ਗਉੜੀ ਮਹਲਾ ੫ ॥
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
ਹੈ ਕੋਈ ਐਸਾ ਹਉਮੈ ਤੋਰੈ ॥
Is there anyone, who can shatter his ego,
(ਹੇ ਭਾਈ!) ਕਿਤੇ ਕੋਈ ਅਜੇਹਾ ਮਨੁੱਖ ਭੀ ਮਿਲ ਜਾਇਗਾ, ਜੋ ਮੇਰੀ ਹਉਮੈ ਦਾ ਨਾਸ਼ ਕਰ ਦੇਵੇ, ਹੈ ਕੋਈ ਐਸਾ = ਕੀ ਕੋਈ ਇਹੋ ਜਿਹਾ ਹੈ? ਤੋਰੈ = ਤੋੜ ਦੇਵੇ।
ਇਸੁ ਮੀਠੀ ਤੇ ਇਹੁ ਮਨੁ ਹੋਰੈ ॥੧॥ ਰਹਾਉ ॥
and turn his mind away from this sweet Maya? ||1||Pause||
ਅਤੇ ਜੋ (ਮੇਰੇ) ਇਸ ਮਨ ਨੂੰ ਇਸ ਮਿੱਠੀ (ਲੱਗਣ ਵਾਲੀ ਮਾਇਆ ਦੇ ਮੋਹ) ਤੋਂ ਰੋਕ ਸਕੇ? ॥੧॥ ਰਹਾਉ ॥ ਤੇ = ਤੋਂ। ਹੋਰੈ = ਰੋਕ ਦੇਵੇ ॥੧॥ ਰਹਾਉ ॥
ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲੋਰੈ ॥
Humanity is in spiritual ignorance; people see things that do not exist.
(ਹੇ ਭਾਈ! ਇਸ ਮਿੱਠੀ ਦੇ ਅਸਰ ਹੇਠ) ਮਨੁੱਖ ਆਪਣੀ ਅਕਲ ਗਵਾ ਬੈਠਾ ਹੈ (ਕਿਉਂਕਿ) ਜੇਹੜੀ (ਸਦਾ ਨਾਲ ਨਿਭਣ ਵਾਲੀ) ਨਹੀਂ ਹੈ ਉਸੇ ਨੂੰ ਭਾਲਦਾ ਫਿਰਦਾ ਹੈ। ਅਗਿਆਨੀ = ਬੇ-ਸਮਝ। ਜੋ ਨਾਹੀ = ਜੇਹੜੀ (ਸਦਾ ਨਾਲ ਨਿਭਣ ਵਾਲੀ) ਨਹੀਂ। ਲੋਰੈ = ਲੋੜਦਾ ਹੈ, ਢੂੰਢਦਾ ਹੈ।
ਰੈਣਿ ਅੰਧਾਰੀ ਕਾਰੀਆ ਕਵਨ ਜੁਗਤਿ ਜਿਤੁ ਭੋਰੈ ॥੧॥
The night is dark and gloomy; how will the morning dawn? ||1||
(ਮਨੁੱਖ ਦੇ ਮਨ ਵਿਚ ਮਾਇਆ ਦੇ ਮੋਹ ਦੀ) ਕਾਲੀ ਹਨੇਰੀ ਰਾਤ ਪਈ ਹੋਈ ਹੈ। (ਹੇ ਭਾਈ!) ਉਹ ਕੇਹੜਾ ਤਰੀਕਾ ਹੋ ਸਕਦਾ ਹੈ ਜਿਸ ਨਾਲ (ਇਸ ਦੇ ਅੰਦਰ ਗਿਆਨ ਦਾ) ਦਿਨ ਚੜ੍ਹ ਪਏ? ॥੧॥ ਰੈਣਿ = ਰਾਤ। ਅੰਧਾਰੀ = ਹਨੇਰੀ। ਕਾਰੀਆ = ਕਾਲੀ। ਜੁਗਤਿ = ਤਰੀਕਾ। ਜਿਤੁ = ਜਿਸ (ਤਰੀਕੇ) ਨਾਲ। ਭੋਰੈ = ਦਿਨ (ਚੜ੍ਹ ਪਏ) ॥੧॥
ਭ੍ਰਮਤੋ ਭ੍ਰਮਤੋ ਹਾਰਿਆ ਅਨਿਕ ਬਿਧੀ ਕਰਿ ਟੋਰੈ ॥
Wandering, wandering all around, I have grown weary; trying all sorts of things, I have been searching.
(ਮਿੱਠੀ ਮਾਇਆ ਦੇ ਮੋਹ ਤੋਂ ਮਨ ਨੂੰ ਰੋਕ ਸਕਣ ਵਾਲੇ ਦੀ) ਅਨੇਕਾਂ ਤਰੀਕਿਆਂ ਨਾਲ ਭਾਲ ਕਰਦਾ ਕਰਦਾ ਤੇ ਭਟਕਦਾ ਭਟਕਦਾ ਮੈਂ ਥੱਕ ਗਿਆ, ਭ੍ਰਮਤੋ ਭ੍ਰਮਤੋ = ਭਟਕਦਾ ਭਟਕਦਾ। ਹਾਰਿਆ = ਥੱਕ ਗਿਆ। ਟੋਰੈ = ਟੋਲ, ਭਾਲ।
ਕਹੁ ਨਾਨਕ ਕਿਰਪਾ ਭਈ ਸਾਧਸੰਗਤਿ ਨਿਧਿ ਮੋਰੈ ॥੨॥੧੨॥੧੫੦॥
Says Nanak, He has shown mercy to me; I have found the treasure of the Saadh Sangat, the Company of the Holy. ||2||12||150||
ਨਾਨਕ ਆਖਦਾ ਹੈ- (ਤਦੋਂ ਪ੍ਰਭੂ ਦੀ ਮੇਰੇ ਉਤੇ) ਮਿਹਰ ਹੋਈ (ਹੁਣ) ਸਾਧ ਸੰਗਤਿ ਹੀ ਮੇਰੇ ਵਾਸਤੇ (ਉਹਨਾਂ ਸਾਰੇ ਗੁਣਾਂ ਦਾ) ਖ਼ਜ਼ਾਨਾ ਹੈ (ਜਿਨ੍ਹਾਂ ਦੀ ਬਰਕਤਿ ਨਾਲ ਮਿੱਠੀ ਮਾਇਆ ਦੇ ਮੋਹ ਤੋਂ ਮਨ ਰੁਕ ਸਕਦਾ ਹੈ) ॥੨॥੧੨॥੧੫੦॥ ਨਿਧਿ = ਖ਼ਜ਼ਾਨਾ। ਮੋਰੈ = ਮੇਰੇ ਵਾਸਤੇ ॥੨॥