ਸਲੋਕੁ ਮਃ ੪ ॥
Salok, Fourth Mehl:
ਸਲੋਕ ਚੌਥੀ ਪਾਤਿਸ਼ਾਹੀ।
ਭਗਤਿ ਸਰੋਵਰੁ ਉਛਲੈ ਸੁਭਰ ਭਰੇ ਵਹੰਨਿ ॥
The sacred pool of devotional worship is filled to the brim and overflowing in torrents.
ਗੁਰੂ (ਇਕ ਐਸਾ) ਸਰੋਵਰ ਹੈ ਜਿਸ ਵਿਚ ਭਗਤੀ ਉਛਾਲੇ ਮਾਰ ਰਹੀ ਹੈ, (ਗੁਰੂ ਇਕ ਐਸਾ ਦਰੀਆ ਹੈ ਜਿਸ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ) ਨਾਲ ਨਕਾ-ਨਕ ਭਰੇ ਹੋਏ ਵਹਿਣ ਚੱਲ ਰਹੇ ਹਨ। ਉਛਲੈ = ਉਛਾਲਾ ਆ ਰਿਹਾ ਹੈ। ਸੁਭਰ ਭਰੇ = ਨਕਾ-ਨਕ ਭਰੇ ਹੋਏ। ਵਹੰਨਿ = ਵਹਿ ਰਹੇ ਹਨ, ਵਗ ਰਹੇ ਹਨ।
ਜਿਨਾ ਸਤਿਗੁਰੁ ਮੰਨਿਆ ਜਨ ਨਾਨਕ ਵਡਭਾਗ ਲਹੰਨਿ ॥੧॥
Those who obey the True Guru, O servant Nanak, are very fortunate - they find it. ||1||
ਹੇ ਦਾਸ ਨਾਨਕ! ਜਿਹੜੇ ਮਨੁੱਖ ਗੁਰੂ ਵਿਚ ਸਰਧਾ ਬਣਾਂਦੇ ਹਨ ਉਹ ਵੱਡੇ ਭਾਗਾਂ ਨਾਲ (ਪਰਮਾਤਮਾ ਦੇ ਗੁਣਾਂ ਦੇ ਮੋਤੀ) ਲੱਭ ਲੈਂਦੇ ਹਨ ॥੧॥ ਮੰਨਿਆ = ਸਰਧਾ ਲਿਆਂਦੀ। ਲਹੰਨਿ = ਲੱਭ ਲੈਂਦੇ ਹਨ ॥੧॥