ਗਉੜੀ₃ ਮਹਲਾ

Gauree, Fifth Mehl:

ਗਊੜੀ ਪਾਤਸ਼ਾਹੀ ਪੰਜਵੀ।

ਮੋਹਿ ਦਾਸਰੋ ਠਾਕੁਰ ਕੋ

I am the slave of my Lord and Master.

ਪਾਲਣਹਾਰ ਪ੍ਰਭੂ ਦਾ ਮੈਂ ਇਕ ਨਿਮਾਣਾ ਜਿਹਾ ਸੇਵਕ ਹਾਂ, ਮੋਹਿ = ਮੈਂ। ਦਾਸਰੋ = ਗਰੀਬ ਜਿਹਾ ਦਾਸ। ਕੋ = ਦਾ।

ਧਾਨੁ ਪ੍ਰਭ ਕਾ ਖਾਨਾ ॥੧॥ ਰਹਾਉ

I eat whatever God gives me. ||1||Pause||

ਮੈਂ ਉਸੇ ਪ੍ਰਭੂ ਦਾ ਬਖ਼ਸ਼ਿਆ ਹੋਇਆ ਅੰਨ ਹੀ ਖਾਂਦਾ ਹਾਂ ॥੧॥ ਰਹਾਉ ॥ ਧਾਨੁ = ਦਾਨ ਵਜੋਂ ਦਿੱਤਾ ਹੋਇਆ ਅੰਨ ॥੧॥ ਰਹਾਉ ॥

ਐਸੋ ਹੈ ਰੇ ਖਸਮੁ ਹਮਾਰਾ

Such is my Lord and Master.

ਹੇ ਭਾਈ! ਮੇਰਾ ਖਸਮ-ਪ੍ਰਭੂ ਇਹੋ ਜਿਹਾ ਹੈ, ਰੇ = ਹੇ ਭਾਈ! ਐਸੋ = ਇਹੋ ਜਿਹਾ।

ਖਿਨ ਮਹਿ ਸਾਜਿ ਸਵਾਰਣਹਾਰਾ ॥੧॥

In an instant, He creates and embellishes. ||1||

ਕਿ ਇਕ ਖਿਨ ਵਿਚ ਰਚਨਾ ਰਚ ਕੇ ਉਸ ਨੂੰ ਸੁੰਦਰ ਬਣਾਨ ਦੀ ਸਮਰੱਥਾ ਰੱਖਦਾ ਹੈ ॥੧॥ ਖਿਨ ਮਹਿ = ਥੋੜੇ ਜਿਤਨੇ ਸਮੇ ਵਿਚ ਹੀ। ਸਾਜਿ = ਸਾਜ ਕੇ। ਸਵਾਰਣਹਾਰਾ = ਸੋਹਣਾ ਬਣਾ ਦੇਣ ਦੀ ਸਮਰੱਥਾ ਵਾਲਾ ॥੧॥

ਕਾਮੁ ਕਰੀ ਜੇ ਠਾਕੁਰ ਭਾਵਾ

I do that work which pleases my Lord and Master.

(ਹੇ ਭਾਈ! ਮੈਂ ਠਾਕੁਰ-ਪ੍ਰਭੂ ਦਾ ਦਿੱਤਾ ਹੋਇਆ ਖਾਂਦਾ ਹਾਂ) ਜੇ ਉਸ ਠਾਕੁਰ-ਪ੍ਰਭੂ ਦੀ ਕਿਰਪਾ ਮੇਰੇ ਉਤੇ ਹੋਵੇ, ਤਾਂ ਮੈਂ (ਉਸ ਦਾ ਹੀ) ਕੰਮ ਕਰਾਂ, ਕਰੀ = ਕਰੀਂ, ਮੈਂ ਕਰਾਂ। ਠਾਕੁਰ ਭਾਵਾ = ਠਾਕੁਰ ਨੂੰ ਚੰਗਾ ਲੱਗਾਂ।

ਗੀਤ ਚਰਿਤ ਪ੍ਰਭ ਕੇ ਗੁਨ ਗਾਵਾ ॥੨॥

I sing the songs of God's glory, and His wondrous play. ||2||

ਉਸ ਦੇ ਗੁਣ ਗਾਂਦਾ ਰਹਾਂ, ਉਸ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਾਂ ॥੨॥ ਚਰਿਤ = ਸਿਫ਼ਤਿ-ਸਾਲਾਹ ਦੀਆਂ ਗੱਲਾਂ ॥੨॥

ਸਰਣਿ ਪਰਿਓ ਠਾਕੁਰ ਵਜੀਰਾ

I seek the Sanctuary of the Lord's Prime Minister;

(ਹੇ ਭਾਈ!) ਮੈਂ ਉਸ ਠਾਕੁਰ-ਪ੍ਰਭੂ ਦੇ ਵਜ਼ੀਰਾਂ (ਸੰਤ ਜਨਾਂ) ਦੀ ਸਰਨ ਆ ਪਿਆ ਹਾਂ, ਠਾਕੁਰ ਵਜੀਰਾ = ਠਾਕੁਰ ਦੇ ਵਜ਼ੀਰ, ਸੰਤ ਜਨ।

ਤਿਨਾ ਦੇਖਿ ਮੇਰਾ ਮਨੁ ਧੀਰਾ ॥੩॥

beholding Him, my mind is comforted and consoled. ||3||

ਉਹਨਾਂ ਦਾ ਦਰਸਨ ਕਰ ਕੇ ਮੇਰੇ ਮਨ ਨੂੰ ਭੀ ਹੌਸਲਾ ਬਣ ਰਿਹਾ ਹੈ (ਕਿ ਮੈਂ ਉਸ ਮਾਲਕ ਦੀ ਸਿਫ਼ਤ-ਸਾਲਾਹ ਕਰ ਸਕਾਂਗਾ) ॥੩॥ ਦੇਖਿ = ਵੇਖ ਕੇ। ਧੀਰਾ = ਧੀਰਜ ਵਾਲਾ ॥੩॥

ਏਕ ਟੇਕ ਏਕੋ ਆਧਾਰਾ

The One Lord is my support, the One is my steady anchor.

(ਠਾਕੁਰ ਦੇ ਵਜ਼ੀਰਾਂ ਦੀ ਸਰਨ ਪੈ ਕੇ) ਮੈਂ ਇਕ ਪਰਮਾਤਮਾ ਨੂੰ ਹੀ (ਆਪਣੇ ਜੀਵਨ ਦੀ) ਓਟ ਤੇ ਆਸਰਾ ਬਣਾਇਆ ਹੈ, ਟੇਕ = ਆਸਰਾ। ਆਧਾਰਾ = ਆਸਰਾ।

ਜਨ ਨਾਨਕ ਹਰਿ ਕੀ ਲਾਗਾ ਕਾਰਾ ॥੪॥੧੧॥੧੪੯॥

Servant Nanak is engaged in the Lord's work. ||4||11||149||

ਤੇ, ਹੇ ਦਾਸ ਨਾਨਕ! (ਆਖ-ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੀ ਕਾਰ ਵਿਚ ਲੱਗ ਪਿਆ ਹਾਂ ॥੪॥੧੧॥੧੪੯॥ ਲਾਗਾ = ਲੱਗ ਪਿਆ ਹਾਂ। ਕਾਰਾ = ਕਾਰ ਵਿਚ, ਕੰਮ ਵਿਚ ॥੪॥