ਸੂਹੀ ਮਹਲਾ ਘਰੁ

Soohee, First Mehl, Seventh House:

ਰਾਗ ਸੂਹੀ, ਘਰ ੭ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜੋਗੁ ਖਿੰਥਾ ਜੋਗੁ ਡੰਡੈ ਜੋਗੁ ਭਸਮ ਚੜਾਈਐ

Yoga is not the patched coat, Yoga is not the walking stick. Yoga is not smearing the body with ashes.

ਗੋਦੜੀ ਪਹਿਨ ਲੈਣਾ ਪਰਮਾਤਮਾ ਨਾਲ ਮਿਲਾਪ ਦਾ ਸਾਧਨ ਨਹੀਂ ਹੈ, ਡੰਡਾ ਹੱਥ ਵਿਚ ਫੜ ਲਿਆਂ ਹਰੀ-ਮੇਲ ਨਹੀਂ ਹੋ ਜਾਂਦਾ, ਜੇ ਸਰੀਰ ਉਤੇ ਸੁਆਹ ਮਲ ਲਈਏ ਤਾਂ ਭੀ ਪ੍ਰਭੂ ਦਾ ਮਿਲਾਪ ਨਹੀਂ ਹੁੰਦਾ। ਜੋਗੁ = ਜੋਗ ਸਾਧਨਾਂ ਦਾ ਅੱਭਿਆਸ, ਪਰਮਾਤਮਾ ਨਾਲ ਮਿਲਾਪ। ਖਿੰਥਾ = ਗੋਦੜੀ। ਡੰਡੈ = ਡੰਡੇ ਦੀ ਰਾਹੀਂ, ਡੰਡਾ ਹੱਥ ਵਿਚ ਫੜਿਆਂ। ਭਸਮ = ਸੁਆਹ। ਚੜਾਈਐ = ਸਰੀਰ ਉਤੇ ਮਲ ਲਈਏ।

ਜੋਗੁ ਮੁੰਦੀ ਮੂੰਡਿ ਮੁਡਾਇਐ ਜੋਗੁ ਸਿੰਙੀ ਵਾਈਐ

Yoga is not the ear-rings, and not the shaven head. Yoga is not the blowing of the horn.

(ਕੰਨਾਂ ਵਿਚ) ਮੁੰਦ੍ਰਾਂ ਪਾਇਆਂ ਰੱਬ ਦਾ ਮੇਲ ਨਹੀਂ, ਜੇ ਸਿਰ ਮੁਨਾ ਲਈਏ ਤਾਂ ਭੀ ਪ੍ਰਭੂ-ਮਿਲਾਪ ਨਹੀਂ ਹੋ ਸਕਦਾ, ਸਿੰਙੀ ਵਜਾਇਆਂ ਭੀ ਜੋਗ ਸਿੱਧ ਨਹੀਂ ਹੋ ਜਾਂਦਾ। ਮੁੰਦੀ = ਮੁੰਦੀਂ, ਮੁੰਦ੍ਰਾਂ ਦੀ ਰਾਹੀਂ, ਕੰਨਾਂ ਵਿਚ ਮੁੰਦ੍ਰਾਂ ਪਾ ਲਿਆਂ। ਮੂੰਡੁ = ਸਿਰ। ਮੂੰਡਿ = ਸਿਰ ਦੀ ਰਾਹੀਂ। ਮੂੰਡਿ ਮੁਡਾਇਐ = ਜੇ ਸਿਰ ਮੁਨਾ ਲਈਏ। ਸਿੰਙੀ = ਸਿੰਙ ਦਾ ਵਾਜਾ, ਜੋਗੀਆਂ ਦੀ ਤੁਰੀ ਜੋ ਸਿੰਙ ਦੀ ਹੁੰਦੀ ਹੈ। ਵਾਈਐ = ਜੇ ਵਜਾਈਏ।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥

Remaining unblemished in the midst of the filth of the world - this is the way to attain Yoga. ||1||

ਪਰਮਾਤਮਾ ਨਾਲ ਮਿਲਾਪ ਦਾ ਢੰਗ ਸਿਰਫ਼ ਇਸ ਤਰ੍ਹਾਂ ਹੀ ਹਾਸਲ ਹੁੰਦਾ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ ॥੧॥ ਅੰਜਨ = ਕਾਲਖ, ਸੁਰਮਾ, ਮਾਇਆ ਦੇ ਮੋਹ ਦੀ ਕਾਲਖ। ਨਿਰੰਜਨਿ = ਨਿਰੰਜਨ ਵਿਚ, ਉਸ ਪਰਮਾਤਮਾ ਵਿਚ ਜੋ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਜੁਗਤਿ = ਤਰੀਕਾ, ਜਾਚ। ਇਵ = ਇਸ ਤਰ੍ਹਾਂ ॥੧॥

ਗਲੀ ਜੋਗੁ ਹੋਈ

By mere words, Yoga is not attained.

ਨਿਰੀਆਂ ਗੱਲਾਂ ਕਰਨ ਨਾਲ ਪ੍ਰਭੂ-ਮਿਲਾਪ ਨਹੀਂ ਹੁੰਦਾ। ਗਲੀ = ਗੱਲੀਂ, ਗੱਲਾਂ ਕਰਨ ਨਾਲ ਹੀ।

ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ

One who looks upon all with a single eye, and knows them to be one and the same - he alone is known as a Yogi. ||1||Pause||

ਉਹੀ ਮਨੁੱਖ ਜੋਗੀ ਅਖਵਾ ਸਕਦਾ ਹੈ ਜੋ ਇਕੋ ਜੇਹੀ ਨਿਗਾਹ ਨਾਲ ਸਭ (ਜੀਵਾਂ) ਨੂੰ ਬਰਾਬਰ (ਦੇ ਇਨਸਾਨ) ਸਮਝੇ ॥੧॥ ਰਹਾਉ ॥ ਦ੍ਰਿਸਟਿ = ਨਿਗਾਹ, ਨਜ਼ਰ। ਕਰਿ = ਕਰ ਕੇ। ਸਮਸਰਿ = ਬਰਾਬਰ, ਇਕੋ ਜੇਹਾ ॥੧॥ ਰਹਾਉ ॥

ਜੋਗੁ ਬਾਹਰਿ ਮੜੀ ਮਸਾਣੀ ਜੋਗੁ ਤਾੜੀ ਲਾਈਐ

Yoga is not wandering to the tombs of the dead; Yoga is not sitting in trances.

(ਘਰੋਂ) ਬਾਹਰ ਮੜ੍ਹੀਆਂ ਵਿਚ ਮਸਾਣਾਂ ਵਿਚ ਰਿਹਾਂ ਪ੍ਰਭੂ-ਮੇਲ ਨਹੀਂ ਹੁੰਦਾ, ਸਮਾਧੀਆਂ ਲਾਇਆਂ ਭੀ ਰੱਬ ਨਹੀਂ ਮਿਲਦਾ। ਮੜੀ = ਮੜ੍ਹੀਆਂ ਵਿਚ। ਮਸਾਣੀ = ਮਸਾਣਾਂ ਵਿਚ। ਤਾੜੀ = ਸਮਾਧੀ।

ਜੋਗੁ ਦੇਸਿ ਦਿਸੰਤਰਿ ਭਵਿਐ ਜੋਗੁ ਤੀਰਥਿ ਨਾਈਐ

Yoga is not wandering through foreign lands; Yoga is not bathing at sacred shrines of pilgrimage.

ਜੇ ਦੇਸ ਪਰਦੇਸ ਵਿਚ ਭੌਂਦੇ ਫਿਰੀਏ ਤਾਂ ਭੀ ਪ੍ਰਭੂ-ਮਿਲਾਪ ਨਹੀਂ ਹੁੰਦਾ। ਤੀਰਥ ਉਤੇ ਇਸ਼ਨਾਨ ਕੀਤਿਆਂ ਭੀ ਪ੍ਰਭੂ-ਪ੍ਰਾਪਤੀ ਨਹੀਂ। ਦੇਸਿ = ਦੇਸ ਵਿਚ। ਦਿਸੰਤਰਿ = ਦੇਸ ਅੰਤਰਿ, ਹੋਰ ਹੋਰ ਦੇਸਾਂ ਵਿਚ। ਦੇਸਿ ਦਿਸੰਤਰਿ ਭਵਿਐ = ਦੇਸ ਪਰਦੇਸ ਵਿਚ ਭੌਣ ਨਾਲ। ਤੀਰਥਿ = ਤੀਰਥ ਉਤੇ।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੨॥

Remaining unblemished in the midst of the filth of the world - this is the way to attain Yoga. ||2||

ਪਰਮਾਤਮਾ ਨਾਲ ਮਿਲਾਪ ਦਾ ਢੰਗ ਸਿਰਫ਼ ਇਸ ਤਰ੍ਹਾਂ ਹੀ ਆਉਂਦਾ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ ॥੨॥

ਸਤਿਗੁਰੁ ਭੇਟੈ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ

Meeting with the True Guru, doubt is dispelled, and the wandering mind is restrained.

ਜਦੋਂ ਗੁਰੂ ਮਿਲ ਪਏ ਤਾਂ ਮਨ ਦਾ ਸਹਿਮ ਮੁੱਕ ਜਾਂਦਾ ਹੈ, ਵਿਕਾਰਾਂ ਵਲ ਦੌੜਦੇ ਮਨ ਨੂੰ ਰੋਕ ਕੇ ਰੱਖ ਸਕੀਦਾ ਹੈ, ਭੇਟੈ = ਮਿਲੇ। ਸਹਸਾ = ਸਹਿਮ, ਡਰ। ਧਾਵਤੁ = ਭਟਕਦਾ ਹੋਇਆ (ਮਨ)। ਵਰਜਿ = ਵਰਜ ਕੇ, ਰੋਕ ਕੇ। ਰਹਾਈਐ = ਰੱਖ ਲਈਦਾ ਹੈ।

ਨਿਝਰੁ ਝਰੈ ਸਹਜ ਧੁਨਿ ਲਾਗੈ ਘਰ ਹੀ ਪਰਚਾ ਪਾਈਐ

Nectar rains down, celestial music resounds, and deep within, wisdom is obtained.

(ਮਨ ਵਿਚ ਪ੍ਰਭੂ ਦੇ ਅੰਮ੍ਰਿਤ ਨਾਮ ਦਾ ਇਕ) ਚਸ਼ਮਾ ਚੱਲ ਪੈਂਦਾ ਹੈ, ਅਡੋਲ ਅਵਸਥਾ ਦੀ ਰੌ ਬਣ ਜਾਂਦੀ ਹੈ; ਹਿਰਦੇ ਦੇ ਅੰਦਰ ਹੀ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ। ਨਿਝਰੁ = {निभर्त्र्र} ਚਸ਼ਮਾ, ਝਾਲ, ਪਹਾੜੀ ਨਦੀ। ਝਰੈ = ਚੱਲ ਪੈਂਦਾ ਹੈ, ਵਹਿਣ ਲੱਗ ਪੈਂਦਾ ਹੈ। ਸਹਜ = ਅਡੋਲ ਅਵਸਥਾ। ਧੁਨਿ = ਤਾਰ, ਰੌ। ਘਰਿ ਹੀ = ਘਰ ਹੀ, ਹਿਰਦੇ-ਘਰ ਵਿਚ ਹੀ। ਪਰਚਾ = {परिचय} ਸਾਂਝ, ਜਾਣ-ਪਛਾਣ, ਮਿਤ੍ਰਤਾ।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੩॥

Remaining unblemished in the midst of the filth of the world - this is the way to attain Yoga. ||3||

ਪਰਮਾਤਮਾ ਨਾਲ ਮਿਲਾਪ ਦੀ ਜਾਚ ਸਿਰਫ਼ ਇਸੇ ਤਰ੍ਹਾਂ ਆਉਂਦੀ ਹੈ ਕਿ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ ॥੩॥

ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ

O Nanak, remain dead while yet alive - practice such a Yoga.

ਹੇ ਨਾਨਕ! ਪਰਮਾਤਮਾ ਦੇ ਮਿਲਾਪ ਦਾ ਅੱਭਿਆਸ ਇਉਂ ਕਰਨਾ ਚਾਹੀਦਾ ਹੈ ਕਿ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਵਿਕਾਰਾਂ ਵਲੋਂ ਪਰੇ ਹਟੇ ਰਹਿਣਾ ਚਾਹੀਦਾ ਹੈ। ਮਰਿ = ਮਰ ਕੇ, ਵਿਕਾਰ ਵਲੋਂ ਮਰ ਕੇ। ਜੋਗੁ = ਜੋਗ ਦਾ ਅਭਿਆਸ।

ਵਾਜੇ ਬਾਝਹੁ ਸਿੰਙੀ ਵਾਜੈ ਤਉ ਨਿਰਭਉ ਪਦੁ ਪਾਈਐ

When the horn is blown without being blown, then you shall attain the state of fearless dignity.

(ਜੋਗੀ ਤਾਂ ਸਿੰਙ ਦਾ ਵਾਜਾ ਵਜਾਂਦਾ ਹੈ, ਪਰ ਸਿਮਰਨ-ਅੱਭਿਆਸ ਕਰਨ ਵਾਲੇ ਦੇ ਅੰਦਰ ਇਕ ਅਜੇਹਾ ਸੁਰੀਲਾ ਆਨੰਦ ਬਣਦਾ ਹੈ ਕਿ, ਮਾਨੋ) ਬਿਨਾ ਵਾਜਾ ਵਜਾਇਆਂ ਸਿੰਙ ਦਾ ਵਾਜਾ ਵੱਜ ਰਿਹਾ ਹੈ। (ਜਦੋਂ ਮਨੁੱਖ ਇਸ ਆਤਮਕ ਆਨੰਦ ਨੂੰ ਮਾਣਨ ਲੱਗ ਪੈਂਦਾ ਹੈ) ਤਦੋਂ ਉਹ ਐਸੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਜਿਸ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ। ਵਾਜੈ = ਵੱਜਦੀ ਹੈ। ਤਉ = ਤਦੋਂ। ਪਦੁ = ਆਤਮਕ ਦਰਜਾ। ਨਿਰਭਉ = ਜਿਥੇ ਡਰ ਨਹੀਂ ।

ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥੪॥੧॥੮॥

Remaining unblemished in the midst of the filth of the world - this is the way to attain Yoga. ||4||1||8||

ਜਦੋਂ ਮਾਇਆ ਦੇ ਮੋਹ ਦੀ ਕਾਲਖ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹਿ ਸਕੀਏ, ਤਦੋਂ ਪ੍ਰਭੂ-ਮਿਲਾਪ ਦੀ ਜਾਚ ਆ ਜਾਂਦੀ ਹੈ ॥੪॥੧॥੮॥