ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾਂ ਮੁਘਨਾਂ ॥
O mind, you are a mouse, living in the mousehole of the body; you are so proud of yourself, but you act like an absolute fool.
ਹੇ ਮਨ! (ਤੂੰ ਇਸ ਸਰੀਰ ਵਿਚ ਮਾਣ ਕਰਦਾ ਹੈਂ ਜਿਵੇਂ) ਚੂਹਾ ਖੁੱਡ ਵਿਚ ਰਹਿ ਕੇ ਹੰਕਾਰ ਕਰਦਾ ਹੈ, ਅਤੇ ਤੂੰ ਵੱਡੇ ਮੂਰਖਾਂ ਵਾਲੇ ਕੰਮ ਕਰਦਾ ਹੈਂ। ਮੂਸ = ਚੂਹਾ। ਬਿਲਾ = ਖੁੱਡ। ਗਰਬਤ = (ਤੂੰ) ਹੰਕਾਰ ਕਰਦਾ ਹੈਂ। ਕਰਤਬ = ਕੰਮ, ਕਰਤੂਤ। ਮਹਾਂ ਮੁਘਨਾਂ = ਵੱਡੇ ਮੂਰਖਾਂ ਵਾਲੇ।
ਸੰਪਤ ਦੋਲ ਝੋਲ ਸੰਗਿ ਝੂਲਤ ਮਾਇਆ ਮਗਨ ਭ੍ਰਮਤ ਘੁਘਨਾ ॥
You swing in the swing of wealth, intoxicated with Maya, and you wander around like an owl.
(ਤੂੰ) ਮਾਇਆ ਦੇ ਪੰਘੂੜੇ ਵਿਚ ਹੁਲਾਰੇ ਲੈ ਕੇ ਝੂਟ ਰਿਹਾ ਹੈਂ, ਅਤੇ ਮਾਇਆ ਵਿਚ ਮਸਤ ਹੋ ਕੇ ਉੱਲੂ ਵਾਂਗ ਭਟਕ ਰਿਹਾ ਹੈਂ। ਸੰਪਤ = ਧਨ, ਪਦਾਰਥ। ਦੋਲ = ਪੀਂਘ, ਪੰਘੂੜਾ। ਝੋਲ = ਹੁਲਾਰਾ। ਝੋਲ ਸੰਗ = ਹੁਲਾਰੇ ਨਾਲ। ਝੂਲਤ = (ਤੂੰ) ਝੂਲਦਾ ਹੈਂ। ਮਗਨ = ਮਸਤ। ਘੁਘਨਾ = ਉੱਲੂ ਵਾਂਗ।
ਸੁਤ ਬਨਿਤਾ ਸਾਜਨ ਸੁਖ ਬੰਧਪ ਤਾ ਸਿਉ ਮੋਹੁ ਬਢਿਓ ਸੁ ਘਨਾ ॥
You take pleasure in your children, spouse, friends and relatives; your emotional attachment to them is increasing.
ਪੁੱਤ੍ਰ, ਇਸਤ੍ਰੀ, ਮਿੱਤ੍ਰ, (ਸੰਸਾਰ ਦੇ) ਸੁਖ ਅਤੇ ਸੰਬੰਧੀ-ਇਹਨਾਂ ਨਾਲ (ਤੇਰਾ) ਬਹੁਤਾ ਮੋਹ ਵਧ ਰਿਹਾ ਹੈ। ਸੁਤ = ਪੁੱਤ੍ਰ,। ਬਨਿਤਾ = ਇਸਤ੍ਰੀ। ਤਾ ਸਿਉ = ਇਹਨਾਂ ਨਾਲ। ਬਢਿਓ = ਵਧਿਆ ਹੋਇਆ ਹੈ। ਘਣਾ = ਬਹੁਤ।
ਬੋਇਓ ਬੀਜੁ ਅਹੰ ਮਮ ਅੰਕੁਰੁ ਬੀਤਤ ਅਉਧ ਕਰਤ ਅਘਨਾਂ ॥
You have planted the seeds of egotism, and the sprout of possessiveness has come up. You pass your life making sinful mistakes.
ਤੂੰ (ਆਪਣੇ ਅੰਦਰ) ਹਉਮੈ ਦਾ ਬੀਜ ਬੀਜਿਆ ਹੋਇਆ ਹੈ (ਜਿਸ ਤੋਂ) ਮਮਤਾ ਦਾ ਅੰਗੂਰ (ਉੱਗ ਰਿਹਾ ਹੈ), ਤੇਰੀ ਉਮਰ ਪਾਪ ਕਰਦਿਆਂ ਬੀਤ ਰਹੀ ਹੈ। ਅਹੰ = ਹਉਮੈ। ਮਮ = ਮਮਤਾ। ਅੰਕੁਰੁ = ਅੰਗੂਰ। ਅਉਧ = ਉਮਰ। ਅਘਨਾਂ = ਪਾਪ।
ਮਿਰਤੁ ਮੰਜਾਰ ਪਸਾਰਿ ਮੁਖੁ ਨਿਰਖਤ ਭੁੰਚਤ ਭੁਗਤਿ ਭੂਖ ਭੁਖਨਾ ॥
The cat of death, with his mouth wide-open, is watching you. You eat food, but you are still hungry.
ਮੌਤ-ਰੂਪ ਬਿੱਲਾ ਮੂੰਹ ਖੋਹਲ ਕੇ (ਤੈਨੂੰ) ਤੱਕ ਰਿਹਾ ਹੈ, (ਪਰ) ਤੂੰ ਭੋਗਾਂ ਨੂੰ ਭੋਗ ਰਿਹਾ ਹੈਂ। ਫਿਰ ਭੀ ਤ੍ਰਿਸ਼ਨਾ-ਅਧੀਨ (ਤੂੰ) ਭੁੱਖਾ ਹੀ ਹੈਂ। ਮਿਰਤੁ = ਮੌਤ। ਮੰਜਾਰ = ਬਿੱਲਾ। ਮੁਖੁ ਪਸਾਰਿ = ਮੂੰਹ ਖੋਹਲ ਕੇ। ਨਿਰਖਤ = ਵੇਖਦਾ ਹੈ। ਭੁੰਚਤ ਭੁਗਤਿ = ਭੋਗਾਂ ਨੂੰ ਭੋਗਦਾ ਭੋਗਦਾ। ਭੁਗਤਿ = ਦੁਨੀਆ ਦੇ ਭੋਗ। ਭੂਖ = ਤ੍ਰਿਸ਼ਨਾ।
ਸਿਮਰਿ ਗੁਪਾਲ ਦਇਆਲ ਸਤਸੰਗਤਿ ਨਾਨਕ ਜਗੁ ਜਾਨਤ ਸੁਪਨਾ ॥੪॥
Meditate in remembrance on the Merciful Lord of the World, O Nanak, in the Sat Sangat, the True Congregation. Know that the world is just a dream. ||4||
ਹੇ ਨਾਨਕ (ਦੇ ਮਨ!) ਸੰਸਾਰ ਨੂੰ ਸੁਫ਼ਨਾ ਜਾਣ ਕੇ ਸਤ-ਸੰਗਤ ਵਿਚ (ਟਿਕ ਕੇ) ਗੋਪਾਲ ਦਇਆਲ ਹਰੀ ਨੂੰ ਸਿਮਰ ॥੪॥ ਜਾਨਤ = ਜਾਣ ਕੇ, ਜਾਣਦਾ ਹੋਇਆ ॥੪॥