ਪਉੜੀ ॥
Pauree:
ਪਉੜੀ।
ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥
The Panch Shabad, the Five Primal Sounds, vibrate with the Wisdom of the Guru's Teachings; by great good fortune, the Unstruck Melody resonates and resounds.
ਜਿਸ ਵੱਡੇ ਭਾਗਾਂ ਵਾਲੇ ਮਨੁੱਖ ਦੀ ਮੱਤ ਵਿਚ ਗੁਰੂ ਦਾ ਉਪਦੇਸ਼ ਵੱਸ ਪੈਂਦਾ ਹੈ ਉਸ ਦੇ ਅੰਦਰ (ਆਤਮਕ ਆਨੰਦ ਦਾ) ਇਕ-ਰਸ ਵਾਜਾ ਵੱਜ ਪੈਂਦਾ ਹੈ (ਉਸ ਦੇ ਅੰਦਰ, ਮਾਨੋ) ਪੰਜਾਂ ਹੀ ਕਿਸਮਾਂ ਦੇ ਸਾਜ਼ ਵੱਜ ਪੈਂਦੇ ਹਨ। ਪੰਚੇ ਸਬਦ = ਪੰਜਾਂ ਹੀ ਕਿਸਮਾਂ ਦੇ ਸਾਜ਼ ਜੋ ਮਿਲ ਕੇ ਇਕ ਅਸਚਰਜ ਸੁਰੀਲਾ ਰਾਗ ਪੈਦਾ ਕਰਦੇ ਹਨ। ਗੁਰਮਤਿ = ਗੁਰੂ ਦਾ ਉਪਦੇਸ਼। ਅਨਹਦ = ਉਹ ਰਾਗ ਜੋ ਬਿਨਾ ਸਾਜ ਵਜਾਏ ਹੁੰਦਾ ਰਹੇ, ਇਕ-ਰਸ ਰਾਗ।
ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰਸਬਦੀ ਗੋਵਿਦੁ ਗਜਿਆ ॥
I see the Lord, the Source of Bliss, everywhere; through the Word of the Guru's Shabad, the Lord of the Universe is revealed.
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਦੇ ਅੰਦਰ) ਪਰਮਾਤਮਾ ਗੱਜ ਪੈਂਦਾ ਹੈ ਅਤੇ ਉਹ ਹਰ ਥਾਂ ਆਨੰਦ ਦੇ ਸੋਮੇ ਪਰਮਾਤਮਾ ਨੂੰ (ਵੱਸਦਾ) ਵੇਖਦਾ ਹੈ। ਆਨਦ ਮੂਲੁ = ਆਨੰਦ ਦਾ ਸੋਮਾ। ਸਭੁ = ਹਰ ਥਾਂ। ਸਬਦੀ = ਸ਼ਬਦ ਦੀ ਰਾਹੀਂ। ਗਜਿਆ = ਗੱਜਿਆ, ਜ਼ੋਰ ਨਾਲ ਪਰਗਟ ਹੋ ਪਿਆ (ਜਿਵੇਂ ਬੱਦਲ ਗੱਜਣ ਤੇ ਹੋਰ ਅਵਾਜ਼ਾਂ ਸੁਣੀਆਂ ਨਹੀਂ ਜਾਂਦੀਆਂ)।
ਆਦਿ ਜੁਗਾਦਿ ਵੇਸੁ ਹਰਿ ਏਕੋ ਮਤਿ ਗੁਰਮਤਿ ਹਰਿ ਪ੍ਰਭੁ ਭਜਿਆ ॥
From the primal beginning, and throughout the ages, the Lord has One Form. Through the Wisdom of the Guru's Teachings, I vibrate and meditate on the Lord God.
(ਜਿਹੜਾ ਮਨੁੱਖ) ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਭਜਨ ਕਰਦਾ ਹੈ (ਉਸ ਨੂੰ ਇਹ ਨਿਸਚਾ ਆ ਜਾਂਦਾ ਹੈ ਕਿ ਸ੍ਰਿਸ਼ਟੀ ਦੇ) ਆਦਿ ਤੋਂ ਜੁਗਾਂ ਦੇ ਆਦਿ ਤੋਂ ਪਰਮਾਤਮਾ ਦੀ ਇਕੋ ਹੀ ਅਟੱਲ ਹਸਤੀ ਹੈ। ਵੇਸੁ = ਸਰੂਪ, ਹਸਤੀ। ਜੁਗਾਦਿ = ਜੁਗਾਂ ਦੇ ਆਦਿ ਤੋਂ। ਭਜਿਆ = ਸਿਮਰਿਆ।
ਹਰਿ ਦੇਵਹੁ ਦਾਨੁ ਦਇਆਲ ਪ੍ਰਭ ਜਨ ਰਾਖਹੁ ਹਰਿ ਪ੍ਰਭ ਲਜਿਆ ॥
O Merciful Lord God, please bless me with Your Bounty; O Lord God, please preserve and protect the honor of Your humble servant.
ਹੇ ਹਰੀ! ਹੇ ਦਇਆ ਦੇ ਸੋਮੇ ਪ੍ਰਭੂ! ਤੂੰ ਆਪਣੇ ਦਾਸਾਂ ਨੂੰ (ਆਪਣੇ ਨਾਮ ਦਾ) ਦਾਨ ਦੇਂਦਾ ਹੈਂ, (ਤੇ, ਇਸ ਤਰ੍ਹਾਂ ਵਿਕਾਰਾਂ ਦੇ ਟਾਕਰੇ ਤੇ ਉਹਨਾਂ ਦੀ) ਲਾਜ ਰੱਖਦਾ ਹੈਂ। ਹਰਿ = ਹੇ ਹਰੀ! ਜਨ ਲਜਿਆ = (ਆਪਣੇ) ਦਾਸ ਦੀ ਲਾਜ।
ਸਭਿ ਧੰਨੁ ਕਹਹੁ ਗੁਰੁ ਸਤਿਗੁਰੂ ਗੁਰੁ ਸਤਿਗੁਰੂ ਜਿਤੁ ਮਿਲਿ ਹਰਿ ਪੜਦਾ ਕਜਿਆ ॥੭॥
Let everyone proclaim: Blessed is the Guru, the True Guru, the Guru, the True Guru; meeting Him, the Lord covers their faults and deficiencies. ||7||
ਤੁਸੀਂ ਸਾਰੇ ਗੁਰੂ ਨੂੰ ਧੰਨ-ਧੰਨ ਆਖੋ, ਗੁਰੂ ਨੂੰ ਧੰਨ-ਧੰਨ ਆਖੋ ਜਿਸ ਦੀ ਰਾਹੀਂ ਪਰਮਾਤਮਾ ਨੂੰ ਮਿਲ ਕੇ (ਵਿਕਾਰਾਂ ਦੇ ਟਾਕਰੇ ਤੇ) ਇੱਜ਼ਤ ਬਚ ਜਾਂਦੀ ਹੈ ॥੭॥ ਸਭਿ = ਸਾਰੇ। ਜਿਤੁ = ਜਿਸ ਦੀ ਰਾਹੀਂ। ਮਿਲਿ ਹਰਿ = ਪਰਮਾਤਮਾ ਨੂੰ ਮਿਲ ਕੇ। ਪੜਦਾ ਕਜਿਆ = ਇੱਜ਼ਤ ਬਚੀ ਰਹਿੰਦੀ ਹੈ ॥੭॥