servants last forever. You do not consider in your heart that your life is passing away.
ਇਹ (ਰਾਜਸੀ) ਛਤਰ, ਇਹ ਹੁਕਮ-ਨਾਮੇ, ਇਹ ਚਉਰ ਅਤੇ ਇਹ ਚਉਰ-ਬਰਦਾਰ, ਸਭ ਨਾਸ ਹੋ ਜਾਣਗੇ। ਪਰ ਹਿਰਦੇ ਵਿਚ ਤੂੰ ਵਿਚਾਰਦਾ ਨਹੀਂ ਹੈਂ। ਛਤ੍ਰ = ਰਾਜ ਦਾ ਛਤਰ। ਪਤ੍ਰ = ਹੁਕਮਨਾਮਾ। ਚਾਵਰ = ਚਉਰ ਕਰਨ ਵਾਲੇ। ਬਹਤੀ ਜਾਤ = ਤੁਰੀ ਜਾ ਰਹੀ ਹੈ, (ਭਾਵ, ਨਾਸ ਹੋ ਜਾਣਗੇ)। ਰਿਦੈ = ਹਿਰਦੇ ਵਿਚ।
ਰਥ ਨ ਅਸ੍ਵ ਨ ਗਜ ਸਿੰਘਾਸਨ ਛਿਨ ਮਹਿ ਤਿਆਗਤ ਨਾਂਗ ਸਿਧਾਰਹੁ ॥
Neither chariots, nor horses, nor elephants or royal thrones shall last forever. In an instant, you will have to leave them, and depart naked.
ਰਥ, ਘੋੜੇ, ਹਾਥੀ, ਤਖ਼ਤ, (ਇਹਨਾਂ ਵਿਚੋਂ ਕੋਈ ਭੀ ਨਾਲ) ਨਹੀਂ (ਨਿਭਣਾ), ਇਹਨਾਂ ਨੂੰ ਇਕ ਖਿਨ ਵਿਚ ਛੱਡ ਕੇ ਨੰਗਾ (ਹੀ ਇਥੋਂ) ਤੁਰ ਜਾਹਿਂਗਾ। ਅਸ੍ਵ = ਘੋੜੇ। ਗਜ = ਹਾਥੀ। ਸਿੰਘਾਸਨ = ਤਖ਼ਤ। ਛਿਨ ਮਹਿ = ਬੜੀ ਛੇਤੀ। ਤਿਅਗਤ = ਛੱਡ ਕੇ। ਨਾਂਗ = ਨੰਗੇ। ਸਿਧਾਰਹੁ = ਤੁਰ ਜਾਹਿਂਗਾ।
ਸੂਰ ਨ ਬੀਰ ਨ ਮੀਰ ਨ ਖਾਨਮ ਸੰਗਿ ਨ ਕੋਊ ਦ੍ਰਿਸਟਿ ਨਿਹਾਰਹੁ ॥
Neither warrior, nor hero, nor king or ruler last forever; see this with your eyes.
ਅੱਖਾਂ ਨਾਲ ਵੇਖ! ਨਾਹ ਸੂਰਮੇ, ਨਾਹ ਜੋਧੇ, ਨਾਹ ਮੀਰ, ਨਾਹ ਸਿਰਦਾਰ, ਕੋਈ ਭੀ ਸਾਥੀ ਨਹੀਂ (ਬਣਨੇ)। ਸੂਰ = ਸੂਰਮੇ। ਬੀਰ = ਜੋਧੇ। ਮੀਰ = ਪਾਤਸ਼ਾਹ। ਖਾਨਮ = ਖਾਨ, ਸਿਰਦਾਰ। ਸੰਗਿ = ਸੰਗੀ, ਸਾਥੀ। ਦ੍ਰਿਸਟਿ = ਅੱਖਾਂ ਨਾਲ। ਨਿਹਾਰਹੁ = ਵੇਖੋ।
ਕੋਟ ਨ ਓਟ ਨ ਕੋਸ ਨ ਛੋਟਾ ਕਰਤ ਬਿਕਾਰ ਦੋਊ ਕਰ ਝਾਰਹੁ ॥
Neither fortress, nor shelter, nor treasure will save you; doing evil deeds, you shall depart empty-handed.
ਇਹਨਾਂ ਕਿਲ੍ਹਿਆਂ, (ਮਾਇਆ ਦੇ) ਆਸਰਿਆਂ ਤੇ ਖ਼ਜ਼ਾਨਿਆਂ ਨਾਲ (ਅੰਤ ਵੇਲੇ) ਛੁਟਕਾਰਾ ਨਹੀਂ (ਹੋ ਸਕੇਗਾ)। (ਤੂੰ) ਪਾਪ ਕਰ ਕਰ ਕੇ ਦੋਵੇਂ ਹੱਥ ਝਾੜਦਾ ਹੈਂ (ਭਾਵ, ਬੇ-ਪਰਵਾਹ ਹੋ ਕੇ ਪਾਪ ਕਰਦਾ ਹੈਂ)। ਕੋਟ = ਕਿਲ੍ਹੇ। ਓਟ = ਆਸਰੇ। ਕੋਸ = ਕੋਸ਼, ਖ਼ਜ਼ਾਨੇ। ਛੋਟਾ = ਛੁਟਕਾਰਾ। ਬਿਕਾਰ = ਪਾਪ। ਦੋਊ = ਦੋਵੇਂ। ਕਰ = ਹੱਥ (ਬਹੁ-ਵਚਨ)। ਝਾਰਹੁ = (ਤੂੰ) ਝਾੜਦਾ ਹੈਂ।
ਮਿਤ੍ਰ ਨ ਪੁਤ੍ਰ ਕਲਤ੍ਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਂਰਹੁ ॥
Friends, children, spouses and friends - none of them last forever; they change like the shade of a tree.
ਇਹ ਮਿੱਤ੍ਰ, ਪੁੱਤ੍ਰ, ਇਸਤ੍ਰੀ, ਸੱਜਣ ਤੇ ਸਾਥੀ (ਅੰਤ ਵੇਲੇ) ਸਾਥ ਛੱਡ ਦੇਣਗੇ, ਜਿਵੇਂ (ਹਨੇਰੇ ਵਿਚ) ਰੁੱਖ ਦੀ ਛਾਂ (ਉਸ ਦਾ ਸਾਥ ਛੱਡ ਦੇਂਦੀ ਹੈ।) ਕਲਤ੍ਰ = ਇਸਤ੍ਰੀ। ਸਖ = ਸਖੇ, ਸਾਥੀ। ਉਲਟਤ ਜਾਤ = ਉਲਟ ਜਾਂਦੇ ਹਨ, ਮੁੜ ਜਾਂਦੇ ਹਨ, ਮੂੰਹ ਮੋੜ ਲੈਂਦੇ ਹਨ, ਛੱਡ ਜਾਂਦੇ ਹਨ। ਛਾਰਹੁ = ਛਾਂ ਵਾਂਗ।
ਦੀਨ ਦਯਾਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰਹੁ ਅਗਮ ਅਪਾਰਹੁ ॥
God is the Perfect Primal Being, Merciful to the meek; each and every instant, meditate in remembrance on Him, the Inaccessible and Infinite.
(ਹੇ ਮਨ!) ਦੀਨਾਂ ਉੱਤੇ ਦਇਆ ਕਰਨ ਵਾਲੇ, ਸਭ ਥਾਈਂ ਵਿਆਪਕ, ਬੇਅੰਤ ਤੇ ਅਪਾਰ ਹਰੀ ਨੂੰ ਹਰ ਵੇਲੇ ਯਾਦ ਕਰ, (ਤੇ ਆਖ)- ਦੀਨ ਦਯਾਲ = ਦੀਨਾਂ ਉਤੇ ਦਇਆ ਕਰਨ ਵਾਲਾ। ਪੂਰਨ ਪੁਰਖ = ਸਭ ਥਾਈਂ ਵਿਆਪਕ ਹਰੀ। ਛਿਨ ਛਿਨ = ਸਦਾ, ਹਰ ਵੇਲੇ। ਅਗਮ = ਅੰਬੇ, ਜਿਸ ਤਾਈਂ ਪਹੁੰਚ ਹੋਣੀ ਬੜੀ ਕਠਨ ਹੈ।
ਸ੍ਰੀਪਤਿ ਨਾਥ ਸਰਣਿ ਨਾਨਕ ਜਨ ਹੇ ਭਗਵੰਤ ਕ੍ਰਿਪਾ ਕਰਿ ਤਾਰਹੁ ॥੫॥
O Great Lord and Master, servant Nanak seeks Your Sanctuary; please shower him with Your Mercy, and carry him across. ||5||
ਹੇ ਮਾਇਆ ਦੇ ਪਤੀ! ਹੇ ਨਾਥ! ਹੇ ਭਗਵੰਤ! ਨਾਨਕ ਦਾਸ ਨੂੰ ਕਿਰਪਾ ਕਰ ਕੇ ਤਾਰ ਲਵੋ, ਜੋ ਤੇਰੀ ਸਰਨ ਆਇਆ ਹੈ ॥੫॥ ਸ੍ਰੀਪਤਿ = ਮਾਇਆ ਦਾ ਮਾਲਕ। ਸ੍ਰੀ = ਮਾਇਆ ॥੫॥