ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗੁ ਬਿਹਾਗੜਾ ਚਉਪਦੇ ਮਹਲਾ ੫ ਘਰੁ ੨ ॥
Raag Bihaagraa, Chau-Padhay, Fifth Mehl, Second House:
ਰਾਗ ਬਿਹਾਗੜਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਦੂਤਨ ਸੰਗਰੀਆ ॥
To associate with your arch enemies,
ਕਾਮਾਦਿਕ ਵੈਰੀਆਂ ਦੀ ਸੰਗਤ, ਦੂਤਨ ਸੰਗਰੀਆ = ਕਾਮਾਦਿਕ ਵੈਰੀਆਂ ਦੀ ਸੰਗਤ।
ਭੁਇਅੰਗਨਿ ਬਸਰੀਆ ॥
is to live with poisonous snakes;
ਸੱਪਾਂ ਨਾਲ ਵਾਸ (ਦੇ ਬਰਾਬਰ) ਹੈ, ਭੁਇਅੰਗ = ਸੱਪ। ਬਸਰੀਆ = ਵਾਸ।
ਅਨਿਕ ਉਪਰੀਆ ॥੧॥
I have made the effort to shake them off. ||1||
(ਇਹਨਾਂ ਦੂਤਾਂ ਨੇ) ਅਨੇਕਾਂ (ਦੇ ਜੀਵਨ) ਨੂੰ ਤਬਾਹ ਕੀਤਾ ਹੈ ॥੧॥ ਅਨਿਕ = ਅਨੇਕਾਂ ਨੂੰ। ਉਪਰੀਆ = ਉਪਾੜਿਆ, ਤਬਾਹ ਕੀਤਾ ਹੈ ॥੧॥
ਤਉ ਮੈ ਹਰਿ ਹਰਿ ਕਰੀਆ ॥
Then, I repeated the Name of the Lord, Har, Har,
ਤਾਹੀਏਂ ਮੈਂ ਸਦਾ ਪਰਮਾਤਮਾ ਦਾ ਨਾਮ ਜਪਦਾ ਹਾਂ, ਤਉ = ਤਦੋਂ।
ਤਉ ਸੁਖ ਸਹਜਰੀਆ ॥੧॥ ਰਹਾਉ ॥
and I obtained celestial peace. ||1||Pause||
ਤਦੋਂ (ਤੋਂ) ਮੈਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਪ੍ਰਾਪਤ ਹਨ ॥੧॥ ਰਹਾਉ ॥ ਸੁਖ ਸਹਜਰੀਆ = ਆਤਮਕ ਅਡੋਲਤਾ ਦੇ ਸੁਖ ॥੧॥ ਰਹਾਉ ॥
ਮਿਥਨ ਮੋਹਰੀਆ ॥
False is the love
ਜੀਵ ਨੂੰ ਝੂਠਾ ਮੋਹ ਚੰਬੜਿਆ ਹੋਇਆ ਹੈ, ਮਿਥਨ ਮੋਹਰੀਆ = ਮਿਥਨ ਮੋਹ, ਝੂਠਾ ਮੋਹ।
ਅਨ ਕਉ ਮੇਰੀਆ ॥
Of the many emotional attachments,
(ਪਰਮਾਤਮਾ ਤੋਂ ਬਿਨਾ) ਹੋਰ ਹੋਰ ਪਦਾਰਥਾਂ ਨੂੰ 'ਮੇਰੇ, ਮੇਰੇ' ਰਟਦਾ ਰਹਿੰਦਾ ਹੈ, ਅਨ ਕਉ = ਹੋਰਨਾਂ (ਪਦਾਰਥਾਂ) ਨੂੰ।
ਵਿਚਿ ਘੂਮਨ ਘਿਰੀਆ ॥੨॥
which suck the mortal into the whirlpool of reincarnation. ||2||
(ਸਾਰੀ ਉਮਰ) ਮੋਹ ਦੀ ਘੁੰਮਣਘੇਰੀ ਵਿਚ ਫਸਿਆ ਰਹਿੰਦਾ ਹੈ ॥੨॥
ਸਗਲ ਬਟਰੀਆ ॥
All are travellers,
ਸਾਰੇ ਜੀਵ (ਇਥੇ) ਰਾਹੀ ਹੀ ਹਨ, ਬਟਰੀਆ = (ਵਾਟ = ਰਸਤਾ) ਰਾਹੀ, ਮੁਸਾਫ਼ਿਰ।
ਬਿਰਖ ਇਕ ਤਰੀਆ ॥
who have gathered under the world-tree,
(ਸੰਸਾਰ-) ਰੁੱਖ ਦੇ ਹੇਠ ਇਕੱਠੇ ਹੋਏ ਹੋਏ ਹਨ, ਇਕ-ਤਰੀਆ = ਇਕੱਤਰ ਹੋਏ ਹੋਏ।
ਬਹੁ ਬੰਧਹਿ ਪਰੀਆ ॥੩॥
and are bound by their many bonds. ||3||
ਪਰ (ਮਾਇਆ ਦੇ) ਬਹੁਤ ਬੰਧਨਾਂ ਵਿਚ ਫਸੇ ਹੋਏ ਹਨ ॥੩॥ ਬੰਧਹਿ = ਬੰਧਨਾਂ ਵਿਚ। ਪਰੀਆ = ਪਏ ਹੋਏ ॥੩॥
ਥਿਰੁ ਸਾਧ ਸਫਰੀਆ ॥
Eternal is the Company of the Holy,
ਸਿਰਫ਼ ਗੁਰੂ ਦੀ ਸੰਗਤ ਹੀ ਸਦਾ-ਥਿਰ ਰਹਿਣ ਵਾਲਾ ਟਿਕਾਣਾ ਹੈ, ਸਫਰੀਆ = ਸਫ਼, ਸਭਾ, ਸੰਗਤ।
ਜਹ ਕੀਰਤਨੁ ਹਰੀਆ ॥
where the Kirtan of the Lord's Praises are sung.
ਕਿਉਂਕਿ ਉਥੇ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਰਹਿੰਦੀ ਹੈ। ਜਹ = ਜਿੱਥੇ।
ਨਾਨਕ ਸਰਨਰੀਆ ॥੪॥੧॥
Nanak seeks this Sanctuary. ||4||1||
ਹੇ ਨਾਨਕ! (ਮੈਂ ਸਾਧ ਸੰਗਤ ਦੀ) ਸਰਨ ਆਇਆ ਹਾਂ ॥੪॥੧॥