ਗਉੜੀ ਮਹਲਾ

Gauree, Fifth Mehl:

ਗਊੜੀ ਪਾਤਸ਼ਾਹੀ ਪੰਜਵੀ।

ਚਿੰਤਾਮਣਿ ਕਰੁਣਾ ਮਏ ॥੧॥ ਰਹਾਉ

He is the Wish-fulfilling Jewel, the Embodiment of Mercy. ||1||Pause||

ਹੇ ਤਰਸ-ਰੂਪ ਪ੍ਰਭੂ! ਤੂੰ ਹੀ ਐਸਾ ਰਤਨ ਹੈਂ ਜੋ ਸਭ ਜੀਵਾਂ ਦੀਆਂ ਚਿਤਵੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੈਂ ॥੧॥ ਰਹਾਉ ॥ ਚਿੰਤਾਮਣਿ = {ਚਿੰਤਾ-ਮਣਿ = ਹਰੇਕ ਚਿਤਵਨੀ ਪੂਰੀ ਕਰਨ ਵਾਲੀ ਮਣੀ = ਰਤਨ} ਪਰਮਾਤਮਾ ਜੋ ਜੀਵ ਦੀ ਹਰੇਕ ਚਿਤਵਨੀ ਪੂਰੀ ਕਰਨ ਵਾਲਾ ਹੈ। ਕਰੁਣਾ = ਤਰਸੁ, ਦਇਆ। ਕਰੁਣਾ ਮੈ = ਤਰਸ-ਰੂਪ, ਤਰਸ-ਭਰਪੂਰ। ਕਰੁਣਾ ਮਏ = ਹੇ ਤਰਸ-ਰੂਪ ਪ੍ਰਭੂ! ॥੧॥ ਰਹਾਉ ॥

ਦੀਨ ਦਇਆਲਾ ਪਾਰਬ੍ਰਹਮ ਜਾ ਕੈ ਸਿਮਰਣਿ ਸੁਖ ਭਏ ॥੧॥

The Supreme Lord God is Merciful to the meek; Meditating in remembrance on Him, peace is obtained. ||1||

ਹੇ ਪਾਰਬ੍ਰਹਮ ਪ੍ਰਭੂ! ਤੂੰ ਗਰੀਬਾਂ ਉਤੇ ਦਇਆ ਕਰਨ ਵਾਲਾ ਹੈਂ (ਤੂੰ ਐਸਾ ਹੈਂ) ਜਿਸ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ ॥੧॥ ਜਾ ਕੈ ਸਿਮਰਿਣ = ਜਿਸ ਦੇ ਸਿਮਰਨ ਦੀ ਰਾਹੀਂ।

ਅਕਾਲ ਪੁਰਖ ਅਗਾਧਿ ਬੋਧ ਸੁਨਤ ਜਸੋ ਕੋਟਿ ਅਘ ਖਏ ॥੨॥

The Wisdom of the Undying Primal Being is beyond comprehension. Hearing His Praises, millions of sins are erased. ||2||

ਹੇ ਅਕਾਲ ਪੁਰਖ! ਤੇਰੇ ਸਰੂਪ ਦੀ ਸਮਝ ਜੀਵਾਂ ਦੀ ਅਕਲ ਤੋਂ ਪਰੇ ਹੈ, ਤੇਰੀ ਸਿਫ਼ਤ-ਸਾਲਾਹ ਸੁਣਦਿਆਂ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ ॥੨॥ ਅਗਾਧਿ = ਅਥਾਹ। ਬੋਧ = ਗਿਆਨ, ਸਮਝ। ਅਗਾਧਿ ਬੋਧ = ਉਹ ਪ੍ਰਭੂ ਜਿਸ ਦੇ ਸਰੂਪ ਦੀ ਸਮਝ ਜੀਵਾਂ ਵਾਸਤੇ ਅਥਾਹ ਹੈ। ਜਸੋ = ਜਸੁ, ਸਿਫ਼ਤਿ-ਸਾਲਾਹ। ਕੋਟਿ = ਕ੍ਰੋੜਾਂ। ਅਘ = ਪਾਪ। ਖਏ = ਨਾਸ ਹੋ ਗਏ ॥੨॥

ਕਿਰਪਾ ਨਿਧਿ ਪ੍ਰਭ ਮਇਆ ਧਾਰਿ ਨਾਨਕ ਹਰਿ ਹਰਿ ਨਾਮ ਲਏ ॥੩॥੧੩॥੧੫੧॥

O God, Treasure of Mercy, please bless Nanak with Your kindness, that he may repeat the Name of the Lord, Har, Har. ||3||13||151||

ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜਿਸ ਜਿਸ ਮਨੁੱਖ ਉਤੇ ਤੂੰ ਤਰਸ ਕਰਦਾ ਹੈਂ, ਹੇ ਨਾਨਕ! (ਆਖ-) ਉਹ ਤੇਰਾ ਹਰਿ-ਨਾਮ ਸਿਮਰਦਾ ਹੈ ॥੩॥੧੩॥੧੫੧॥ ਨਿਧਿ = ਖ਼ਜ਼ਾਨਾ। ਪ੍ਰਭ = ਹੇ ਪ੍ਰਭੂ! ਮਇਆ = ਦਇਆ। ਧਾਰਿ = ਧਾਰੀ, ਕੀਤੀ।