ਰੰਚਕ ਰੇਤ ਖੇਤ ਤਨਿ ਨਿਰਮਿਤ ਦੁਰਲਭ ਦੇਹ ਸਵਾਰਿ ਧਰੀ

The little sperm is planted in the body-field of the mother, and the human body, so difficult to obtain, is formed.

(ਹੇ ਜੀਵ! ਪਰਮਾਤਮਾ ਨੇ ਪਿਤਾ ਦਾ) ਰਤਾ ਕੁ ਬੀਰਜ ਮਾਂ ਦੇ ਪੇਟ-ਰੂਪ ਖੇਤ ਵਿਚ ਨਿੰਮਿਆ ਤੇ (ਤੇਰਾ) ਅਮੋਲਕ (ਮਨੁੱਖਾ) ਸਰੀਰ ਸਜਾ ਕੇ ਰੱਖ ਦਿੱਤਾ। ਰੰਚਕ ਰੇਤ = ਰਤਾ ਕੁ ਬੀਰਜ। ਖੇਤ = ਪੈਲੀ। ਤਨਿ = ਸਰੀਰ ਵਿਚ (ਭਾਵ, ਮਾਤਾ ਦੇ ਪੇਟ ਵਿਚ)। ਖੇਤ ਤਨਿ = ਮਾਂ ਦੇ ਪੇਟ-ਰੂਪੀ ਖੇਤ ਵਿਚ। ਨਿਰਮਿਤ = ਨਿੰਮਿਆ। ਦੇਹ = ਸਰੀਰ। ਦੁਰਲਭ = ਅਮੋਲਕ। ਸਵਾਰਿ = ਸਜਾ ਕੇ।

ਖਾਨ ਪਾਨ ਸੋਧੇ ਸੁਖ ਭੁੰਚਤ ਸੰਕਟ ਕਾਟਿ ਬਿਪਤਿ ਹਰੀ

He eats and drinks, and enjoys pleasures; his pains are taken away, and his suffering is gone.

(ਉਸ ਨੇ ਤੈਨੂੰ) ਖਾਣ ਪੀਣ ਦੇ ਪਦਾਰਥ, ਮਹਲ-ਮਾੜੀਆਂ ਤੇ ਮਾਣਨ ਨੂੰ ਸੁਖ ਬਖ਼ਸ਼ੇ, ਸੰਕਟ ਕੱਟ ਕੇ ਤੇਰੀ ਬਿਪਤਾ ਦੂਰ ਕੀਤੀ। ਖਾਨ ਪਾਨ = ਖਾਣ ਪੀਣ ਦੇ ਪਦਾਰਥ। ਸੋਧੇ = ਮਹਲ-ਮਾੜੀਆਂ। ਸੁਖ ਭੁੰਚਤ = ਮਾਣਨ ਲਈ ਸੁਖ (ਦਿੱਤੇ)। ਸੰਕਟ = ਕਲੇਸ਼ (ਭਾਵ, ਮਾਂ ਦੇ ਉਦਰ ਵਿਚ ਪੁੱਠੇ ਰਹਿਣ ਵਾਲਾ ਕਲੇਸ਼)। ਕਾਟਿ = ਕੱਟ ਕੇ, ਹਟਾ ਕੇ। ਬਿਪਤ = ਬਿਪਤਾ, ਮੁਸੀਬਤ। ਹਰੀ = ਦੂਰ ਕੀਤੀ।

ਮਾਤ ਪਿਤਾ ਭਾਈ ਅਰੁ ਬੰਧਪ ਬੂਝਨ ਕੀ ਸਭ ਸੂਝ ਪਰੀ

He is given the understanding to recognize mother, father, siblings and relatives.

(ਹੇ ਜੀਵ! ਪਰਮਾਤਮਾ ਦੀ ਮਿਹਰ ਨਾਲ) ਤਦੋਂ ਮਾਂ, ਪਿਉ, ਭਰਾ ਤੇ ਸਾਕ-ਸੈਣ-ਪਛਾਣਨ ਦੀ ਤੇਰੇ ਅੰਦਰ ਸੂਝ ਪੈ ਗਈ। ਅਰੁ = ਅਤੇ। ਬੰਧਪ = ਸੰਬੰਧੀ, ਸਾਕ-ਸੈਣ। ਬੂਝਨ ਕੀ = ਪਛਾਣਨ ਦੀ। ਸੂਝ = ਮੱਤ, ਬੁੱਧ। ਪਰੀ = (ਤੇਰੇ ਮਨ ਵਿਚ) ਪਈ।

ਬਰਧਮਾਨ ਹੋਵਤ ਦਿਨ ਪ੍ਰਤਿ ਨਿਤ ਆਵਤ ਨਿਕਟਿ ਬਿਖੰਮ ਜਰੀ

He grows day by day, as the horrible specter of old age comes closer and closer.

ਦਿਨੋ-ਦਿਨ ਸਦਾ (ਤੇਰਾ ਸਰੀਰ) ਵਧ-ਫੁੱਲ ਰਿਹਾ ਹੈ ਤੇ ਡਰਾਉਣਾ ਬੁਢੇਪਾ ਨੇੜੇ ਆ ਰਿਹਾ ਹੈ। ਬਰਧਮਾਨ ਹੋਵਤ = ਵਧਦਾ ਹੈ। ਦਿਨ ਪ੍ਰਤਿ = ਪ੍ਰਤਿ ਦਿਨ, ਰੋਜ਼, ਦਿਨੋ-ਦਿਨ। ਨਿਤ = ਸਦਾ। ਨਿਕਟਿ = ਨੇੜੇ। ਬਿਖੰਮ = ਡਰਾਉਣਾ। ਜਰੀ = ਬੁਢੇਪਾ।

ਰੇ ਗੁਨ ਹੀਨ ਦੀਨ ਮਾਇਆ ਕ੍ਰਿਮ ਸਿਮਰਿ ਸੁਆਮੀ ਏਕ ਘਰੀ

You worthless, petty worm of Maya - remember your Lord and Master, at least for an instant!

ਹੇ ਗੁਣਾਂ ਤੋਂ ਸੱਖਣੇ, ਕੰਗਲੇ, ਮਾਇਆ ਦੇ ਕੀੜੇ! ਇੱਕ ਘੜੀ (ਤਾਂ) ਉਸ ਮਾਲਕ ਨੂੰ ਯਾਦ ਕਰ (ਜਿਸ ਨੇ ਤੇਰੇ ਉੱਤੇ ਇਤਨੀਆਂ ਬਖ਼ਸ਼ਸ਼ਾਂ ਕੀਤੀਆਂ ਹਨ)। ਗੁਨਹੀਨ = ਗੁਣਾਂ ਤੋਂ ਸੱਖਣਾ। ਦੀਨ = ਕੰਗਲਾ। ਕ੍ਰਿਮ = ਕੀੜਾ।

ਕਰੁ ਗਹਿ ਲੇਹੁ ਕ੍ਰਿਪਾਲ ਕ੍ਰਿਪਾ ਨਿਧਿ ਨਾਨਕ ਕਾਟਿ ਭਰੰਮ ਭਰੀ ॥੩॥

Please take Nanak's hand, O Merciful Ocean of Mercy, and take away this heavy load of doubt. ||3||

ਹੇ ਦਿਆਲ! ਹੇ ਦਇਆ ਦੇ ਸਮੁੰਦਰ! ਨਾਨਕ ਦਾ ਹੱਥ ਫੜ ਲੈ ਤੇ ਭਰਮਾਂ ਦੀ ਪੰਡ ਲਾਹ ਦੇਹ ॥੩॥ ਕਰੁ = ਹੱਥ। ਗਹਿ = ਫੜ ਕੇ। ਗਹਿ ਲੇਹੁ = ਫੜ ਲਉ। ਕ੍ਰਿਪਾਲ = ਹੇ ਕ੍ਰਿਪਾਲ ਹਰੀ। ਕ੍ਰਿਪਾਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਕਾਟਿ = ਦੂਰ ਕਰ। ਭਰੰਮ ਭਰੀ = ਭਰਮਾਂ ਦੀ ਪੰਡ ॥੩॥