ਭੁਜੰਗ ਛੰਦ ॥

ਭੁਜੰਗ ਛੰਦ:

ਲਏ ਬੀਰ ਧੀਰੇ ਮਹਾ ਕੋਪਿ ਢੂਕੇ ॥

ਧੀਰਜ ਵਾਲੇ ਸੂਰਮੇ ਬਹੁਤ ਕ੍ਰੋਧ ਕਰ ਕੇ (ਯੁੱਧ ਵਿਚ) ਡਟ ਗਏ

ਚਹੂੰ ਓਰ ਗਾਜੇ ਹਠੀ ਇੰਦ੍ਰ ਜੂ ਕੇ ॥

ਅਤੇ ਇੰਦਰ ਦੇ ਹਠੀ ਸੂਰਮੇ ਗਜਣ ਲਗ ਗਏ।

ਉਤੇ ਦੈਤ ਬਾਕੇ ਇਤੈ ਦੇਵ ਰੂਰੇ ॥

ਉਧਰ ਬਾਂਕੇ ਦੈਂਤ ਸਨ ਅਤੇ ਇਧਰ ਸੁੰਦਰ ਦੇਵਤੇ।

ਹਟੇ ਨ ਹਠੀਲੇ ਮਹਾ ਰੋਸ ਪੂਰੇ ॥੫॥

ਕ੍ਰੋਧ ਨਾਲ ਭਰੇ ਹੋਏ (ਉਹ) ਹਠੀਲੇ ਹਟਦੇ ਨਹੀਂ ਸਨ ॥੫॥

ਦੁਹੂੰ ਓਰ ਬਾਜੰਤ੍ਰ ਆਨੇਕ ਬਾਜੇ ॥

ਦੋਹਾਂ ਪਾਸਿਆਂ ਤੋਂ ਅਨੇਕ ਵਾਜੇ ਵਜਦੇ ਸਨ

ਬਧੇ ਬੀਰ ਬਾਨੇ ਦੁਹੂੰ ਓਰ ਗਾਜੇ ॥

ਅਤੇ ਬਾਣੇ ਸਜਾ ਕੇ ਦੋਹਾਂ ਪਾਸੇ ਸੂਰਮੇ ਗਜਦੇ ਸਨ।

ਮਚਿਯੋ ਜੁਧ ਗਾੜੋ ਪਰੀ ਮਾਰ ਭਾਰੀ ॥

ਬਹੁਤ ਘਮਸਾਨ ਯੁੱਧ ਹੋਇਆ ਅਤੇ ਭਾਰੀ ਮਾਰ ਪਈ।

ਬਹੈ ਤੀਰ ਤਰਵਾਰਿ ਕਾਤੀ ਕਟਾਰੀ ॥੬॥

ਤੀਰ, ਤਲਵਾਰਾਂ ਅਤੇ ਕਟਾਰਾਂ ਚਲੀਆਂ ॥੬॥

ਮਹਾ ਕੋਪ ਕੈ ਕੈ ਬਲੀ ਦੈਤ ਧਾਏ ॥

ਬਹੁਤ ਅਧਿਕ ਕ੍ਰੋਧ ਕਰ ਕੇ ਬਲਵਾਨ ਦੈਂਤ ਟੁਟ ਕੇ ਪੈ ਗਏ।

ਹਠਿਨ ਕੋਪ ਕੈ ਸਸਤ੍ਰ ਅਸਤ੍ਰੈ ਚਲਾਏ ॥

ਹਠੀ ਯੋਧਿਆਂ ਨੇ ਕ੍ਰੋਧ ਕਰ ਕੇ ਸ਼ਸਤ੍ਰ ਅਤੇ ਅਸਤ੍ਰ ਚਲਾਏ।

ਬਧੇ ਕੌਚ ਕਾਤੀ ਜਬੈ ਜੰਭ ਗਜਿਯੋ ॥

ਜਦੋਂ ਕਵਚ ਪਾ ਕੇ ਅਤੇ ਕਟਾਰ ਲੈ ਕੇ ਜੰਭਾਸੁਰ ਗਜਿਆ

ਤਬੈ ਛਾਡਿ ਕੈ ਖੇਤ ਦੇਵੇਸ ਭਜਿਯੋ ॥੭॥

ਤਦੋਂ ਇੰਦਰ ('ਦੇਵੇਸ') ਯੁੱਧ-ਭੂਮੀ ਛਡ ਕੇ ਭਜ ਗਿਆ ॥੭॥