ਸਵੈਯਾ

SWAYYA

ਸਵੈਯਾ:

ਭੂਪ ਕੀ ਯੌ ਸੁਨ ਕੇ ਬਤੀਯਾ ਬਲਿਰਾਮ ਘਨੋ ਚਿਤ ਮੈ ਸੁਖੁ ਪਾਯੋ

Hearing these words of the king, Balram was extremely pleased and taking with him, other members of his brotherhood,

ਰਾਜਾ (ਰੇਵਤ) ਦੀ ਇਸ ਤਰ੍ਹਾਂ ਦੀ ਗੱਲ ਸੁਣ ਕੇ ਬਲਰਾਮ ਨੇ ਆਪਣੇ ਚਿਤ ਵਿਚ ਬਹੁਤ ਸੁਖ ਪ੍ਰਾਪਤ ਕੀਤਾ।

ਬ︀ਯਾਹ ਕੋ ਜੋਰਿ ਸਮਾਜ ਸਬੈ ਤਿਹ ਬ︀ਯਾਹ ਕੇ ਕਾਜ ਤਬੈ ਉਠਿ ਧਾਯੋ

Started immediately for marriage, started immediately for marriage

ਉਸੇ ਵੇਲੇ ਵਿਆਹ ਦਾ ਸਾਰਾ ਸਾਮਾਨ ਇਕੱਠਾ ਕਰ ਕੇ, ਉਸ ਨੂੰ ਵਿਆਹੁਣ ਲਈ ਉਠ ਤੁਰਿਆ।

ਬ︀ਯਾਹ ਕੀਯੋ ਸੁਖ ਪਾਇ ਘਨੋ ਬਹੁ ਬਿਪਨ ਲੋਕਨ ਦਾਨ ਦਿਵਾਯੋ

The marriage was solemnised happily, and caused the Brahmins to be given the gifts in charity

ਵਿਆਹ ਕਰ ਕੇ ਬਹੁਤ ਸੁਖ ਪ੍ਰਾਪਤ ਕੀਤਾ ਅਤੇ ਬ੍ਰਾਹਮਣਾਂ ਨੂੰ ਬਹੁਤ ਸਾਰਾ ਦਾਨ ਦਿਵਾਇਆ।

ਐਸੇ ਬ︀ਯਾਹ ਹੁਲਾਸ ਬਢਾਇ ਕੈ ਸ︀ਯਾਮ ਭਨੈ ਅਪਨੇ ਗ੍ਰਿਹਿ ਆਯੋ ॥੧੯੬੫॥

In this way, after the marriage ceremony, he returned to his home delightfully.1965.

(ਕਵੀ) ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਵਿਆਹ ਦੀ ਖੁਸ਼ੀ ਨੂੰ ਵਧਾ ਕੇ ਆਪਣੇ ਘਰ ਨੂੰ ਆ ਗਿਆ ॥੧੯੬੫॥