ਚੌਪਈ ॥

ਚੌਪਈ:

ਭਾਜਤ ਇੰਦ੍ਰ ਜਾਤ ਭਯੋ ਤਹਾ ॥

ਇੰਦਰ ਭਜ ਕੇ ਉਥੇ ਗਿਆ

ਲਏ ਲਛਮੀ ਹਰਿ ਥਿਰ ਜਹਾ ॥

ਜਿਥੇ ਲੱਛਮੀ ਨੂੰ ਲੈ ਕੇ ਵਿਸ਼ਣੂ ਬੈਠੇ ਸਨ।

ਭਾਤਿ ਭਾਤਿ ਹ੍ਵੈ ਦੁਖਿਤ ਪੁਕਾਰੇ ॥

ਦੁਖੀ ਹੋਏ ਨੇ ਭਾਂਤ ਭਾਂਤ ਨਾਲ ਪੁਕਾਰ ਕੀਤੀ (ਅਤੇ ਕਿਹਾ)

ਤੁਮਰੇ ਜਿਯਤ ਨਾਥ ਹਮ ਹਾਰੇ ॥੮॥

ਹੇ ਨਾਥ! ਤੁਹਾਡੇ ਜੀਉਂਦਿਆਂ ਅਸੀਂ ਹਾਰ ਗਏ ਹਾਂ ॥੮॥

ਜਗਪਤਿ ਸੂਲ ਕੋਪ ਤਬ ਆਯੋ ॥

ਤਦ ਵਿਸ਼ਣੂ ਨੂੰ (ਇੰਦਰ ਦਾ) ਦੁਖ (ਸੁਣ ਕੇ) ਬਹੁਤ ਕ੍ਰੋਧ ਹੋਇਆ

ਲਛਿਮੀ ਕੁਅਰਿ ਲੈ ਸੰਗ ਸਿਧਾਯੋ ॥

ਅਤੇ ਲੱਛਮੀ ਕੁਅਰਿ ਨੂੰ ਨਾਲ ਲੈ ਕੇ ਚਲ ਪਿਆ।

ਬਾਧਿ ਸਨਧਿ ਬਿਰਾਜਿਯੋ ਤਹਾ ॥

ਸ਼ਸਤ੍ਰ ਸਜਾ ਕੇ ਉਥੇ ਜਾ ਪਹੁੰਚਿਆ

ਗਾਜਤ ਬੀਰ ਜੰਭ ਬਹੁ ਜਹਾ ॥੯॥

ਜਿਥੇ ਜੰਭਾਸੁਰ ਸੂਰਮਾ ਬਹੁਤ ਗਜ ਰਿਹਾ ਸੀ ॥੯॥