ਅਥ ਬਲਿਭਦ੍ਰ ਬ︀ਯਾਹ

Now begins the description of the Marriage of Balram

ਹੁਣ ਬਲਭਦ੍ਰ ਵਿਆਹ ਦਾ ਕਥਨ:

ਦੋਹਰਾ

DOHRA

ਦੋਹਰਾ:

ਐਸੇ ਕ੍ਰਿਸਨ ਬਤੀਤ ਬਹੁ ਦਿਵਸ ਕੀਏ ਸੁਖੁ ਮਾਨਿ

In this way, Krishna, passed off many days in peace and comfort

ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਨੇ ਸੁਖ ਪੂਰਵਕ ਬਹੁਤ ਸਾਰੇ ਦਿਨ ਬਿਤਾਏ।

ਤਬ ਲਗ ਰੇਵਤ ਭੂਪ ਇਕ ਹਲੀ ਪਾਇ ਗਹੇ ਆਨਿ ॥੧੯੬੩॥

After that a king named Rewat came and touched the feet of Balram.1963.

ਤਦ ਤਕ ਇਕ ਰਾਜਾ ਰੇਵਤ ਨੇ ਆ ਕੇ ਬਲਰਾਮ ਦੇ ਪੈਰ ਪਕੜ ਲਏ ॥੧੯੬੩॥

ਨਾਮ ਰੇਵਤੀ ਜਾਹਿ ਕੋ ਮਮ ਕੰਨਿਆ ਕੋ ਨਾਮ

ਰਾਜੇ ਨੇ ਪ੍ਰਸੰਨ ਹੋ ਕੇ ਕਿਹਾ, ਜਿਸ ਦਾ ਨਾਂ 'ਰੇਵਤੀ' ਹੈ, ਉਹ ਮੇਰੀ ਕੰਨਿਆ ਦਾ ਨਾਮ ਹੈ।

ਕਹਿਯੋ ਭੂਪ ਤਿਹ ਪ੍ਰਸੰਨਿ ਹ੍ਵੈ ਤਾਹਿ ਬਰੋ ਬਲਿਰਾਮ ॥੧੯੬੪॥

“The name of my daughter is Rewati and I request that Balram may wed her.”1964.

ਹੇ ਬਲਰਾਮ! (ਤੁਸੀਂ) ਉਸ ਨਾਲ ਵਿਆਹ ਕਰ ਲਵੋ ॥੧੯੬੪॥